ਗ਼ਜ਼ਲ

ਮਾਲਵਿੰਦਰ ਸ਼ਾਇਰ

(ਸਮਾਜ ਵੀਕਲੀ)

ਜਦ ਵੀ ਜੁੜ ਕੇ ਬਹਿੰਦੀ,ਮਹਿਫ਼ਲ ਮਿੱਤਰਾਂ ਦੀ।
ਖ਼ੂਬ ਗਲਾਸੀ ਖਹਿੰਦੀ,ਮਹਿਫ਼ਲ ਮਿੱਤਰਾਂ ਦੀ।
ਚੜ੍ਹਦੀ ਵਿੱਚ ਕਲਾ ਦੇ ਹੁੰਦੇ ਮਿੱਤਰ ਜਦ,
ਮੁੱਛ ਖੜ੍ਹੀ ਫਿਰ ਰਹਿੰਦੀ,ਮਹਿਫ਼ਲ ਮਿੱਤਰਾਂ ਦੀ।
ਯਾਰ ਇਕੱਠੇ ਹੋ ਕੇ ਦਿਲ ‘ਤੇ ਖੁਣ ਦੇ ਜੋ,
ਯਾਦ ਦਿਲੋਂ ਨਾ ਢਹਿੰਦੀ, ਮਹਿਫ਼ਲ ਮਿੱਤਰਾਂ ਦੀ।
ਮਿੱਤਰ ਲੈਂਦੇ ਗੱਲ ਪੁਰਾਣੀ ਛੇੜ ਜਦੋਂ,
ਜਾਂਦੀ ਹੈ ਉਹ ਵਹਿੰਦੀ,ਮਹਿਫ਼ਲ ਮਿੱਤਰਾਂ ਦੀ।
ਮਸਤੀ ਖ਼ੂਬ ਲਟਾਉਂਦੇ ਸਾਰੇ ਮਿੱਤਰ,ਪਰ
ਘਰਵਾਲੀ ਨਾ ਸਹਿੰਦੀ, ਮਹਿਫ਼ਲ ਮਿੱਤਰਾਂ ਦੀ।
ਤੇਰੀ ਮਹਿੰਦੀ ਵਰਗਾ ਰੰਗ ਚੜ੍ਹਾ ਦੇਵੇ,
ਦਿਲ ਤੋਂ ਨਾ ਫਿਰ ਲਹਿੰਦੀ, ਮਹਿਫ਼ਲ ਮਿੱਤਰਾਂ ਦੀ।
‘ਸ਼ਾਇਰ’ ਉਦਾਸ ਉਦੋਂ ਹੋ ਜਾਂਦਾ ਗੱਲ ਜਦੋਂ,
ਤੇਰੇ ਬਾਰੇ ਕਹਿੰਦੀ, ਮਹਿਫ਼ਲ ਮਿੱਤਰਾਂ ਦੀ।
— ਮਾਲਵਿੰਦਰ ਸ਼ਾਇਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੱਦੀ ਸ਼ਬਦਾਵਲੀ
Next article* ਕਰਜ਼ਦਾਰ *