‘ਗ਼ਦਰੀ ਵਿਰਾਸਤ ਅਤੇ ਜਮਹੂਰੀ ਹੱਕ’ ਵਿਸ਼ੇ ‘ਤੇ ਹੋਏਗੀ ਵਿਚਾਰ-ਚਰਚਾ

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ‘ਗ਼ਦਰੀ ਵਿਰਾਸਤ ਦੀ ਨਜ਼ਰ ‘ਚ: ਜਮਹੂਰੀ ਹੱਕਾਂ ਉਪਰ ਕਾਰਪੋਰੇਟ ਅਤੇ ਫਾਸ਼ੀ ਹੱਲਾ’ ਵਿਸ਼ੇ ਨੂੰ ਮੁਖ਼ਾਤਿਬ ਹੋਏਗੀ 26 ਫਰਵਰੀ ਦਿਨ ਬੁੱਧਵਾਰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ‘ਚ ਹੋ ਰਹੀ ਵਿਚਾਰ-ਚਰਚਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਵਿਚਾਰ-ਚਰਚਾ ‘ਚ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਸੁਖਵਿੰਦਰ ਸਿੰਘ ਸੇਖ਼ੋਂ, ਦਰਸ਼ਨ ਸਿੰਘ ਖਟਕੜ, ਹਰਵਿੰਦਰ ਭੰਡਾਲ ਅਤੇ ਡਾ. ਪਰਮਿੰਦਰ ਸਿੰਘ ਭਾਗ ਲੈਣਗੇ। ਇਹਨਾਂ ਤੋਂ ਇਲਾਵਾ ਹਾਜ਼ਰੀਨ ਵੀ ਆਪਣੇ ਵਿਚਾਰਾਂ ਨਾਲ ਇਸ ਵਿਚਾਰ-ਚਰਚਾ ਵਿੱਚ ਆਪਣਾ ਯੋਗਦਾਨ ਪਾਉਣਗੇ। ਉਹਨਾਂ ਦੱਸਿਆ ਕਿ ਇਸ ਵਿਚਾਰ-ਚਰਚਾ ਦਾ ਆਗਾਜ਼ ਫਰਵਰੀ ਮਹੀਨੇ ਦੇ ਸਮੂਹ ਆਜ਼ਾਦੀ ਸੰਗਰਾਮੀਆਂ, ਬੱਬਰ ਅਕਾਲੀ ਲਹਿਰ ਦੇ ਸ਼ਹੀਦ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਅਤੇ ਮੁਲਕ ਦੀ ਆਜ਼ਾਦੀ ਤਵਾਰੀਖ਼ ਵਿੱਚ ਇਸ ਮਹੀਨੇ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਦੀ ਸਾਡੇ ਸਮਿਆਂ ‘ਚ ਪ੍ਰਸੰਗਕਤਾ ਵਿਸ਼ੇ ਉਪਰ ਰੌਸ਼ਨੀ ਪਾਉਣ ਨਾਲ ਹੋਏਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਰਾਜੂ ਬ੍ਰਦਰਜ਼ ਯੂ.ਕੇ ਦੇ ਸਹਿਯੋਗ ਨਾਲ ਲੋੜਵੰਦ ਨੂੰ ਵੀਲ੍ਹ ਚੇਅਰ ਭੇਟ ਕੀਤੀ
Next articleਜਿਲ੍ਹਾ ਸੰਘਰਸ਼ ਕਮੇਟੀ ਨੇ ਐਸ ਐਮ ਓ ਨਾਲ ਮੁਲਾਕਾਤ ਕਰਕੇ ਐਮਰਜੈਂਸੀ ਦੀਆਂ ਸਮੱਸਿਆਵਾਂ ਵਾਰੇ ਦੱਸਿਆ