ਗ਼ਜ਼ਲ

ਜਗੀਰ ਸੱਧਰ
     ਹਾਏ! ਮੇਰੀ ਕਸ਼ਤੀ ਨਾ ਮੈਥੋਂ ਸੰਭਾਲੀ ਗਈ !
    ਕੀਤੀ ਮੈਂ ਬੜੀ ਕੋਸ਼ਿਸ਼ ਮਗਰ ਖਾਲੀ ਗਈ !
  ਦੂਰ…… ਘਰ ‘ਚੋਂ ਹਨੇਰੇ ਨੂੰ ਕਰ ਦੇਂਦੀ ਹੈ ,
   ਜੋਤ   ਮੱਥੇ  ਚ  ਮੈਥੋਂ  ਨਾ   ਬਾਲੀ    ਗਈ !
   ਜੋਕ   ਚਿੰਤਾ  ਦੀ   ਚਿੰਮੜੀ  ਹੈ  ਮੈਨੂੰ ਇਵੇਂ,
 ਖੁਸ਼ੀ ਜੀਵਨ ਚੋਂ ਚਿਹਰੇ ਤੋਂ  ਲਾਲੀ  ਗਈ !
  ਮੂਸਾ  ਮੌਤ  ਤੋਂ   ਭੱਜਿਆ   ਬਥੇਰਾ  ਮਗਰ,
   ਹੋਣੀ  ਹੋ  ਕੇ   ਰਹੀ   ਨਾ  ਟਾਲੀ    ਗਈ !
 ਕੋਈ ਸੁਪਣਾ   ਸਾਕਾਰ  ਨਾ ਹੋਇਆ ਮਿਰਾ,
   ਘਾਲਣਾ  ਮੈਥੋਂ   ਕੋਈ। ਨਾ   ਘਾਲੀ ਗਈ !
   ਜਗੀਰ ਸੱਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੱਚ ਸੁਣੋ 
Next articleਹਾਸੇ ਤੋਂ ਮੁਸਕਰਾਹਟ ਤੱਕ ਦਾ ਸਫ਼ਰ