ਗ਼ਦਰੀ ਬਾਬਿਆਂ ਦੇ 33ਵੇਂ ਮੇਲੇ ਸਬੰਧੀ ਸੱਭਿਆਚਾਰਕ ਵਿੰਗ ਦੀ ਮੀਟਿੰਗ ‘ਚ ਵਿਚਾਰਾਂ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)– ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਅਤੇ ਇਸ ਵਿੰਗ ਨਾਲ ਜੁੜੇ ਲੇਖਕਾਂ, ਸਾਹਿਤਕਾਰਾਂ, ਕਵੀਆਂ ਰੰਗ ਕਰਮੀਆਂ, ਤਰਕਸ਼ੀਲ, ਜਮਹੂਰੀ ਅਤੇ ਲੋਕ-ਪੱਖੀ ਸੰਸਥਾਵਾਂ ਦੇ ਨੁੰਮਾਇੰਦਿਆਂ ਨੇ ਗ਼ਦਰੀ ਬਾਬਿਆਂ ਦੇ 33ਵੇਂ ਮੇਲੇ ਦੀ ਅਗਸਤ ਮਹੀਨੇ ਤੋਂ ਹੀ ਲਾਮਬੰਦੀ, ਪ੍ਰਚਾਰ, ਪ੍ਰਬੰਧਕੀ ਅਤੇ ਕਲਾ ਕਿਰਤਾਂ ਦੀਆਂ ਤਿਆਰੀਆਂ ਸਬੰਧੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਪ੍ਰਭਾਵਸ਼ਾਲੀ ਮੀਟਿੰਗ ਹੋਈ।
ਮੀਟਿੰਗ ‘ਚ ਵਿਚਾਰਾਂ ਹੋਈਆਂ ਕਿ ਮੁਲਕ ‘ਤੇ ਬੋਲੇ ਗਏ ਚੌਤਰਫ਼ੇ ਹੱਲੇ ਨੂੰ ਮੇਲੇ ਦੀਆਂ ਬਹੁ-ਵੰਨਗੀਆਂ ਰਾਹੀਂ ਸੰਬੋਧਤ ਹੋਣ, ਗ਼ਦਰ ਲਹਿਰ ਦੀ ਵਿਰਾਸਤ ਤੋਂ ਪ੍ਰੇਰਨਾ ਲੈਂਦੇ ਹੋਏ ਉੱਠਣ ਵਾਲੀਆਂ ਲੋਕ ਲਹਿਰਾਂ ਵਿੱਚੋਂ ਸਿਰਜੇ ਜਾ ਰਹੇ ਸਾਹਿਤ ਸਭਿਆਚਾਰ ਨੂੰ ਰੂਪਮਾਨ ਕਰਦੀਆਂ ਕਲਾ ਕਿਰਤਾਂ ਨੂੰ ਮੇਲੇ ਵਿੱਚ ਲਿਆਉਣ ਲਈ ਹੁਣ ਤੋਂ ਹੀ ਮਿਲਕੇ ਸਖ਼ਤ ਮਿਹਨਤ ਕੀਤੀ ਜਾਏਗੀ।
ਮੇਲੇ ‘ਚ ਲੱਗਣ ਵਾਲੇ ਪੁਸਤਕ ਅਤੇ ਚਿਤਰਕਲਾ ਮੇਲੇ ਸਮੇਤ ਤਕਰੀਰਾਂ, ਸੰਵਾਦ, ਕਵਿਤਾਵਾਂ, ਗੀਤ-ਸੰਗੀਤ, ਫ਼ਿਲਮ ਅਤੇ ਨਾਟਕ ਮੇਲੇ, ਕੁਇਜ਼, ਪੇਂਟਿੰਗ, ਗਾਇਨ ਮੁਕਾਬਲੇ ਆਦਿ ਉਪਰ ਹਾਜ਼ਰ ਨੁੰਮਾਇੰਦਿਆਂ ਨੇ ਖੁੱਲ੍ਹਕੇ ਵਿਚਾਰਾਂ ਕੀਤੀਆਂ। ਮੇਲੇ ਨੂੰ ਹੋਰ ਵੀ ਖਿੱਚ ਭਰਪੂਰ ਅਤੇ ਪ੍ਰੇਰਨਾਦਾਇਕ ਬਣਾਉਣ ਲਈ ਆਏ ਸੁਝਾਵਾਂ ਦੀ ਰੌਸ਼ਨੀ ‘ਚ 17 ਅਗਸਤ ਨੂੰ ਹੋਣ ਵਾਲੀ ਬੋਰਡ ਆਫ਼ ਟਰੱਸਟ ਦੀ ਮੀਟਿੰਗ ‘ਚ ਮੇਲੇ ਦੀ ਰੂਪ-ਰੇਖਾ ਨਾਲ਼ ਜੁੜਵੇਂ ਫੈਸਲੇ ਲਏ ਜਾਣਗੇ।
ਅੱਜ ਦੀ ਮੀਟਿੰਗ ‘ਚ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਤੋਂ ਇਲਾਵਾ ਸਭਿਆਚਾਰਕ ਵਿੰਗ ਅਤੇ ਮੇਲੇ ਨਾਲ ਵਰ੍ਹਿਆਂ ਤੋਂ ਜੁੜੇ ਆ ਰਹੇ ਲੇਖਕ, ਕਵੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਹਜ਼ਰਤ ਪੀਰ ਬਾਬਾ ਦੂਲ੍ਹੇ ਸ਼ਾਹ ਜੀ ਨੂੰ ਸਮਰਪਿਤ ਸ਼ੋ ਮੈਚ ਡਡਵਿੰਡੀ ਤੇ ਕੌਲੀਆਂਆਲ ਦਰਮਿਆਨ ਹੋਇਆ, ਡਡਵਿੰਡੀ ਦੇ ਸਾਢੇ 47 ਨੰਬਰ ਤੇ ਕੋਲ਼ੀਆਂਵਾਲ ਦੇ 44 ਨਾਲ ਹਰਾ ਕੇ ਡਡਵਿੰਡੀ ਨੇ ਕੀਤਾ ਸ਼ੋ ਮੈਚ ਤੇ ਕਬਜ਼ਾ
Next articleਤੀਜੇ ਪੜਾਅ ਦੌਰਾਨ ਪਿੰਡ ਬਖੋਪੀਰ ਦੇ ਫੁੱਟਬਾਲ ਕਲੱਬ ਵੱਲੋਂ ਖੇਡ ਗਰਾਊਂਡ ਦੁਆਲੇ ਲਗਾਏ ਗਏ ਫਲਦਾਰ ਬੂਟੇ।