ਗ਼ਜ਼ਲ

(ਸਮਾਜ ਵੀਕਲੀ)

ਕਦਰ ਹੋਵੇ ਜ਼ਿੰਦਗੀ ਦੀ,ਰਿਸ਼ਤਿਆਂ ਦੇ ਨਾਲ -ਨਾਲ।
ਜੂਝੀਏ ਅਕਸਰ ਹਮੇਸਾਂ,ਮਸ਼ਲਿਆਂ ਦੇ ਨਾਲ -ਨਾਲ।

ਵਕਤ ਦਿੱਤੇ ਜਖ਼ਮ ਗਹਿਰੇ,ਫੇਰ ਵੀ ਹਾਂ,ਖੁਸ਼ਨਸੀਬ,
ਦੋਸਤੀ ਨਿੱਭੇ ਹਮੇਸਾਂ, ਤਾਰਿਆਂ ਦੇ ਨਾਲ-ਨਾਲ।

ਪਾਰ ਲੰਘੇ ਹਰ ਮੁਸੀਬਤ ,ਹੌਸਲੇ ਦੇ ਨਾਲ ਹਾਂ,
ਮੁਸ਼ਕਲਾਂ ਨੂੰ ਮਾਤ ਦਿੱਤੀ,ਸ਼ਾਤਰਾਂ ਦੇ ਨਾਲ-ਨਾਲ।

ਮੰਨਿਆਂ ਸਭ ਗੂੜ ਰਿਸਤਾ ,ਭੁੱਖ ਦਾ ਤੇ ਪੇਟ ਦਾ,
ਪੀ ਰਹੇ ਪਰ ਖੂਨ ਜਾਲਿਮ,ਨਸਤਰਾਂ ਦੇ ਨਾਲ-ਨਾਲ।

ਰਾਤ ਦਿਨ ਤੇ ਧੁੱਪ ਛਾਂ ਏਹ,ਰੁੱਤ ਵੀ ਹੈ ਬਦਲਦੀ,
ਢਲ ਗਿਆ ਮਨ ਵਕਤ ਦੇ ਪ੍ਰਛਾਵਿਆਂ ਦੇ ਨਾਲ-ਨਾਲ।

ਪਿਆਰ ਮਾਤਾ ਤੇ ਪਿਤਾ ਦਿੰਦੇ ਦੁਆਵਾਂ ਹਰ ਸਮੇਂ,
ਬਾ-ਵਫਾ ਹੋਵੇ ਮਹੁੱਬਤ ,ਸਾਰਿਆਂ ਦੇ ਨਾਲ-ਨਾਲ।

ਇਹ ਸਿਆਸਤ ਦਾ ਜ਼ਮਾਨਾ,ਦੌਰ ਨਾਜ਼ੁਕ ਹੈ ਬੜਾ,
ਏਕਤਾ ਦਾ ਜ਼ਿਕਰ ਰਖੀਏ,ਦੀਵਿਆਂ ਦੇ ਨਾਲ-ਨਾਲ।

ਮੇਜਰ ਸਿੰਘ ਰਾਜਗੜ੍ਹ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਉ ਦਿਵਾਲ਼ੀ ਮਨਾਈਏ !
Next articleਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਾਂ ਦੀ ਚੈਕਿੰਗ