(ਸਮਾਜ ਵੀਕਲੀ)
ਦੋਸ਼ ਤੇਰਾ ਨਾ ਮੇਰਾ ਹੈ।
ਸਭ ਕਿਸਮਤ ਦਾ ਫੇਰਾ ਹੈ।
ਉਲਫ਼ਤ ਦੇ ਰਸਤੇ ਵਿਚ ਯਾਰ,
ਹੁਣ ਬਸ ਗਮ ਦਾ ਡੇਰਾ ਹੈ।
ਤਿਤਲੀਆਂ ਵਰਗੇ ਹਨ ਲੋਕੀਂ,
ਰੰਗਾਂ ਦਾ ਬਸ ਘੇਰਾ ਹੈ ।
ਕਾਦਰ ਹੈ ਨਾ ਯਾਦ ਕਿਸੇ ਨੂੰ,
ਬੰਦਾ ਆਪ ਬਥੇਰਾ ਹੈ।
ਪਹਿਰਾਵਾ ਹੈ ਰੌਸ਼ਨੀ ਦਾ ,
ਅੰਦਰ ਵਾਰ ਅੰਧੇਰਾ ਹੈ।
ਦਿਲ ਭਰਿਆ ਹੈ ਪੀੜਾਂ ਨਾਲ
ਪਰ ਦਿਸਦਾ ਖ਼ੁਸ਼ ਬਥੇਰਾ ਹੈ।
ਚੰਡਿਹੋਕ ਨੂੰ ਮਿਲਿਆ ਤਾਂ ਮਿਲਿਆ
ਛਲ,ਕਪਟਾਂ ਦਾ ਘੇਰਾ ਹੈ।
ਤੇਜਿੰਦਰ ਚੰਡਿਹੋਕ
ਬਰਨਾਲਾ।
ਸੰਪਰਕ 9780065100
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly