ਗ਼ਜ਼ਲ

         (ਸਮਾਜ ਵੀਕਲੀ)
ਐਸਾ ਮਿਲਿਆ ਦਿਲਬਰ ਮੈਨੂੰ ।
ਬਣ ਕੇ ਮਿਲਿਆ ਰਹਿਬਰ ਮੈਨੂੰ।
ਸ਼ਾਜ਼ਿਸ਼ ਕਰਦੇ ਹੈਣ ਬਥੇਰੇ,
ਚੁਗਲ ਚੁਭੋਂਦੇ ਨਸ਼ਤਰ ਮੈਨੂੰ।
ਹਿਰਸਾਂ ਵਾਲੇ ਮੇਚ ਨਾ ਆਉਂਦੇ,
ਸੂਲਾਂ ਵਰਗੇ ਵਸਤਰ ਮੈਨੂੰ।
ਸਿਜਦਾ ਉੱਥੇ ਕਰ ਆਉਂਦੇ ਹਾਂ,
ਜੋ ਵੀ ਲੱਗਦਾ ਬਿਹਤਰ ਮੈਨੂੰ।
ਦਿਲ ਤੋੜੇਂਗਾ, ਚੇਤੇ ਰੱਖੀਂ,
ਤੱਕਦਾ ਹਰ ਥਾਂ ਇਸ਼ਵਰ ਮੈਨੂੰ।
ਸਾਂਭ ਕੇ ਦਿਲ ਦੇ ਟੁਕੜੇ ਸੋਚੀਂ,
ਕਿਸ ਨੇ ਕਰਿਆ ਜ਼ਰਜ਼ਰ ਮੈਨੂੰ।
ਕੋਸੀ ਧੁੱਪੇ ਪਤਝੜ ਰੁੱਤੇ,
ਯਾਦ ਸਤਾਉਂਦੀ ਅਕਸਰ ਮੈਨੂੰ।
ਤੂੰ ਤੱਤੜੀ ਨੂੰ ਭੁੱਲਿਆ ਬੈਠਾ,
ਭੁੱਲਦਾ ਹੀ ਨਈਂ ਐਪਰ ਮੈਨੂੰ।
ਫੁੱਲਾਂ ਦੀ ਰੁੱਤ ਪਲ਼ ਪਲ਼ ਡੰਗਦੀ,
ਬਿਰਹੋਂ ਡੰਗਦਾ ਅਜਗਰ ਮੈਨੂੰ।
‘ਪ੍ਰੀਤ’ ਗੁਰਾਂ ਦੇ ਲੜ ਲੱਗੀ ਹਾਂ,
ਰੁਲਣ ਦਵੀਂ ਨਾ ਦਰ ਦਰ ਮੈਨੂੰ।
ਪਰਮ ‘ਪ੍ਰੀਤ’
ਬਠਿੰਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਗੀਤ – ਵਿਛੋੜਾ
Next article ਪੰਜਾਬੀ ਨਾਵਲਕਾਰੀ ਦੇ ਬਾਬਾ ਬੋਹੜ ਨਾਨਕ ਸਿੰਘ ਨੂੰ ਯਾਦ ਕਰਦਿਆਂ