HOME ਕਾਵਿ-ਸੂਝ

ਕਾਵਿ-ਸੂਝ

ਲੈਕਚਰਾਰ ਦਵਿੰਦਰ ਪਾਲ ਬਾਤਿਸ਼
 (ਸਮਾਜ ਵੀਕਲੀ) 
ਕੁੱਝ ਗੱਲਾਂ ਉਹ ਨੇ ਜੋ ਕਿਸੇ ਤਾਈਂ ਨਹੀਂ ਦੱਸੀਆਂ,
ਕੁੱਝ ਗੱਲਾਂ ਉਹ ਨੇ ਜੋ ਦਿਲ ਤਾਈਂ ਨਹੀਂ ਦੱਸੀਆਂ।
ਹਰ ਥਾਂ ਹਾਰ ਮਿਲੀ ਸਾਥ ਦਿੱਤਾ ਨਾ ਤਕਦੀਰ ਨੇ,
ਚੱਕਰ ਦੇ ਵਿੱਚ ਪਾ ਦਿੱਤਾ ਕੰਧ ਟੰਗੀ ਤਸਵੀਰ ਨੇ।
ਧਰਮਾਂ ਦੇ ਨਾਂ ਉੱਤੇ ਪਹਿਲਾਂ ਲੋਕ ਲੜਾਏ ਜਾਣਗੇ,
ਸ਼ਾਂਤੀ ਰੱਖਣ ਵਾਲੇ  ਫੇਰ ਪੈਗਾਮ ਸੁਣਾਏ ਜਾਣਗੇ।
ਸਾਰੀ ਜ਼ਿੰਦਗੀ ਕੱਟ ਲਵਾਂਗਾ  ਬਹਿ ਕੇ ਕੋਲ ਤੇਰੇ,
ਘਟ ਜਾਣਗੇ ਤੇਰੇ ਦਰ ਉੱਤੇ ਮੇਰੇ ਨਿੱਤ ਵਾਲੇ ਫੇਰੇ।
ਫਸਲ ਦੀ ਰਖਵਾਲੀ ਲਈ ਗੱਡਣਾ ਪੈਂਦਾ ਡਰਨਾ,
ਮੰਗ ਨੂੰ ਮਨਵਾਉਣ ਲਈ ਲਾਉਣਾ ਪੈਂਦਾ ਧਰਨਾ।
ਬੱਚੇ ਨੂੰ ਪਰਚਾਉਣ ਲਈ  ਲੋੜ ਪੈਂਦੀ ਭੰਬੀਰੀ ਦੀ,
‘ਦੇਵ’ ਘਰੋਂ ਦੂਰ ਰਹਿ ਕੇ ਯਾਦ ਆਵੇ ਪੰਜ਼ੀਰੀ ਦੀ।
ਲੈਕਚਰਾਰ ਦਵਿੰਦਰ ਪਾਲ ਬਾਤਿਸ਼
Previous articleਮਾਛੀਵਾੜਾ ਪੁਲਿਸ ਵੱਲੋਂ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ
Next articleਜੀ ਡੀ ਗੋਇਨਕਾ ਸਕੂਲ ਕਪੂਰਥਲਾ ਨੇ ਸਹੋਦਿਆ ਇੰਟਰ ਸਕੂਲ ਵਾਦ-ਵਿਵਾਦ ਮੁਕਾਬਲਾ ਜਿੱਤਿਆ