(ਸਮਾਜ ਵੀਕਲੀ)
ਨੂਰ ਅੈਸਾ ਦੇਖਿਆ, ਤਪਦੇ ਦਿਲਾਂ ਨੂੰ ਠਾਰਦਾ ।
ਬਣ ਗਿਆ ਪਾਪੀ ਜਦੋਂ, ਸੇਵਕ ਸਦਾ ਦਰਬਾਰ ਦਾ ।
ਭਗਤ ਸਿੰਘਾ ਲੋੜ ਤੇਰੀ, ਪੈ ਗਈ ਫਿਰ ਦੇਸ਼ ਨੂੰ,
ਫੇਰ ਦੁਸ਼ਮਣ ਅਾਪਣਾ, ਦੇਖੋ ਪਿਅਾ ਲਲਕਾਰਦਾ ।
ਸੱਚ ਸੂਲੀ ਚੜ ਰਿਹਾ ਹੈ, ਝੂਠ ਫਲਦਾ ਜਾ ਰਿਹੈ,
ਹੌਸਲਾ ਵਧਦਾ ਪਿਅਾ ਏ, ਪਾਪ ਦੀ ਸਰਕਾਰ ਦਾ।
ਖੂਨ ਚਿੱਟਾ ਹੋ ਰਿਹਾ, ਬੰਦਾ ਨਸ਼ੇ ਵਿਚ ਮਸਤ ਹੈ ,
ਮੋਹ ਟੁੱਟੀ ਜਾ ਰਿਹਾ ਹੁਣ, ਦੇਖ ਹਰ ਪਰਿਵਾਰ ਦਾ।
ਭੁਲਿਅਾ ਤੂੰ ਯਾਰ ਨੂੰ, ਜਿਸ ਡੁੱਬਿਆਂ ਨੂੰ ਤਾਰਿਆ,
ਪੇਟ ਵਿਚ ਬੰਦਿਆਂ ਸੀ, ਅਾਸਰਾ ਕਰਤਾਰ ਦਾ ।
ਦੋਸ਼ ਕਾਮੇ ਤੇ ਮੜੇ, ਚੋਰੀ ਜਦੋਂ ਹਾਕਮ ਕਰੇ,
ਦੋਸ਼ ਮਾੜੀ ਸੋਚ ਦਾ ਨਾ, ਦੋਸ਼ ਇਹ ਸਰਕਾਰ ਦਾ।
ਜੋਤ ਅੈਸੀ ਬਾਲਤੀ, ਮਾਨਵ ਕਦੇ ਨਾ ਡੋਲਿਆ,
ਸਾਜ਼ ਐਸਾ ਵੱਜਿਆ, ਮੌਲਾ ਜਦੋਂ ਦਰਬਾਰ ਦਾ ।
ਰਚਦਾ:- ਮਨਜਿੰਦਰ ਗੋਹਲੀ ਫਰੀਦਕੋਟ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly