ਗ਼ਜ਼ਲ 

ਨਿਸ਼ਾਨ ਸਿੰਘ 
(ਸਮਾਜ ਵੀਕਲੀ)
ਜਿੱਧਰ ਦੀ ਵੀ ਲੰਘੀ ਜ਼ਹਿਰ ਖਿਲਾਰ ਗਈ ।
ਬੁਰਿਆਈ ਨਫ਼ਰਤ ਦੀ ਕੰਧ ਉਸਾਰ ਗਈ ।
ਮੁੜ ਖ਼ਲਕਤ ਨੂੰ ਸੁੱਟ ਗਈ ਠਿੱਬੀ ਲਾ ਕੇ ,
ਨ੍ਹੇਰੇ ਦੀ ਹੁਸ਼ਿਆਰੀ ਕਹਿਰ ਗੁਜ਼ਾਰ ਗਈ ।
ਗ਼ੁਰਬਤ ਮਾਰੀ ਡਾਂਗਾਂ ਖਾਂਦੀ ਫਿਰਦੀ ਫਿਰ ,
ਜਿੱਤਣ ਪਿੱਛੋਂ ਰਈਅਤ ਬਾਜ਼ੀ ਹਾਰ ਗਈ ।
ਦਿਨ ਬਦਲੇ ਨਾ ਗ਼ੁਰਬਤ ਮਾਰੇ ਲੋਕਾਂ ਦੇ ,
ਭਾਵੇਂ ਬਦਲ ਕਈ ਵਾਰੀ ਸਰਕਾਰ ਗਈ ।
ਬੰਦੇ ਝੂਠੇ ਦੀ ਚੌਧਰ ਵੇਖੀ ਹਰ ਥਾਂ ,
ਨੌਟੰਕੀਬਾਜ਼ਾਂ ਦੀ ਹੋ ਭਰਮਾਰ ਗਈ ।
ਘੋਰ ਉਜਾੜਾ ਕੀਤਾ ਚੰਦਰਿਆਂ ਸੂਰਾਂ ,
ਉੱਲੂਆਂ ਦੀ ਪਹਿਰੇਦਾਰੀ ਮਾਰ ਗਈ ।
ਕਲਪ ਨਿਸ਼ਾਨ ਰਹੀ ਦੁੱਖਾਂ ਮਾਰੀ ਜਨਤਾ ,
ਪਰ ਨੇਤਾ ਜੀ ਆਖਣ ਆ ਗੁਲਜ਼ਾਰ ਗਈ ।
ਨਿਸ਼ਾਨ ਸਿੰਘ
ਪਿੰਡ ਤੇ ਡਾਕ : ਜੌੜਾ ਸਿੰਘਾ
ਜ਼ਿਲ੍ਹਾ : ਗੁਰਦਾਸਪੁਰ 
ਫੋਨ :  9646540249
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਸੁਲਗਦੇ ਅਹਿਸਾਸ”
Next article ਮੈ ਕਾਇਰ ਹਾਂ।