HOME ਗੇਂਟਾ ਰਿਪੋਰਟ ਲਾਗੂ ਨਾ ਕਰਨ ਵਿਰੁੱਧ ਵਿਧਾਨ ਸਭਾ ਚੋਣਾਂ ਵਿੱਚ ”...

ਗੇਂਟਾ ਰਿਪੋਰਟ ਲਾਗੂ ਨਾ ਕਰਨ ਵਿਰੁੱਧ ਵਿਧਾਨ ਸਭਾ ਚੋਣਾਂ ਵਿੱਚ ” ਆਪ” ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਐਲਾਨ

4
ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ  ਵੀ ਵਿਧਾਨ ਸਭਾ ਚੋਣਾਂ ਵਿੱਚ ਸਮਾਜ ਦੇ ਮੁਦਿਆਂ ਦੇ ਹੱਲ ਲਈ ਘੇਰਨ ਦਾ ਫੈਸਲਾ 
 2027 ਦੀਆਂ ਚੋਣਾਂ ਵਿੱਚ ਰਣਨੀਤੀ ਘੜਨ ਲਈ ਚੇਅਰਮੈਨ ਦੀ ਅਗਵਾਈ ਵਿੱਚ 5 ਮੇਂਬਰੀ ਕਮੇਟੀ ਦਾ ਗਠਨ 
ਕਪੂਰਥਲਾ,   (ਸਮਾਜ ਵੀਕਲੀ)   ( ਕੌੜਾ  )– ਦੇਸ਼ ਭਗਤ ਯਾਦਗਾਰ ਜਲੰਧਰ ਵਿਖ਼ੇ ਗਜ਼ਟਿਡ ਐਂਡ ਨਾਨ ਗਜ਼ਟਿਡ ਐਸ ਸੀ / ਬੀ ਸੀ ਇੰਪਲਾਇਜ਼ ਵੈਲਫ਼ੇਅਰ ਫੇਡਰੇਸ਼ਨ (ਰਾਜੀ ) ਪੰਜਾਬ, ਜੋਇੰਟ ਐਕਸ਼ਨ ਕਮੇਟੀ 22 ਐਸ ਸੀ/ ਬੀ ਸੀ ਇੰਪਲਾਇਜ਼ ਐਂਡ ਸੋਸ਼ਲ ਆਰਗੈਨਿਸਾਸ਼ਨਸ ਪੰਜਾਬ, ਐਸ ਸੀ ਬੀ ਸੀ ਪੈਨਸ਼ਨਰਸ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਅਤੇ ਅੰਬੇਡਕਰ ਮਿਸ਼ਨ ਕਲੱਬ (ਰਜਿ ) ਪੰਜਾਬ ਨੇ ਸਾਂਝੇ ਤੌਰ ਤੇ ਚੇਅਰਮੈਨ ਜਸਬੀਰ ਸਿੰਘ ਪਾਲ, ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਅਤੇ ਵਾਇਸ ਚੇਅਰਮੈਨ ਬਲਰਾਜ ਕੁਮਾਰ ਅਮਰਜੀਤ ਖਟਕੜ ਸਲਾਹਕਾਰ ਅਤੇ ਪ੍ਰਿੰਸੀਪਲ ਕ੍ਰਿਸ਼ਨ ਲਾਲ ਫਰੀਦਕੋਟ ਦੀ ਅਗਵਾਈ ਵਿੱਚ ਕਾੰਫ਼੍ਰੇੰਸ ਹੋਈ ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ  ਮੈਂਬਰ ਅਤੇ ਸਮੂਹ ਅਹੁਦੇਦਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ l ਜਿਸ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮਦਿਨ ਅਤੇ ਫੇਡਰੇਸ਼ਨ ਦਾ 31ਵਾਂ ਸਥਾਪਨਾ ਦਿਵਸ ਮਨਾਇਆ ਗਿਆ । ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਦਾ ਵਿਸ਼ਾਲ ਧਾਰਮਿਕ ਸਥਾਨ ਅਤੇ ਚਰਨ ਗੰਗਾ ਖੁਰਾਲਗੜ੍ਹ ਦੇ ਮੁਖ ਸੇਵਾਦਾਰ ਸੰਤ ਸੁਰਿੰਦਰ ਦਾਸ ਜੀ ਨੇ ਆਪਣੇ ਵਿਚਾਰਾਂ ਰਹੀ ਫੇਡਰੇਸ਼ਨ ਵੱਲੋ ਭਾਰਤੀ ਸੰਵਿਧਾਨ ਅਤੇ ਰਾਖਵਾਂਕਰਨ ਬਚਾਓ, ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸੰਵਿਧਾਨ ਨੂੰ ਬਚਾਉਣ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਚਲਾਏ ਜਾ ਰਹੇ ਅੰਦੋਲਨ ਦੀ ਪ੍ਰਸ਼ਸ਼ਾਂ ਕੀਤੀ ਓਹਨਾ ਨੇ ਮਾਨਵਟਾ ਅਤੇ ਮਨੁੱਖਤਾ ਦੇ ਭਲੇ ਲਈ ਹੋਰ ਮਜਬੂਤੀ ਨਾਲ ਕੰਮ ਕਰਨ ਦਾ ਅਸ਼ੀਰਵਾਦ ਦਿੰਦੇ ਹੋਏ ਐਲਾਨ ਕੀਤਾ ਕੇ ਕਿ ਜਥੇਬੰਦੀ ਦਾ ਵੱਧ ਚੜ ਕੇ ਸਾਥ ਦਵਾਂਗੇ l ਉਕਤ ਨੇ ਬਾਬਾ ਸਾਹਿਬ ਦੇ ਬੁੱਤ ਹਜਾਰਾਂ ਦੀ ਗਿਣਤੀ ਵਿੱਚ ਸਥਾਪਿਤ ਕਰਨ ਦੀ ਪ੍ਰੇਰਨਾ ਕਰਦੇ ਹੋਏ ਸਮਾਜ ਉਹ ਵਿਰੋਧੀਆਂ  ਨੂੰ ਜਵਾਬ ਦੇਣ ਲਈ ਇਸਨੂੰ ਢੁੱਕਵਾਂ ਤਰੀਕਾ ਐਲਾਨ ਕੀਤਾ ਇਸ ਸਮੇ ਮੈਂਬਰ ਪਾਰਲੀਮੈਂਟ ਰਾਜ ਸਭਾ ਕਰਮਬੀਰ ਬੋਧ ਨੇ ਸਰਕਾਰਾਂ ਵੱਲੋ ਭਾਰਤੀ ਸੰਵਿਧਾਨ ਵਿੱਚ ਗਰੀਬਾਂ ਮਹਿਲਾਵਾਂ ਘੱਟ ਗਿਣਤੀਆ ਦੇ ਹੱਕਾਂ ਦੀ ਰੱਖੀਂ ਨਾ ਕਰਨ ਤੇ ਕੇਂਦਰ ਅਤੇ ਰਾਜ ਸਾਰਕਰਾਂ ਦੀ ਅਲੋਚਨਾ ਕੀਤੀ l ਓਹਨਾਂ ਨੇ ਫੇਡਰੇਸ਼ਨ ਦੇ ਹਰ ਸੰਘਰਸ਼ ਵਿੱਚ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਸਮਾਜਿਕ ਏਕਤਾ ਮਜਬੂਤ ਕਰਨ ਦੀ ਅਪੀਲ ਕੀਤੀ ਇਸ ਸਮੇ ਸੰਤ ਤੇਜਾ ਸਿੰਘ ਐਮ ਏ ਮੁੱਖੀ ਗੁਰੂਸਰ ਡੇਰਾ ਖੁੱਡਾ ਅਤੇ ਸੰਤ ਜਸਪਾਲ ਸਿੰਘ ਗੱਦੀ ਨਸ਼ੀਨ ਉਡਰਾਂ ਨੇ ਵੀ ਆਪਣੇ ਵਿਚਾਰਾਂ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੇ ਸਮਾਜ ਦੇ  31 ਨੁਕਤਿਆਂ ਤੇ ਸਮਾਜ ਵਲੋਂ ਵਧੀਕ ਮੁਖ ਸਕੱਤਰ ਰਮੇਸ਼ ਕੁਮਾਰ ਗੇਂਟਾ ਵਲੋਂ 16.08.2023 ਨੂੰ ਕੈਬਿਨੇਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਪੰਜਾਬ ਨੂੰ ਪੇਸ਼ ਕੀਤੀ ਜਾ ਚੁਕੀ ਰਿਪੋਰਟ ਨੂੰ ਅਮਲੀ ਜਾਮਾ ਪਹਿਨਉਣ ਜਾਵੇ ਪ੍ਰਧਾਨਗੀ ਮੰਡਲ ਨੇ ਪੰਜਾਬ ਸਰਕਾਰ ਦੇ ਦਲਿਤ ਅਤੇ ਪੱਛੜੇ ਵਤੀਰੇ ਵਿਰੁੱਧ ਵਿਧਾਨ ਸਭਾ ਚੋਣਾਂ 2027 ਵਿੱਚ ਸੁਪੜਾ ਸਾਫ ਕਰਨ ਦਾ ਮਤਾ ਪਾਸ ਕੀਤਾ l ਸਮੂਹ ਬੁਲਾਰਿਆ ਨੇ 2027 ਦੀਆਂ ਚੋਣਾਂ ਵਿੱਚ ਫੇਡਰੇਸ਼ਨ ਅਤੇ ਜੋਇਟ ਐਕਸ਼ਨ ਕਮੇਟੀ ਵਲੋਂ ਪੂਰੀ ਲਾਮਬੰਦੀ ਦੀ ਮੁਹਿੰਮ ਵਿੱਡਣ ਦਾ ਫੈਸਲਾ ਕੀਤਾ l ਜਿਸ  ਸੰਬੰਧੀ ਜਸਬੀਰ ਸਿੰਘ ਪਾਲ ਚੇਅਰਮਨ ਦੀ ਅਗਵਾਈ ਵਿੱਚ 5 ਮੇਂਬਰੀ ਕਮੇਟੀ ਦਾ ਐਲਾਨ ਕੀਤਾ ਅਤੇ ਇਸ ਕਮੇਟੀ ਨੂੰ ਸਾਰੇ ਫ਼ੈਸਲੇ ਕਰਨ ਦਾ ਅਧਿਕਾਰ ਦਿੱਤਾ ਗਿਆ। ਉਕਤ  ਮੀਟਿੰਗ ਨੂੰ ਜਸਬੀਰ ਸਿੰਘ ਪਾਲ , ਬਲਰਾਜ ਕੁਮਾਰ , ਅਮਰਜੀਤ ਖਟਕੜ,  ਸਤਵੰਤ ਸਿੰਘ ਤੂਰਾ ਕਪੂਰਥਲਾ,  ਸੁੱਖਵਿੰਦਰ ਕਾਲੀ , ਜੋਗਾ ਸਿੰਘ, ਸੁਭਾਸ਼ ਚੰਦਰ, ਹਰਵਿੰਦਰ ਸਿੰਘ ਬੀ ਐੱਸ ਐਨ ਐਲ, ਬਲਦੇਵ ਸਿੰਘ ਧੁਗਾ, ਮਨਿੰਦਰ ਸਿੰਘ, ਬਲਜੀਤ ਸਿੰਘ, ਮਨੋਹਰ ਲਾਲ, ਗੁਰਜੰਟ ਸਿੰਘ, ਵੀਰ ਸਿੰਘ, ਬਲਵੰਤ ਸਿੰਘ, ਭੁਪਿੰਦਰ ਸਿੰਘ, ਬੰਤ ਸਿੰਘ, ਗੁਰਜਿੰਦਰਪਾਲ , ਮਨਜੀਤ ਗਾਟ ਫ਼ਗਵਾੜਾ, ਹਰਮੇਸ਼ ਲਾਲ ਘੇੜਾ,  ਬਲਵਿੰਦਰ ਸਿੰਘ, ਲਖਵੀਰ ਸਿੰਘ, ਬਲਜੀਤ ਸਿੰਘ, ਲਖਵਿੰਦਰ ਰਾਮ, ਪ੍ਰਭਜੋਤ ਸਿੰਘ, ਧਰਮਿੰਦਰ ਸਿੰਘ, ਲਖਵੀਰ ਸਿੰਘ, ਹਰਵਿੰਦਰ ਭੱਠਲ, ਤਰਸੇਮ ਲਾਲ ਬੰਗਾ, ਸ਼ਿਵ ਸਿੰਘ ਬੰਗੜ, ਗੁਰਦਿਆਲ ਸਿੰਘ ਫੁੱਲ, ਅਮਰਜੀਤ ਸਿੰਘ, ਸੁਰਿੰਦਰ ਕੁਮਾਰ, ਲਛਮਣ ਸਿੰਘ ਆਦਿ ਬੁਲਾਰਿਆ ਨੇ ਸੰਬੋਧਨ ਕੀਤਾ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਾਮਵਰ ਵਕੀਲ ਪ੍ਰਵੇਸ਼ ਖੋਸਲਾ ਨੇ ਅਕਾਲੀ ਦਲ (ਵਾਰਿਸ ਪੰਜਾਬ) ਵਿੱਚ ਸ਼ਾਮਲ
Next articleਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਤੇ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ