ਗ਼ਜ਼ਲ

 ਮਾਲਵਿੰਦਰ ਸ਼ਾਇਰ
(ਸਮਾਜ ਵੀਕਲੀ)
ਅਜ ਸੱਜਣਾ ਦਾ ਖ਼ਤ ਹੈ ਆਇਆ, ਖ਼ੁਸ਼ਖ਼ਬਰੀ ਖ਼ੁਸ਼ਖ਼ਬਰੀ।
ਜਿਸਨੇ ਬਾਦ ਚਿਰਾਂ ਦੇ ਪਾਇਆ, ਖ਼ੁਸ਼ਖ਼ਬਰੀ ਖ਼ੁਸ਼ਖ਼ਬਰੀ।
 
ਲਫ਼ਜ਼ ਮੜ੍ਹੇ ਸੀ ਉਸਨੇ ਨਾਲ਼ ਬੜੀ ਹੀ ਰੀਝ ਪਰੋ ਕੇ,
ਖ਼ਤ ਉਸਦਾ ਪੜ੍ਹ ਦਿਲ ਨੂੰ ਭਾਇਆ, ਖ਼ੁਸ਼ਖ਼ਬਰੀ ਖ਼ੁਸ਼ਖ਼ਬਰੀ।
 
ਉਸਨੇ ਮੇਰਾ ਗੀਤ ਸਜੀ ਇੱਕ ਮਹਿਫ਼ਲ ਦੇ ਵਿੱਚ ਜਾ ਕੇ,
ਦਰਦ ਭਰੇ ਲਹਿਜੇ ਵਿੱਚ ਗਾਇਆ, ਖ਼ੁਸ਼ਖ਼ਬਰੀ ਖ਼ੁਸ਼ਖ਼ਬਰੀ।
 
ਕਹਿੰਦਾ ਮੈਂ ਮਸ਼ਰੂਫ਼ ਵਿਦੇਸ਼ਾਂ ਵਿੱਚ ਹਾਂ ਬਹੁਤ ਜਿਆਦਾ,
ਖ਼ੁਦ ਲਿਖਿਆ ਖ਼ਤ ਜਾਂ ਲਿਖਵਾਇਆ,ਖ਼ੁਸ਼ਖ਼ਬਰੀ ਖ਼ੁਸ਼ਖ਼ਬਰੀ।
 
ਮੇਰੇ ਨੈਣ ਬਿਰਾਗ ‘ਚ ਹੰਝੂ ਨਿੱਤ ਸੀ ਚੋੰਦੇ ਰਹਿੰਦੇ,
ਅਜ ਹੈ ਹੰਝ ਖ਼ੁਸ਼ੀ ਦਾ ਆਇਆ, ਖ਼ੁਸ਼ਖ਼ਬਰੀ ਖ਼ੁਸ਼ਖ਼ਬਰੀ।
 
ਮੇਰਾ ਹਾਲ਼ ਕਿਹੋ ਜਾ ਉਸ ਪਲ ਪੁੱਛੋ ਨਾ ਕੀ ਹੋਇਆ ?
ਕਾਸਦ ਨੇ ਖ਼ਤ ਹੱਥ ਫੜਾਇਆ, ਖ਼ੁਸ਼ਖ਼ਬਰੀ ਖ਼ੁਸ਼ਖ਼ਬਰੀ। 
 
‘ਸ਼ਾਇਰ’ ਲਿਖੇ ਸੀ ਸ਼ਿਅਰ ਦਿਲੋਂ ਕੁਝ ਸੁਹਣੇ ਖ਼ਤ ਦੇ ਅੰਦਰ,
ਸਾਰਾ ਦਿਲ ਦਾ ਹਾਲ਼ ਸੁਣਾਇਆ, ਖ਼ੁਸ਼ਖ਼ਬਰੀ ਖ਼ੁਸ਼ਖ਼ਬਰੀ।
 
— ਮਾਲਵਿੰਦਰ ਸ਼ਾਇਰ
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
Previous articleਨਜਾਨੇ ਦੀ ਭੀੜ
Next article80+ से अधिक वकीलों व विधि शोधकर्ताओं द्वारा ओडिशा के राज्यपाल के समक्ष दर्ज याचिका