ਨਵੀਂ ਦਿੱਲੀ (ਸਮਾਜ ਵੀਕਲੀ): 1971 ਦੀ ਜੰਗ ਦੌਰਾਨ ਪੂਰਬੀ ਪਾਕਿਸਤਾਨ ਦੇ ਫੌਜੀ ਕਮਾਂਡਰ ਲੈਫਟੀਨੈਂਟ ਜਨਰਲ ਆਮਿਰ ਅਬਦੁੱਲਾ ਖਾਨ ਨਿਆਜ਼ੀ ਵੱਲੋਂ ਭਾਰਤੀ ਫੌਜ ਨੂੰ ਸੌਂਪੀ ਪਿਸਟਲ ਤੇ ਆਪਣੀ ਮਰਸਿਡੀਜ਼ ਬੈਂਜ਼ ਕਾਰ ਸਮੇਤ ਹੋਰ ਜੰਗੀ ਸਾਜ਼ੋ-ਸਾਮਾਨ ਉਨ੍ਹਾਂ ਕੁਝ ਨਿਸ਼ਾਨੀਆਂ ਵਿੱਚ ਸ਼ਾਮਲ ਹੈ, ਜੋ ‘ਵਿਜੈ ਪਰਵ’ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਇੰਡੀਆ ਗੇਟ ਦੇ ਲਾਅਨ ਵਿਚ ਲੱਗੀ ਪ੍ਰਦਰਸ਼ਨੀ ਦੌਰਾਨ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ। ਦੋ ਰੋਜ਼ਾ ਸਮਾਗਮ ਵਿੱਚ 75000 ਦੇ ਕਰੀਬ ਲੋਕ ਸ਼ਾਮਲ ਹੋਏ।
ਮਰਸਿਡੀਜ਼ ਬੈਂਜ਼, ਜੋ ਜਨਰਲ ਨਿਆਜ਼ੀ ਦੀ ਸਟਾਫ਼ ਕਾਰ ਸੀ, ਨੂੰ ‘ਵਾਰ ਬੂਟੀ’ ਮੰਨਿਆ ਜਾਂਦਾ ਸੀ ਤੇ ਇਸ ਨੂੰ 90,000 ਦੀ ਨਫ਼ਰੀ ਵਾਲੀ ਪਾਕਿਸਤਾਨੀ ਫੌਜ ਵੱਲੋਂ ਭਾਰਤੀ ਫੌਜ ਅੱਗੇ ਗੋਡੇ ਟੇਕਣ ਤੇ ਬੰਗਲਾਦੇਸ਼ ਦੇ ਜਨਮ ਮਗਰੋਂ ਢਾਕਾ ਤੋਂ ਕੋਲਕਾਤਾ ਲਿਆਂਦਾ ਗਿਆ ਸੀ। ਪ੍ਰਦਰਸ਼ਨੀ ਵਿੱਚ ਹਥਿਆਰਬੰਦ ਬਲਾਂ ਵੱਲੋਂ ਵਰਤੋਂ ’ਚ ਲਿਆਂਦੀਆਂ ਤੋਪਾਂ, ਟੈਂਕ ਤੇ ਹੋਰ ਸਾਜ਼ੋ-ਸਾਮਾਨ ਰੱਖਿਆ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly