ਸੁਫ਼ਨੇ

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK
         (ਸਮਾਜ ਵੀਕਲੀ)
ਕਦੇ ਬਣਾਉਣ ਭਿਖਾਰੀ ਮੈਨੂੰ,
ਰਾਜਾ ਕਦੀ ਬਣਾਉਂਦੇ ਨੇ।
ਇਹ ਸੁਫ਼ਨੇ ਕੈਸੇ ਆਉਂਦੇ ਨੇ।
ਕਈ ਵਾਰੀ ਤਾਂ ਸੌਣ ਨਾ ਦਿੰਦੇ,
ਸਾਰੀ ਰਾਤ ਜਗਾਉਂਦੇ ਨੇ।
ਇਹ ਸੁਫ਼ਨੇ……….
ਕੁਝ ਡੂੰਘੀ ਨੀਂਦ ਚ ਆ ਕੇ,
ਖ਼ੁਦੀ ਮੇਰੀ ਮਿਟਾਉਂਦੇ ਨੇ।
ਇਹ ਸੁਫ਼ਨੇ………
ਕੁਝ ਸੁਫ਼ਨੇ ਸਾਡੇ ਮਿੱਤਰ ਹੁੰਦੇ,
ਵਿਛੜੇ ਸੱਜਣ ਮਿਲਾਉਂਦੇ ਨੇ,
ਇਹ ਸੁਫ਼ਨੇ…………
ਚੰਗੇ ਸੁਫ਼ਨੇ ਯਾਦਾਂ ਦੇ ਵਿੱਚ
ਪਿਆਰ ਦੀ ਸਾਂਝ ਵਧਾਉਂਦੇ ਨੇ,
ਇਹ ਸੁਫ਼ਨੇ………….
ਕੁਝ ਸੁਫ਼ਨੇ ਜਾਗਦਿਆਂ ਦੇ,
ਜੀਵਨ ਸਫ਼ਲ ਬਣਾਉਂਦੇ ਨੇ,
ਇਹ ਸੁਫ਼ਨੇ……….
ਸੁਫ਼ਨੇ ਰਹਿਣ ਅਧੂਰੇ ਜਿਹੜੇ,
ਜਿੰਦ ਸਾਡੀ ਤੜਫਾਉਦੇ ਨੇ।
ਇਹ ਸੁਫ਼ਨੇ……….
ਜ਼ਿੰਦਗੀ ਵੀ ਇੱਕ ਸੁਫਨਾ,ਪੱਤੋ,
ਰਹਿਬਰ ਸਾਡੇ ਫਰਮਾਉਂਦੇ ਨੇ।
ਇਹ ਸੁਫ਼ਨੇ ਕੈਸੇ ਆਉਂਦੇ ਨੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਬੇ
Next article    ਗ਼ਜ਼ਲ