ਗ਼ਜ਼ਲ

ਅਮਰਜੀਤ ਕੌਰ ਮੋਰਿੰਡਾ
         (ਸਮਾਜ ਵੀਕਲੀ)
ਲੋਕੀਂ ਜੇਕਰ ਫ਼ਰਜ਼ਾਂ ਤਾਈਂ ਭੁੱਲ਼ਣਗੇ।
ਲਾਜ਼ਮ ਹੈ ਬਿਪਤਾ ਦੇ ਝੱਖੜ ਝੁਲਣਗੇ।
ਜਦ ਤਕ ਸਾਡੀ ਮਤ ਤੇ ਪਰਦਾ ਰਹਿਣਾ ਹੈ,
ਨੇਤਾ ਲੱਡੂਆਂ ਦੇ ਬਰਾਬਰ ਤੁੱਲਣਗੇ।
ਕੀ ਹੋਇਆ ਜੇ ਬੂਹਾ ਉਸਨੇ ਭੇੜ ਲਿਆ,
ਹਿੰਮਤ  ਅੱਗੇ  ਸੌ  ਦਰਵਾਜ਼ੇ  ਖੁੱਲ੍ਹਣਗੇ।
ਇੱਕ ਦਿਨ ਮੱਟ ਸਬਰ ਦਾ ਭਰ ਕੇ ਛਲਕੇਗਾ,
ਦਿਲ ਦੇ ਜਜ਼ਬੇ ਅੱਥਰੂ ਬਣ ਕੇ ਡੁੱਲ੍ਹਣਗੇ।
ਤੇਲ ਜੜ੍ਹੀਂ  ਆਪੇ  ਦੇਵੇ  ਜੇ  ਮਾਲੀ  ਤਾਂ,
ਦੱਸੋ  ਬੂਟੇ  ਕਿੰਝ ਵਧਣਗੇ, ਫੁੱਲਣਗੇ।
 ਅੱਜ ਜੋ ਸੁੱਤੇ ਹੋਏ ਨੀਂਦਰ ਗ਼ਫ਼ਲਤ ਦੀ,
ਨੀਂਦੋਂ ਜਾਗ ‘ਅਮਰ’ ਕਦ ਹਿੱਲਣ ਜੁੱਲਣਗੇ।
ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁਫ਼ਨੇ
Next articleਬੁੱਧ  ਚਿੰਤਨ /  ਸੱਚ ਤਾਂ  ਸੱਚ ਹੁੰਦਾ  ਹੈ !