ਘਪਾ ਸੋਚ ਦੀ ਪਿਉਂਦ

     ਪ੍ਰੀਤ ਚਾਹਲ
 (ਸਮਾਜ ਵੀਕਲੀ)  ੳਅਚਾਨਕ ਬੱਸ ਵਿੱਚੋਂ ਆਵਾਜ਼ ਆਈ “ਠਹਿਰ ਜਾਂ ਹੱਟਦਾ ਨੀ ਤੂੰ”,ਕਦੋਂ ਦਾ ਕੁੜੀ ਨੂੰ ਤੰਗ ਕਰੀ ਜਾਣਾ….ਤੇਰੇ ਥੱਪੜ ਬਹੁਤ ਪੈਣਗੇ ਹੁਣ। ਬਹੁਤ ਚਿਰ ਹੋ ਗਿਆ ਤੈਨੂੰ ਦੇਖਦੇ ਨੂੰ…..ਆਵਾਜ਼ ਅੱਧਖੜ ਉੁਮਰ  ਦੇ ਅੰਕਲ ਦੀ ਸੀ, ਜਿਸ ਨੇ ਬਹੁੁਤ ਖਿੰਝਕੇ ਗੁੱਸੇ ਵਿੱਚ ਦਬਕਾ ਮਰਿਆ ਤੇ ਪਿੱਛੋਂ ਵੀ  ਕੁੱਝ ਨਾ ਕੁੱਝ ਬੁੜਬੁੜਾ  ਰਹੇ ਸੀ।ਸਭ ਦਾ ਧਿਆਨ ਬੱਸ ਦੀ ਮਗਰ ਵਾਲੀ ਸਾਈਡ ਚਲਿਆ ਗਿਆ ਇਕਦਮ ਇਹ ਕੀ ਬਵਾਲ ਮੱਚ ਗਿਆ।ਬੱਸ ਵਿੱਚ ਭੀੜ ਕਾਫ਼ੀ ਜ਼ਿਆਦਾ ਹੋਣ ਕਰਕੇ ਕਿਸੇ ਨੂੰ ਕੁੱਝ ਪਤਾ ਨਾ ਲੱਗਿਆ ਗੱਲ ਕੀ ਹੋ ਗਈ। ਸਭ ਚੁੱਪ -ਚਾਪ ਦੁਚਿੱਤੀ ਵਿੱਚ ਅੱਡੀਆਂ ਅੱਖਾਂ ਨਾਲ ਬਿਟਰ -ਬਿਟਰ ਇੱਕ -ਦੂਜੇ ਵੱਲ ਐਵੇਂ ਝਾਕ ਦੇ ਰਹੇ ….. ਜਿਵੇਂ ਬੱਸ ਵਿੱਚ ਕੁੜੀ ਦੀ ਸਭ ਸਾਹਮਣੇ ਇੱਜ਼ਤ ਦਾ ਖਿਲਵਾੜ ਕੀਤਾ ਜਾ ਰਹਿਆਂ ਹੋਵੇ ਤੇ ਉੱਥੇ ਬੈਠੇ ਲੋਕ ਗੂੰਗੇ,ਬੋਲੇ ਤੇ ਅੰਨ੍ਹੇ ਹੋਣ। ਇਕਦਮ ਪੂਰੀ ਬੱਸ ਵਿੱਚ ਸ਼ਾਂਤੀ ਛਾ ਗਈ….. ਬੱਸ ਵੀ ਹਵਾ ਨੂੰ ਇੰਝ ਚੀਰਦੀ ਜਾਵੇ ਜਿਵੇਂ ਕਿਤੇ ਅੱਗ ਦੇ ਭਾਂਬੜ ਦੀਆਂ ਲਾਟਾਂ ਨੂੰ ਬੁਝਾਉਣ ਲਈ ਜਾਣਾ ਹੋਵੇ।ਪੋਹ ਦਾ ਮਹੀਨਾ ,ਕੜਾਕੇ ਦੀ ਠੰਡ ਧੁੰਦ ਨੇ ਤਾਂ ਅੰਨ੍ਹੇ ਹੀ ਕਰਿਆਂ ਪਿਆ ਸੀ।…… ਮੇਰਾ ਸਾਰਾ  ਧਿਆਨ ਤਾਂ ਕਾਲਜ ਪੜ੍ਹਦੇ ਮੁੰਡੇ-ਕੁੜੀਆਂ ਤੇ ਟਿਕਿਆਂ ਹੋਇਆ ਸੀ , ਬੱਸ ਵਿੱਚ ਜਿਵੇਂ ਕੋਈ ਤਮਾਸ਼ਾ ਚੱਲ ਰਹਿਆਂ ਹੋਵੇ।…… ਕੁੱਝ  ਜਵਾਕ  ਤਾਂ ਇੰਨੀਆਂ ਅਸ਼ਲੀਲ ਹਰਕਤਾਂ ਕਰਕੇ ਸੱਭਿਆਚਾਰ ਨੂੰ ਸ਼ਰਮਸ਼ਾਰ ਕਰ ਰਹੇ ਨੇ ਆਪ ਤੋਂ ਵਡੇਰੀ ਉਮਰ ਦੇ ਲੋਕਾਂ ਦੀ ਕੋਈ ਸ਼ਰਮ – ਸੰਗ ਨੀ ਸੀ ਉਹਨਾਂ ਨੂੰ….ਉੱਚੀ- ਉੱਚੀ ਗੱਲਾਂ ਕਰਕੇ ਖੋਰੂ ਪਾ ਰਹੇ ਸੀ।ਮੈਂ ਆਪਣੀ ਦੋਸਤ ਨਾਲ ਪਟਿਆਲੇ ਯੂਨੀਵਰਸਿਟੀ ਕਿਸੇ ਕੰਮ ਲਈ ਆਈ ਸਾਂ….ਸਫ਼ਰ ਇੰਨ੍ਹਾਂ ਲੰਮਾਂ ਮੈਂ ਪੂਰੀ ਤਰ੍ਹਾਂ ਥੱਕ ਗਈ ਹਜੇ ਵੀ ਲਗਪਗ ਦੋ ਘੰਟੇ ਦਾ ਸਫ਼ਰ ਤਹਿ ਕਰਨਾ ਬਾਕੀ ਰਹਿ ਗਿਆ ਸੀ। ਮੈਂ ਨਾਵਲ ਪੜ੍ਹ ਕੇ ਬੜਾ ਸਕੂਨ ਮਹਿਸੂਸ ਕਰ ਰਹੀ ਸਾਂ। ਮੇਰੇ ਨਾਲ ਵਾਲੀ ਸੀਟ ਤੇ ਬੈਠੀ ਮਾਤਾ ਅੱਕ ਕੇ ਬੋਲ ਹੀ ਪਈ ਜਿਹੜੀ ਕਾਫ਼ੀ ਵਖ਼ਤ ਤੋਂ ਭਰੀ -ਭੀਤੀ  …. ਕੌੜਾ -ਕੌੜਾ ਟੇਢੀ ਜੀ ਅੱਖ ਨਾਲ  ਮੇਰੇ ਵੱਲ ਝਾਕ ਰਹੀ ਸੀ……ਜਿਵੇਂ ਆਪਣੇ ਦਿਲ ਦਾ ਗਵਾਰ ਮੇਰੇ ਨਾਲ ਕੱਢਣਾ ਚਾਹੁੰਦੀ ਹੋਵੇ  ….ਮੇਰਾ ਕਿਤਾਬ ਪੜ੍ਹਣਾ ਉਸ ਨੂੰ ਚੰਗਾ ਨੀ  ਲੱਗ ਰਿਹਾ ਸੀ ਚਿਹਰੇ ਦੇ ਹਾਵ ਭਾਵ ਤੋਂ ਪਤਾ ਲੱਗ ਰਿਹਾ ਸੀ! ਹਾਣ ਨੂੰ ਹਾਣ ਪਿਆਰਾ ਹੁੰਦਾ ਮੇਰਾ ਸੁਭਾਅ ਬਹੁਤ ਸ਼ਰਮੀਲਾ ਤੇ ਸੰਗਾਊ ਜਿਹਿਆਂ….. ਕਿਸੇ ਨਾਲ ਜਲਦੀ ਘੁਲਣਾ -ਮਿਲਣਾ ਮੇਰੇ ਵੱਸ ਤੋਂ ਬਾਹਰ ਦੀ ਗੱਲ ਸੀ,ਜਿੰਨਾਂ ਕਿਸੇ ਨੇ ਪੁੱਛ ਲਿਆ…..ਬਸ ਉਹਨਾਂ ਹੀ ਦੱਸਣਾ। ਅੱਕ ਕੇ ਉਹ ਔਰਤ ਬੋਲ ਹੀ ਪਈ
“ਕੁੜੇ ਧੀਏ ਤੂੰ ਵੀ ਏ ਜਵਾਕਾਂ ਨਾਲ ਪੜ੍ਹਾਈ ਕਰਦੀ ਏ!”
“ਨਹੀਂ ਜੀ…..ਮੈਂ ਲੁਧਿਆਣੇ ਪੜ੍ਹਦੀ ਆ।
ਫਿਰ ਇੱਧਰ ਪਟਿਆਲੇ ਕਿਵੇਂ ਆਉਣਾ ਹੋਇਆਂ , ਕੋਈ ਕੰਮਕਾਰ ਲਈ ਆਈ ਸੀ ਭਾਈ ਜਾਂ ਕੋਈ ਰਿਸ਼ਤੇਦਾਰੀ ਵਿੱਚ??
ਹਾਂਜੀ…..ਆਪਣੀ ਦੋਸਤ ਨਾਲ ਯੂਨੀਵਰਸਿਟੀ ਡਿਗਰੀ ਲੈਣ ਆਏ ਸੀ…..ਉਹ ਇਕੱਲੀ ਆਉਣ ਤੋਂ ਥੋੜ੍ਹਾ ਝਿਜਕਦੀ ਆ।
ਹਾਂ , ਭਾਈ ਦੂਰ ਇਕੱਲੀ ਕੁੜੀ ਦੇ ਆਉਣ-ਜਾਣ ਦਾ ਜ਼ਮਾਨਾ ਵੀ ਨੀ ਹੈਗਾ। ਬੇਸ਼ੱਕ ਧੀਆਂ ਪੁੱਤਾਂ ਤੋਂ ਅੱਗੇ ਨੇ ਪੜ੍ਹਾਈ -ਲਿਖਾਈ ਵਿੱਚ ਇਹ ਚੰਦਰਾਂ ਜ਼ਮਾਨਾ ਇਹੋ ਜਿਹਾ ਰਾਹ ਜਾਂਦੀ ਕੁੜੀ ਨੂੰ ਕਿਸੇ ਨੇ ਕੁੱਝ ਆਖ ਦਿੱਤਾ , ਦੱਸ ਕੁੜੇ ਔਰਤ ਦੀ ਕੀ ਇੱਜ਼ਤ ਰਹਿ ਜਾਂਦੀ ਆ ਫਿਰ ?
ਐਵੇਂ ਕੋਈ ਕੁੱਝ ਨਹੀਂ ਕਹਿ ਸਕਦਾ ? , ਜਿੰਨ੍ਹਾਂ ਵਖ਼ਤ ਆਪਾਂ ਸਹੀ ਆ ਮਾਤਾ ਜੀ….ਕਿਸੇ ਦੀ ਕੀ ਜੁਰਤ ਆ ਕੋਈ ਖੰਗ ਵੀ ਜਾਵੇ, ਉੱਥੇ ਨਾਲ ਹੀ ਅਗਲੇ ਦੀ ਲਾਹ-ਪਾਹ ਕਰੀ ਹੋਵੇ ,ਆਉਣ ਵਾਲੀਆਂ ਪੀੜ੍ਹੀਆਂ ਤੱਕ ਅਗਲਾ ਯਾਦ ਰੱਖਦਾ।
ਜ਼ਮਾਨਾ ਬਹੁਤ ਖ਼ਰਾਬ ਆ ਭਾਈ ਸਾਡੇ ਪਿੰਡ ਸ਼ਾਹਾਂ ਦੀ ਕੁੜੀ ,ਪਿੰਡ ਦੇ ਮੁੰਡੇ ਨਾਲ ਹੀ ਭੱਜ ਗਈ…..ਨਾਲ ਵਾਲੀ ਸੀਟ ਤੇ ਇੱਕ ਹੋਰ 60 ਕੁ ਸਾਲ ਬੈਠੀਂ ਔਰਤ ਨੇ ਆਖਿਆ।
ਦੱਸ ਉੱਥੇ ਕਿਸ ਨੂੰ ਦੋਸ਼ ਦਿੱਤਾ ਜਾਵੇ??
ਮੇਰੇ ਨਾਲ ਬੈਠੀ ਔਰਤ ਨੇ ਫਿਰ ਤੋਂ ਗੱਲ ਅੱਗੇ ਤੋਰੀ ਮੇਰੇ ਤਿੰਨ ਧੀਆਂ ਤੇ ਇੱਕ ਪੁੱਤ ਆ । ਮੈਂ ਤਾਂ ਆਪਣੀ ਇੱਕ ਕੁੜੀ ਨੂੰ ਬਾਰ੍ਹਵੀਂ ਕਲਾਸ ਤੱਕ ਪਿੰਡ ਵਾਲੇ ਸਕੂਲ  ਵਿੱਚ ਪੜ੍ਹਾਈ ਕਰਵਾ ਕੇ ਸਿਲਾਈ- ਕਢਾਈ ਦੇ ਕੋਰਸ ਦੇ ਨਾਲ  ਘਰ ਦਾ ਸਾਰਾ ਕੰਮ -ਕਾਰ ਸਿਖਾ ਦਿੱਤਾ।ਇਹ ਹੀ ਭਾਈ ਕੰਮ ਆਉਣਾ।
ਹਾਂਜੀ! ਪਰ ਪੜ੍ਹਾਈ ਵੀ ਬਹੁਤ ਜ਼ਰੂਰੀ ਆ….
ਉਦੋਂ ਨੂੰ ਬੱਸ ਕੰਡਕਟਰ  ਆਵਾਜ਼ਾਂ ਮਾਰਨ ਲੱਗ ਗਿਆ ।ਨਾਭੇ ਪਹਿਲੇ ਅੱਡੇ ਵਾਲੇ ਨੇੜੇ ਹੋ ਜੋ ਬਾਰੀ ਕੋਲ ਜਲਦੀ ਕਰੋ,ਬੱਸ ਪਹਿਲਾਂ ਹੀ ਲੇਟ ਆ। ਮੇਰੇ ਨਾਲ ਬੈਠੀ ਮਾਤਾ ਉੱਠ ਖਲੋਤੀ ਤੇ ਫਟਾਫਟ ਜਾਂ ਖਲੋਤੀ ਖਿੜਕੀ ਅੱਗੇ।
ਦੇਖਦੇ ਦੇਖਦੇ ਮੇਰੇ ਸਾਹਮਣੇ 2-4  ਸੀਟਾਂ ਅੱਗੇ ਬੈਠੀ ਕੁੜੀ ਤੇ ਮੇਰਾ ਧਿਆਨ ਕਾਫ਼ੀ ਵਾਰ ਗਿਆ।ਦੇਖਣ ਵਿੱਚ ਸਿੱਧੀ-ਸਾਦੀ ਤੇ ਪੜ੍ਹੀ-ਲਿਖੀ ਲੱਗ ਰਹੀ ਸੀ।ਫਿਰ ਵੀ ਪਤਾ ਨਹੀਂ ਇਨ੍ਹਾਂ ਕਿਉਂ ਘਬਰਾਈ ਬੈਠੀ  ਸੀ। ਜਿਸ ਅੱਡੇ ਬੱਸ ਰੁਕੀ , ਉੱਥੋਂ ਉਸ ਨਾਲ ਇੱਕ ਕਰੀਬ 24-25 ਕੁ ਸਾਲਾਂ ਦਾ ਜਵਾਨ ਮੁੰਡਾ ਆ ਕੇ ਬੈਠ ਗਿਆ। ਜਿਸਨੇ ਇੱਕ ਪਾਣੀ ਦੀ ਬੋਤਲ ਤੇ ਕੁੱਝ ਸਮਾਨ ਫੜਾ ਕੇ ਗੱਲੀ ਲੱਗ ਗਿਆ ।ਕੁੜੀ ਹਜੇ ਵੀ ਕੁੱਝ ਨਹੀਂ ਬੋਲ ਰਹੀ ਸੀ…… ਜਿਵੇਂ ਕਿਸੇ ਚੀਜ਼ ਦੇ ਡਰ ਤੋਂ ਸਹਿਮੀ ਬੈਠੀ ਹੋਵੇ। ਮੈਂ ਫਿਰ ਤੋਂ ਸਾਰਾ ਧਿਆਨ ਆਪਣੀ ਕਿਤਾਬ ਵਿੱਚ ਲਗਾ ਲਿਆ। ਜਦੋਂ ਕੰਡਕਟਰ ਨੇ ਨਾਭਾ….ਨਾਭਾ…..ਨਾਭਾ ਹੋਕਾ ਦਿੱਤਾ। ਮੈਨੂੰ ਫਿਰ ਖਿਆਲ ਆਇਆ ਉਹ ਕੁੜੀ ਦਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ  ਸੀ। ਮੇਰੇ ਦਿਮਾਗ਼ ਵਿੱਚ ਹਜ਼ਾਰਾਂ ਹੀ ਸਵਾਲ ਖੜ੍ਹੇ ਹੋ ਗਏ? ਕੁੜੀ ਦੇ ਗੂੜ੍ਹੇ ਪੀਲੇ ਰੰਗ ਦਾ ਸੂਟ ,ਸਿੱਧਾ ਸਿਰ ਵਾਹਿਆ ,ਉਸਦਾ ਰੰਗ ਵੀ ਸੂਟ ਨਾਲ ਹੀ ਮਿਲਿਆਂ ਪਿਆ ਸੀ ਘਬਰਾਹਟ ਨਾਲ। ਉਸਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਉਹ ਕਿਸੇ ਮੁਸੀਬਤ  ਵਿੱਚ ਹੈ…… ਇਕਦਮ ਕੁੜੀ ਨੇ ਸੀਟ ਬਦਲ ਲਈ ਮੈਨੂੰ ਥੋੜ੍ਹੀ- ਥੋੜ੍ਹੀ ਗੱਲ ਤਾਂ ਪੱਲੇ ਪੈਣ ਲੱਗੀ।ਪਰ ਕੋਈ ਕਾਰਨ ਨਜ਼ਰ ਨਾ ਆਇਆ! ਉਸਦੇ ਨਾਲ  ਤਾਂ ਇੱਕ ਅੰਕਲ ਬੈਠੇ ਸਨ….., ਜਿੰਨ੍ਹਾਂ ਦੀ ਉਮਰ ਲਗਪਗ 45 ਕੁਝ ਸਾਲ ਦੀ ਹੋਣੀ ਆ। ਮੇਰਾ ਚਿੱਤ ਕਰੇ ਉਸਨੂੰ ਪੁੱਛ ‌ਲਵਾ ਕੀ ਹੋਇਆ? ਇੱਕ ਔਰਤ ਹੋਣ ਦੇ ਨਾਤੇ ਮੇਰਾ ਫਰਜ਼ ਵੀ ਬਣਦਾ ਸੀ। ਮੈਂ ਉੱਠਕੇ ਉਸਦੇ ਨਾਲ ਬੈਠਣ ਦੀ ਸਲਾਹ ਹੀ ਕਰ ਰਹੀ ਸੀ ਹਜੇ…..ਉਸ ਅੰਕਲ ਨੇ ਕੁੜੀ ਦੀ ਚੁੰਨੀ ਖਿੱਚਣੀ ਸ਼ੁਰੂ ਕਰ ਦਿੱਤੀ…..ਫਿਰ ਪਾਣੀ ਦੀ ਬੋਤਲ ਮੰਗੀ। ਪਹਿਲਾਂ ਮੈਨੂੰ ਅੰਕਲ ਦਿਮਾਗੀ ਪ੍ਰੇਸ਼ਾਨ ਲੱਗ ਰਹੇ ਸੀ….. ਬਾਅਦ ਵਿੱਚ ਪਤਾ ਲੱਗਿਆ ਉਹਨਾਂ ਨੇ ਬੇਲੋੜੀ ਸ਼ਰਾਬ ਪੀਤੀ ਹੋਈ ਆ।ਮੈਂ ਇਹ ਸਭ ਦੇਖ ਹੈਰਾਨ- ਪ੍ਰੇਸ਼ਾਨ ਹੋਈ ਜਾਵਾਂ।ਇੰਨੇ ਨੂੰ ਉਸ ਅੰਕਲ ਨੇ ਕੁੜੀ ਦੀ ਝੋਲੀ ਵਿੱਚੋਂ ਜ਼ਬਰਦਸਤੀ ਨਾਲ ਉਸ ਦਾ ਕੁੱਝ ਸਾਮਾਨ ਚੁੱਕਣ ਦੀ ਕੋਸ਼ਿਸ਼ ਕੀਤੀ। ਮੈਨੂੰ ਉਸ ਅੰਕਲ ਦੀ ਨਿਯਤ ਸਾਫ਼ ਨੀ ਲੱਗ ਰਹੀ ਸੀ , ਬੜੀਆਂ ਹੀ ਅਸ਼ਲੀਲ ਹਰਕਤਾਂ ਕਰ ਰਹਿਆ ਸੀ।ਮੈਂ ਮੁੜ ਪਿੱਛੇ ਦੇਖਿਆਂ ਇਸ ਵਾਰ ਕੋਈ ਆਵਾਜ਼ ਨਾ ਆਈ….. ਜਿਵੇਂ ਬੱਸ ਵਿੱਚ ਸਾਰੇ ਮਰੀ ਹੋਈ ਜ਼ਮੀਰ ਵਾਲੇ ਲੋਕ ਤਮਾਸ਼ਾ ਦੇਖਣ ਲਈ ਤਿਆਰ ਬੈਠੇ ਹੋਣ।ਉਹ  ਮੁੜ ਤੋਂ ਕੋਈ ਹਰਕਤ ਕਰਦਾ , ਇਸ ਤੋਂ ਪਹਿਲਾਂ ਮੈਂ ਉੱਠ ਖਲੋਤੀ ਜਾ ਕੇ ਉਸ ਕੁੜੀ ਨਾਲ ਬੈਠ ਗਈ….. ਇਕਦਮ ਬੋਲਣਾ ਸ਼ੁਰੂ ਕਰਤਾ….. ਲੋਕਾਂ ਨੇ ਤਾਂ ਸ਼ਰਮ ਹੀ ਲਾਈ ਪਈ ਪਤਾ ਨੀ ਇੰਨ੍ਹਾਂ ਦੇ ਘਰ ਮਾਵਾਂ -ਧੀਆਂ ਹੈਨੀ ਹੁਣ ਹੱਥ ਲਾ ਤੇਰੇ ਹੱਥ ਨਾ ਤੋੜਕੇ ਰੱਖ ਦਿੱਤੇ ਤਾਂ ਫ਼ਿਰ ਆਖੀ।ਮੈਂ ਵੀ ਆਪਣੇ  ਅਣਖੀ-ਬਾਪ ਦੀ ਸ਼ੇਰਨੀ ਧੀ ਆ ਜਿਹੜੀ ਗਿੱਦੜਾਂ ਤੋਂ ਨੀ ਡਰਦੀ…..ਉਹ ਬੰਦਾ ਇਸ ਤਰ੍ਹਾਂ  ਭੈ-ਭੀਤ ਜਿਹਾ ਹੋ ਕੇ ਬੈਠ ਗਿਆ ਜਿਵੇਂ ਉਸਦੇ ਕਿਸੇ ਨੇ ਪਿੱਛੋਂ ਕੁੱਝ ਮਾਰਿਆ ਹੋਵੇ।ਇਹਨੇ ਨੂੰ ਬੱਸ ਵਿੱਚ ਰੌਲਾ ਪੈ ਗਿਆ ਕੀ ਗੱਲ ਹੋਗੀ ।ਕੁੜੀ ਨੇ ਡਰ ਦੇ ਮਾਰੇ ਮੇਰਾ ਹੱਥ ਦੱਬ ਦਿੱਤਾ ਨਹੀਂ ਦੀਦੀ ਕੁੱਝ ਨਾ ਆਖੋ ,ਏ ਲੋਕ ਕੀ ਸੋਚਣ ਗਏ ਬੱਸ ਵਿੱਚ ਦੇਖ ਰਹੇ ਨੇ ਕੀ ਸੋਚਣਗੇ!
ਮੇਰੀ ਬੇਇੱਜ਼ਤੀ ਹੋਜੂ ਦੀਦੀ……..
ਮੈਨੂੰ ਉਸ ਘਟੀਆਂ ਇਨਸਾਨ ਤੋਂ ਜ਼ਿਆਦਾ ਕੁੜੀ ਤੇ ਹਰਖ ਆਈ ਜਾਵੇ। ਮੈਂ ਬਿਨਾਂ ਕੁੱਝ ਆਖੇ ਚੁੱਪ ਹੋ ਕੇ ਬੈਠਗੀ।
“ਮੈਂ ਕੁੜੀ ਨੂੰ ਪੁੱਛਣਾਂ ਚਾਹਿਆ ਉਹ ਕੌਣ ਸੀ ਜਿਸਨੇ ਤੈਨੂੰ ਪਾਣੀ ਦੀ ਬੋਤਲ ਤੇ ਕੁੱਝ ਸਾਮਾਨ ਦਿੱਤਾ ਸੀ?”
ਮੇਰਾ ਭਰਾ ਸੀ , ਰਿਸ਼ਤੇਦਾਰੀ ਵਿੱਚੋਂ ।
ਅੱਛਾ !
ਤੂੰ ਉਸਨੂੰ ਇਸ ਘਟਨਾ ਬਾਰੇ ਕੁੱਝ ਦੱਸਿਆ ਕਿਉਂ ਨਹੀਂ??
ਮੈਨੂੰ ਡਰ ਲੱਗ ਰਹਿਆਂ ਸੀ ,ਮੇਰਾ ਭਾਈ ਬਹੁਤ ਗੁੱਸੇ ਵਾਲਾ ਇੱਥੇ ਕੋਈ ਨਵਾਂ ਪੰਗਾ ਖੜ੍ਹਾ ਹੋ ਜਾਣਾ ਸੀ ਦੀਦੀ
ਅੱਛਾ ! ਜੇ ਕੋਈ ਅਣਹੋਣੀ ਘਟਨਾ ਹੋ ਜਾਂਦੀ ਫ਼ਿਰ??
ਦੀਦੀ ਮੈਨੂੰ ਡਰ ਲੱਗਦਾ ਸੀ…….. ਚੱਲੋਂ ਛੱਡੋ (ਕੁੜੀ ਗੱਲ ਟਾਲਣੀ ਚਾਹੁੰਦੀ ਸੀ।)
ਤੁਸੀਂ ਕਿੱਥੇ ਜਾਣਾ….??
ਮਲੇਰਕੋਟਲੇ ਜਾਣਾ ਜੀ…… ਕੋਈ ਨੀ ਹੁਣ ਤੂੰ ਫ਼ਿਕਰ ਨਾ ਕਰ ਮੇਰੇ ਨਾਲ ਚੱਲ ਰਹੀ। ਐਵੇਂ ਡਰੀ ਦਾ ਨੀ ਹੁੰਦਾ। ਯਾਦ ਰੱਖੀ ਹਰ ਵਾਰ ਤੈਨੂੰ ਕਿਸੇ ਨੇ ਵਿਚਾਉਣ ਨੀ ਆਉਣਾ ਆਪਣੇ ਲਈ ਲੜਨਾ ਸਿੱਖ …… ਜ਼ਿੰਦਗੀ ਵਿੱਚ ਇਹੋ ਜਿਹੀਆਂ ਘਟਨਾ ਵਾਪਰਦੀਆਂ ਰਹਿੰਦੀਆਂ।ਮਲੇਰਕੋਟਲਾ ਆਉਣ ਵਾਲਾ ਇਹ ਕਿਤਾਬ ਰੱਖ ਲੈ ਵਖ਼ਤ ਕੱਢ ਕੇ ਪੜ੍ਹ ਲਈ।ਕੁੜੀ ਨੇ ਕਿਤਾਬ ਫੜਕੇ ਪਰਸ ਵਿੱਚ ਪਾ ਹੌਲੀ ਕੁ ਆਵਾਜ਼ ਵਿੱਚ ਥੈਂਕਸ ਆਖ ਦਿੱਤਾ।
ਬੱਸ ਅੱਡੇ ਵਿੱਚ ਪਹੁੰਚ ਗਈ….. ਮੈਂ ਤੇ ਮੇਰੀ ਦੋਸਤ ਸੀਰਤ ਨੇ ਉਸਨੂੰ ਉਸਦੇ ਪਿੰਡ ਵਾਲੀ ਬੱਸ ਵਿੱਚ ਬਿਠਾ ਦਿੱਤਾ। ਕੁੱਝ ਖਾਣ -ਪੀਣ ਲਈ ਸਾਮਾਨ ਤੇ ਪਾਣੀ ਦੀ ਬੋਤਲ ਦੇ ਦਿੱਤੀ।ਅਸੀਂ ਉੱਥੋਂ ਦੂਸਰੀ ਬੱਸ ਵਿੱਚ ਬੈਠ ਉਸ ਕੁੜੀ ਬਾਰੇ ਗੱਲਾਂ ਕਰਨ ਲੱਗ ਪਈਆਂ। ਵਖ਼ਤ ਬਹੁਤ ਹੋ ਗਿਆ ਮੁੜ ਧੁੰਦ ਪੈਣੀ ਸ਼ੁਰੂ ਹੋ ਗਈ ਸੀ। ਮੈਂ ਸੀਰਤ ਨੂੰ ਸਾਰੀ ਕਹਾਣੀ ਦੱਸੀ ।ਉਹਨੇ ਦੱਸਿਆਂ ਕਿ ਇੱਕ ਵਾਰ ਕਾਲਜ ਜਾਂਦੀ ਨੂੰ ਬੱਸ ਵਿੱਚ ਐਵੇਂ ਇੱਕ ਮੁੰਡਾ ਤੰਗ ਕਰ ਰਹਿਆ ਸੀ, ਉਹਨੇ ਬੈਠੀ ਨੇ ਹੀ ਵੱਖੀ ਵਿੱਚ ਜ਼ੋਰ ਦੀ ਕੂਹਣੀ ਮਾਰੀ। ਮੈਂ ਸ਼ੀਸ਼ੇ ਵਾਲੀ ਸਾਈਡ ਬੈਠੀ ਸੀ……ਉੱਠਣ ਲੱਗੀ ਨੇ  ਪੂਰੀ ਜੋਰ ਨਾਲ਼ ਪੈਰ ਤੇ ਪੈਰ ਧਰ ਦਿੱਤਾ।ਹੀਲ ਵਾਲੀ ਜੁੱਤੀ ਸੀ ਸੱਚੀ ਸਵਾਦ ਹੀ ਆ ਗਿਆ…..ਸਾਰਾ ਭਾਰ ਉਸਦੇ ਪੈਰ ਤੇ ਪੈ ਗਿਆ ਆਕੜ ਕੇ ਕਹਿੰਦਾ ਦਿੱਖਦਾ ਨੀ ਅੰਨ੍ਹੀਂ ਹੋਈ ਆ। ਮੈਂ same too u ਆਖ ਹੱਸ ਪਈ।ਸੀਰਤ ਦੀ ਗੱਲ ਸੁਣ ਮੇਰਾ ਹਾਸਾ ਨਿਕਲ ਗਿਆ। ਇੰਨ੍ਹੇ ਨੂੰ ਘਰੋਂ ਫੋਨ ਆ ਗਿਆ।ਪੁੱਤ ਕਿੱਥੇ ਕੁ ਆ ਗਏ?”ਪਾਪਾ ਬੇਫ਼ਿਕਰ ਰਹੋ ਅੱਧੇ- ਪੌਣੇ ਘੰਟੇ ਵਿੱਚ ਆ ਜਾਣੇ ਆ ਘਰ!ਭਾਈ ਜ਼ਮਾਨਾ ਬਹੁਤ ਖ਼ਰਾਬ ਆ ਬਹੁਤਾਂ ਕੁਵੇਲਾ ਨਾ ਕਰੋ ਧੁੰਦ ਵੀ ਡਿੱਗਣ ਲੱਗ ਪਈ….. ਕੋਈ ਨੀ ਪਾਪਾ ਜ਼ਮਾਨਾਂ ਖ਼ਰਾਬ ਆ, ਤੁਹਾਡੀ ਧੀ ਤਾਂ ਨੀ ਖ਼ਰਾਬ? ਮੈਂ 16ਵੀਂ ਸਦੀ ਦੀ ਔਰਤ ਨੀ ਜਿਹੜੀ ਮਰਦ ਦੀ ਜੁੱਤੀ ਬਣਕੇ ਰਾਂਹਾਂਗੀ।ਮੈਂ ਮਾਈ ਭਾਗੋ ਦੀ ਧੀ ਆ ਪਾਪਾ ਜਿਹੜੀ ਜ਼ਮਾਨੇ ਤੋਂ ਨੀ ਡਰਦੀ  ਡੱਟਕੇ ਮੁਕਾਬਲਾ ਕਰਨਾ ਜਾਣਦੀ ਆ। ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਸਾਨੂੰ ਇਹੋ ਸਿਖ਼ਾਉਦੀ ਆ”ਨਾ ਜ਼ੁਲਮ ਕਰਨਾ…ਨਾ ਜ਼ੁਲਮ ਸਹਿਣਾ”। ਮੈਨੂੰ ਮਾਣ ਆ ਮੇਰੀ ਸ਼ੇਰਨੀ ਧੀ ਤੇ ਘਰ-ਘਰ ਤੇਰੇ ਵਰਗੀਆਂ ਦਲੇਰ ਧੀਆਂ ਜੰਮਣ ਪੁੱਤ…..ਇਹ ਆਖ ਪਾਪਾ ਨੇ ਫ਼ੋਨ ਕੱਟ ਦਿੱਤਾ। ਮੇਰਾ ਹੋਰ ਵੀ ਹੌਂਸਲਾ ਵੱਧ ਗਿਆ। ਮੈਨੂੰ ਇੰਝ ਜਾਪਦਾ ਸੀ ਜਿਵੇਂ ਮੇਰੇ ਖੁੱਲ੍ਹੇ ਵਿਚਾਰ ਕੁਦਰਤ  ਨਾਲ ਗੱਲ ਕਰ ਸਮਾਜ ਵਿੱਚ ਪਰਿਵਰਤਨ ਲਿਆਉਣ ਲਈ ਮੈਨੂੰ ਅੰਦਰੋਂ ਹਲੂਣਦੇ ਹੋਣ।
     ਪ੍ਰੀਤ ਚਾਹਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਰੱਖੜੀ ਦੀ ਅਸਲੀ ਹੱਕਦਾਰ
Next articleਬੁੱਧ ਚਿੰਤਨ