ਗ਼ਜ਼ਲ

  ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਸਾੜਦੇ ਨੇ ਘਰ ਕਿਸੇ ਦੇ, ਲੋਕ ਹੀ ਬੇ-ਅਕਲ ਅਕਸਰ
ਬਾਲ ਤੀਲੀ ਸੁੱਟ ਜਾਂਦੇ,ਟੱਬਰਾਂ ਵਿਚ ਚੁਗਲ਼ ਅਕਸਰ
ਹੈ ਤਰਿੰਗਾ ਸਿਖ਼ਰ ਤੇ ਪਰ,ਅੱਗ ਨੀਚੇ ਕਹਿਰ ਦੀ ਹੈ
ਦੇਖ ਹਾਕਿਮ ਮੌਨ ਹੋ ਕੇ, ਢੱਕ ਲੈਂਦਾ ਸ਼ਕਲ਼ ਅਕਸਰ
ਚਾਲ ਪੁੱਠੀ ਖੇਡਦਾ ਹਰ, ਲਾ ਰਿਹੈ ਏ  ਦਾਅ ਸ਼ਕੁਨੀ
ਹਸਤਨਾਪੁਰ ਪਾਲ਼ਦਾ ਏ,ਨਾਗ਼ ਕਾਲੇ ਬਗ਼ਲ ਅਕਸਰ
ਔਰਤਾਂ ਬੇ-ਪੱਤ ਹੋਈਆਂ,ਜਦੋਂ ਵੀ ਜੰਗ ਹੋਈ
ਪਾਗਲ਼ਾਂ ਦੇ ਪੰਝਿਆਂ ਵਿਚ,ਵਹਿਸ਼ ਹੁੰਦੀ ਅਕਲ਼ ਅਕਸਰ
“ਰੇਤਗੜੵ” ਇਉਂ  ਖ਼ਾਕ ਹੋਜੂ,  ਦੰਗਿਆਂ ਨੂੰ ਰੋਕ “ਬਾਲੀ”
ਬਾਂਦਰਾਂ ਦੀ ਜਾਤ ਕਰਦੀ,   ਦੂਸਰੇ ਦੀ ਨਕਲ਼ ਅਕਸਰ
         ਬਲਜਿੰਦਰ ਸਿੰਘ “ਬਾਲੀ ਰੇਤਗੜੵ”
          9465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖੁਦ ਬਾਰੇ ਸੋਚਿਆ 
Next articleਗ਼ਜ਼ਲ