ਗ਼ਜ਼ਲ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜੇ ਨਾ ਪਾਂਦਾ ਮੈਂ ਆਪਣੇ ਦਿਲ ਦੀ ਗੱਲ ਤੇ ਪਰਦਾ,
   ਖੌਰੇ ਕਿਸ ਕਿਸ ਕੋਲ ਖਲੋ ਕੇ ਉਹ ਇਸ ਨੂੰ ਕਰਦਾ।
ਲੱਗਦਾ ਹੈ ਉਸ ਬੰਦੇ ਦੀ ਮੱਤ ਗਈ ਹੈ ਮਾਰੀ,
    ਜਿਸ ਨੂੰ ਕੋਈ ਵੀ ਫਿਕਰ ਨਹੀਂ ਹੈ ਆਪਣੇ ਘਰ ਦਾ।
ਜੇ ਚਿੜੀਆਂ ਦੀ ਡਾਰ ਨਾ ਉਸ ਉੱਤੇ ਟੁੱਟ ਕੇ ਪੈਂਦੀ,
 ਤਾਂ ਬਾਜ਼ ਹਰੇਕ ਚਿੜੀ ਨੂੰ ਮਰਨੇ ਜੋਗੀ ਕਰਦਾ।
ਗ਼ਮ ਦੇ ਖ਼ਾਰਾਂ ਦੀ ਪੀੜਾ ਵੀ ਜਰ ਕੇ ਵੇਖ ਜ਼ਰਾ,
   ਯਾਰਾ, ਖੁਸ਼ੀਆਂ ਦੇ ਫੁੱਲਾਂ ਤੇ ਕਿਉਂ ਜਾਏਂ ਮਰਦਾ?
ਦਿਲ ਮੇਰੇ ਵਿੱਚ ਹਾਲੇ ਵੀ ਆਸ਼ਾ ਦਾ ਦੀਪ ਜਗੇ,
 ਭਾਵੇਂ ਅੱਜ ਤੱਕ ਮੈਂ ਹਰ ਇਕ ਖੇਡ ਰਿਹਾ ਹਾਂ ਹਰਦਾ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleLaw enforcement should stay ahead in modern tech to counter terrorists: Interpol chief
Next articleਸਪੈਸ਼ਲ ਟੀਕਾਕਰਨ ਹਫਤੇ ਤਹਿਤ ਲਗਾਏ ਗਏ ਟੀਕਾਕਰਨ ਕੈਂਪ