
ਨਵਾਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ‘ਤੇ ਪਿੰਡ ਸੁੱਧਾ ਮਾਜਰਾ ਦੇ ਨਜ਼ਦੀਕ ਦੋ ਕਾਰਾਂ ਦੀ ਲਪੇਟ ਵਿੱਚ ਆਉਣ ਨਾਲ ਇੱਕ ਐਕਟਿਵਾ ਸਵਾਰ ਔਰਤ ਦੀ ਮੌਤ ਅਤੇ ਇੱਕ ਬਜ਼ੁਰਗ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਤੋਂ ਪ੍ਰਾਪਤ ਸੂਚਨਾ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਤੁਰੰਤ ਦੁਰਘਟਨਾ ਸਥਾਨ ‘ਤੇ ਪਹੁੰਚੇ ਅਤੇ ਪਤਾ ਲੱਗਿਆ ਕਿ ਪਿੰਡ ਜੱਬਾ ਨਿਵਾਸੀ ਗੁਰਵਿੰਦਰ ਕੌਰ ਪਤਨੀ ਹਲਵਿੰਦਰ ਰਾਮ ਆਪਣੇ ਰਿਸ਼ਤੇਦਾਰ ਬਜ਼ੁਰਗ ਨਾਲ ਐਕਟਿਵਾ ਸਕੂਟੀ ਨੰਬਰ ਪੀਬੀ 08 ਏ ਐਸ 7702 ਉੱਤੇ ਸਵਾਰ ਹੋ ਕੇ ਮੁੱਤੋਂ ਤੋਂ ਬਲਾਚੌਰ ਵੱਲ ਜਾ ਰਹੇ ਸਨ ਅਤੇ ਜਦੋਂ ਉਹ ਉਕਤ ਹਾਈਵੇ ‘ਤੇ ਸਥਿਤ ਸਾਹਿਬ ਢਾਬੇ ਤੋਂ ਥੋੜਾ ਅੱਗੇ ਪਹੁੰਚੇ ਤਾਂ ਰੋਪੜ੍ਹ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਸਕੌਡਾ ਕਾਰ ਨੰਬਰ ਸੀ ਐਚ 01ਡੀਏ 7960 ਜਿਸ ਨੂੰ ਸਤੀਸ਼ ਪੁੱਤਰ ਨਾਨਕ ਚੰਦ ਵਾਸੀ ਖਰੜ ਜਿਲ੍ਹਾਂ ਮੋਹਾਲੀ ਚਲਾ ਰਿਹਾ ਸੀ ਤੇ ਉਹ ਖਰੜ ਤੋਂ ਗੁਰਦਾਸਪੁਰ ਜਾ ਰਿਹਾ ਸੀ ਜਿਸ ਨੇ ਐਕਟਿਵਾ ਸਵਾਰਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਉਹ ਰੋਡ ਤੇ ਡਿੱਗ ਪਏ ਪ੍ਰੰਤੂ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਗਲੈਜਾਂ (ਬਲੀਨੋ) ਕਾਰ ਨੰਬਰ ਪੀਬੀ 20 ਈ 9719 ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਨਿੱਘੀ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਜੋ ਕਿ ਰੋਪੜ੍ਹ ਸਾਈਡ ਤੋਂ ਬਲਾਚੌਰ ਨੂੰ ਜਾ ਰਿਹਾ ਸੀ ਉਸ ਦੀ ਕਾਰ ਨੇ ਐਕਟਿਵਾ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਦੋਵੇਂ ਔਰਤ ਅਤੇ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਏ। ਐਸਐਸਐਫ ਟੀਮ ਨੇ ਔਰਤ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਇਲਾਜ਼ ਲਈ ਬਲਾਚੌਰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਦਕਿ ਬਜ਼ੁਰਗ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀਂ ਬਲਾਚੌਰ ਹਸਪਤਾਲ ਵਿਖੇ ਪਹੁੰਚਾਇਆ ਪਰੰਤੂ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਹਾਈਵੇ ਨਾਲ ਲਗਾਈ ਰੇਲਿੰਗ ਵਿੱਚ ਜਾ ਟਕਰਾਈ ਅਤੇ ਕਾਰ ਦੀ ਇੱਕ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ ਹਾਦਸੇ ਉਪਰੰਤ ਦੋਵੇਂ ਕਾਰਾਂ ਹਾਈਵੇ ‘ਤੇ ਰੁਕੀਆਂ ਹੋਈਆਂ ਸਨ ਜਿਨਾਂ ਨੂੰ ਐਸਐਸਐਫ ਟੀਮ ਨੇ ਕਾਠਗੜ੍ਹ ਪੁਲਿਸ ਦੇ ਸਪੁਰਦ ਕਰ ਦਿੱਤਾ। ਕਾਠਗੜ੍ਹ ਪੁਲਿਸ ਵੱਲੋਂ ਦੋਵੇਂ ਕਾਰਾਂ ਨੂੰ ਕਬਜ਼ੇ ਵਿੱਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


