HOME ਸ਼ਿਕਾਰੀਆਂ ਵੱਲੋਂ ਜੰਗਲ ਵਿੱਚ ਦਬਾਈ ਗਈ ਗੰਧਕ ਪੋਟਾਸ਼ ਨਾਲ ਮੱਝ ਹੋਈ ਗੰਭੀਰ...

ਸ਼ਿਕਾਰੀਆਂ ਵੱਲੋਂ ਜੰਗਲ ਵਿੱਚ ਦਬਾਈ ਗਈ ਗੰਧਕ ਪੋਟਾਸ਼ ਨਾਲ ਮੱਝ ਹੋਈ ਗੰਭੀਰ ਜ਼ਖਮੀ

ਕੈਪਸ਼ਨ :ਗੰਧਕ ਪੋਟਾਸ਼ ਦੇ ਗੋਲੇ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋਈ ਮੱਝ ਦੀ ਤਸਵੀਰ।
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਜੰਗਲੀ ਜਾਨਵਰਾਂ ਦੇ ਸ਼ਿਕਾਰ ਵਾਸਤੇ ਸ਼ਿਕਾਰੀਆਂ ਵੱਲੋਂ ਮਿੱਟੀ ਵਿੱਚ ਦਬਾਈ ਗਈ ਗੰਧਕ ਪੋਟਾਸ਼ ਦੇ ਗੋਲੇ ਨੂੰ ਖਾਣ ਨਾਲ ਜੰਗਲ ਵਿੱਚ ਚਰ ਰਹੀ ਇੱਕ ਮੱਝ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਜਰਾ ਜੱਟਾਂ ਦੇ ਵਸਨੀਕ ਪਸ਼ੂ ਪਾਲਕ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਮੱਝਾਂ ਨੂੰ ਚਰਾਉਣ ਲਈ ਜੰਗਲ ਵਿੱਚ ਲੈ ਕੇ ਜਾਂਦਾ ਹੈ ਅਤੇ  ਬੀਤੀ 17 ਅਕਤੂਬਰ ਦੇਰ ਸ਼ਾਮ ਜਦੋਂ 7 ਕੁ ਵਜੇ ਦੇ ਕਰੀਬ ਮੱਝਾਂ ਵਾਪਸ ਆਈਆਂ ਤਾਂ ਦੇਖਿਆ ਕਿ ਉਹਨਾਂ ਵਿੱਚ ਇੱਕ ਮੱਝ ਘੱਟ ਸੀ ਅਤੇ ਜਦੋਂ ਦੂਜੇ ਦਿਨ ਸਵੇਰੇ ਉਹ ਮੱਝ ਨੂੰ ਲੱਭਣ ਲਈ ਰਾਏਪੁਰ ਦੇ  ਜੰਗਲ ਵੱਲ ਗਏ ਤਾਂ ਦੇਖਿਆ ਕਿ ਮੱਝ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਪਈ ਸੀ ਜਿਸ ਨੂੰ ਉਹਨਾਂ ਨੇ ਘਰ ਲਿਆਂਦਾ। ਦਿਲਬਾਗ ਸਿੰਘ ਨੇ ਦੱਸਿਆ ਕਿ ਜਦੋਂ ਮੱਝ ਚੁਗ ਰਹੀ ਸੀ ਤਾਂ ਉਸ ਨੇ ਸ਼ਿਕਾਰੀਆਂ ਵੱਲੋਂ ਦਬਾਏ ਗਏ ਗੰਧਕ ਪੋਟਾਸ਼ ਦੇ ਗੋਲੇ ਨੂੰ ਮੂੰਹ ਵਿੱਚ ਪਾ ਲਿਆ ਜੋ ਬੁਰੀ ਤਰ੍ਹਾਂ ਫਟ ਗਿਆ ਅਤੇ ਮੱਝ ਗੰਭੀਰ ਜ਼ਖਮੀ ਹੋ ਕੇ ਉੱਥੇ ਹੀ ਡਿੱਗ ਪਈ। ਉਹਨਾਂ  ਦੱਸਿਆ ਕਿ ਜਿਆਦਾ ਜ਼ਖਮੀ ਹੋਣ ਕਾਰਨ ਮੱਝ ਕੁੱਝ ਵੀ ਖਾ ਪੀ ਨਹੀਂ ਸਕਦੀ ਅਤੇ ਉਸ ਦਾ ਜਿਉਂਦੇ ਰਹਿਣਾ ਅਸੰਭਵ ਹੈ। ਉਹਨਾਂ ਦੱਸਿਆ ਕਿ ਅਕਸਰ ਹੀ ਸ਼ਿਕਾਰੀ ਲੋਕ ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਅਜਿਹੀਆਂ ਖਤਰਨਾਕ ਚੀਜ਼ਾਂ ਦੀ ਵਰਤੋਂ ਕਰਦੇ ਹਨ ਪ੍ਰੰਤੂ ਇਸ ਨਾਲ ਲੋਕਾਂ ਦੇ ਪਸ਼ੂ ਵੀ ਲਪੇਟ ਵਿੱਚ ਆ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਪੁਲਿਸ ਅਤੇ ਜੰਗਲੀ ਜੀਵ ਰੱਖਿਆ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਹੈ।
ਜਗਲੀ ਜੀਵਾਂ ਦੇ ਸ਼ਿਕਾਰ ਨੂੰ ਰੋਕਣ ਲਈ ਵਿਭਾਗ ਸੁਸਤ ਸ਼ਿਵਾਲਕ ਦੇ ਜੰਗਲ ਵਿੱਚ ਸ਼ਿਕਾਰੀਆਂ ਵੱਲੋਂ ਅਕਸਰ ਹੀ ਜੰਗਲੀ ਜੀਵਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ ਲੇਕਿਨ ਇਹਨਾਂ ਬੇਕਸੂਰ ਜੀਵਾਂ ਦੇ ਸ਼ ਸ਼ਿਕਾਰ ਨੂੰ ਰੋਕਣ ਵਿੱਚ ਵਿਭਾਗੀ ਹਿਲਜੁਲ ਬਿਲਕੁਲ ਸੁਸਤ ਹੈ। ਲੋਕਾਂ ਦੀ ਮੰਗ ਹੈ ਕਿ ਸਬੰਧਤ ਵਿਭਾਗ ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਰੋਕਣ ਲਈ ਸਖਤੀ ਵਰਤੇ ਅਤੇ ਰਾਤ ਸਮੇਂ ਗਸ਼ਤ  ਨੂੰ ਯਕੀਨੀ ਬਣਾਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਬਲਵਿੰਦਰ ਸਿੰਘ ਨੂੰ ਸਰਪੰਚ ਦੀ ਪਦਵੀ ਲਈ ਕੀਤਾ ਬਹਾਲ
Next articleਦੋ ਕਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਔਰਤ ਦੀ ਮੌਤ, ਬਜ਼ੁਰਗ ਗੰਭੀਰ ਜ਼ਖਮੀ