ਗ਼ਜ਼ਲ

ਅੰਜੂ ਸਾਨਿਆਲ

(ਸਮਾਜ ਵੀਕਲੀ)

ਦੁਨੀਆਂ ਕੋਲੋਂ ਡਰਨਾ ਛੱਡ ਦੇ।
ਫ਼ਿਕਰਾਂ ਦੇ ਵਿੱਚ ਮਰਨਾ ਛੱਡ ਦੇ।
ਦੇਖ ਕਿਸੇ ਦੀ ਸ਼ੋਹਰਤ ਅੜੀਏ,
ਹੁਭਕੀ ਹੌਂਕੇ ਭਰਨਾ ਛੱਡ ਦੇ।
ਜੇ ਤੂੰ ਕ਼ਦਰ ਪਵਾਉਣੀ, ਹਾਮੀ
ਬੇ ਕ਼ਦਰੇ ਦੀ ਭਰਨਾ ਛੱਡ ਦੇ।
ਜੋ ਨਾ ਜਾਣੇ ਪੀੜ ਪਰਾਈ
ਉਹਦੀਆਂ ਪੀੜਾਂ ਹਰਨਾ ਛੱਡ ਦੇ।
 ਪੱਥਰ ਵਰਗੇ ਦਿਲ ਨੇ ਐਥੇ
ਉੱਤੇ ਉੱਤੇ ਤਰਨਾ ਛੱਡ ਦੇ।
ਜੋ ਅਪਣੇ ਹੀ ਸੋਹਲੇ ਗਾਉਂਦੇ ,
ਉਹਦੀ ਸੋਹਬਤ ਕਰਨਾ ਛੱਡ ਦੇ।
ਹੋਛੀ ਸੋਚ ‘ਤੇ ਮਾੜੀ ਅੱਖ ਦੀ,
ਛੱਡਦੇ ਪ੍ਰਵਾਹ ਕਰਨਾ ਛੱਡ ਦੇ।
ਉਹਦੀ ਲੁਤਰੋ ਕੈਂਚੀ ਵਰਗੀ
‘ਅੰਜੂ’ ਤੋਪੇ ਭਰਨਾ ਛੱਡ ਦੇ।
ਅੰਜੂ ਸਾਨਿਆਲ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏ ਮਿੱਟੀਏ
Next articleਅੱਜ ਦਾ ਸਾਉਣ