(ਸਮਾਜ ਵੀਕਲੀ)
ਕਾਸ਼ ! ਕਿਤੇ ਮਿਲ ਜਾਵੇ ਰੁਸਿਆ , ਮੇਰੀ ਰੂਹ ਦਾ ਗੀਤ ਉਹੋ
ਜੋਬਨ ਦੀ ਰੁੱਤ ਵਰਗਾ ਤੁਰਿਆ, ਜੋ ਮਰਜਾਣਾ ਮੀਤ ਓਹੋ
ਕਾਸ਼ ! ਕਿਤੇ ਮਿਲ ਜਾਵੇ……. ……….
ਰਾਂਝਣ ਬਾਝੋ ਕੀ ਏ ਜੀਣਾ, ਬਸ ਹਿਜਰਾਂ ਅੰਦਰ ਸੜਨਾ
ਏ ਤਾਂ ਰੂਹ ਦੀ ਰੂਹ ਹੀ ਜਾਣੇ , ਹੈ ਕੀ ਰਮਜ਼ ਪਰੀਤ ਉਹੋ
ਕਾਸ਼ ! ਕਿਤੇ ਮਿਲ ਜਾਵੇ… ……..
ਝਲਕ ਦਿਖਾਕੇ ਸੀਰਤ ਦੀ ਓਹ, ਬਸ ਪਲਕ ਝੁਪਾ ਤੁਰ ਜਾਵੇ
ਵਿਲਕ ਵਿਲਕ ਮਰਜਾਂ ਜਦ ਆਵੇ,ਸੁਪਨੇ ਵਿੱਚ ਅਤੀਤ ਉਹੋ
ਕਾਸ਼ ! ਕਿਤੇ ਮਰ ਜਾਵੇ….. ………..
ਰੂਪ ਸੁਨਿਹਰੀ ਚੰਨੋ ਸੋਹਣਾ, ਹੈ ਸੂਰਜ ਕੀ ਉਸ ਸਾਹਵੇਂ
ਉਸ ਵਰਗਾ ਕੋਈ ਹੋਰ ਨਹੀਂ, ਹੈ ਸ਼ੀਤਲ ਤੋਂ ਸ਼ੀਤ ਉਹੋ
ਕਾਸ਼ ! ਕਿਤੇ ਮਿਲ ਜਾਵੇ ……………..
ਗੋਪਾਲ ਸੁਆਮੀ ਕਾਨ੍ਹਾ ਓਹੀ, ਓਹੀ ਦਿਲ ਦਾ ਮਹਿਰਮ
ਇਸ਼ਕ ਨਿਆਰਾ ਸਾਹਵਾਂ ਵਰਗਾ,ਪਾਕਿ-ਅੱਲਾਹ ਪ੍ਰਤੀਤ ਉਹੋ
ਕਾਸ਼! ਕਿਤੇ ਮਿਲ ਜਾਵੇ… ……..
ਕਲ-ਕਲ ਕਰਦੇ ਚਸ਼ਮੇ ਵਰਗਾ, ਹੈ ਜਿਉਂ ਸ਼ਬਨਮ ਦਾ ਮੋਤੀ
ਉਹ ਪਾਣੀ ਮੈਂ ਮਛਲੀ ਵਰਗਾ, ਤੜਫ ਤਰੇਹ ਹੈ ਨੀਤ ਉਹੋ
ਕਾਸ਼ !ਕਿਤੇ ਮਿਲ ਜਾਵੇ…….
ਕਾਫ਼ਿਰ ਕਹਿ ਜਾਂ ਮੋਮਨ “ਬਾਲੀ”, ਜਾਂ ਪਾਗ਼ਲ ਆਖ ਸ਼ੁਦਾਈ
ਉਸ ਦੇ ਬਾਝੋਂ ਖ਼ਾਕ ਜਿਹਾ ਹਾਂ, ਮੱਕਾ, ਹੱਜ, ਮਸੀਤ ਉਹੋ
ਕਾਸ਼!! ਕਿਤੇ ਮਿਲ ਜਾਵੇ
ਬਲਜਿੰਦਰ ਸਿੰਘ “ਬਾਲੀ ਰੇਤਗੜੵ”
9465129168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly