ਕਪੂਰਥਲਾ , (ਕੌੜਾ)– ਹਾਲ ਵਿੱਚ ਹੀ ਸੀਬੀਐਸਈ ਵਲੋਂ ਸੀਨੀਅਰ ਸੈਕੰਡਰੀ ਤੱਕ ਅਪਗ੍ਰੇਡ ਕੀਤਾ ਗਿਆ ਹੈ ਅਤੇ ਸਾਰਿਆਂ ਵਿਸ਼ਿਆਂ ਵਿੱਚ ਜਮਾਤ 11ਵੀਂ ਵਿਚ ਦਾਖ਼ਲੇ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਵਿਦਿਆਰਥੀਆਂ ਅਤੇ ਮਾਤਾ-ਪਿਤਾ ਦੇ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ ਕਿ ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਕਿਸੇ ਨਵੇਂ ਅਤੇ ਚੰਗੇ ਸਕੂਲ ਦੀ ਤਲਾਸ਼ ਨਹੀਂ ਕਰਨੀ ਪਵੇਗੀ ਕਿਉਂਕਿ ਵਿਦਿਆਰਥੀ ਸ਼ੈਸ਼ਨ 2022-23 ਵਿਚ ਮੈਡੀਕਲ, ਨਾੱਨ ਮੈਡੀਕਲ, ਕਾੱਮਰਸ ਅਤੇ ਹਿਉਮੈਨੇਟੀਜ਼ ਜਿਹੀਆਂ ਸਾਰੀ ਸਟਰੀਮ ਵਿਚ ਦਾਖ਼ਲਾ ਲੈ ਸਕਦੇ ਹਨ। ਮਾਤਾ-ਪਿਤਾ ਦੇ ਸੁਫਨੇ ਨੂੰ ਸੱਚ ਕਰਨ ਵਾਲਾ ਕਪੂਰਥਲਾ ਦਾ ਇਕਲੌਤਾ ਅਜਿਹਾ ਸਕੂਲ ਹੈ ।
ਜਿਸ ਵਿੱਚ ਇੰਟਰਨੈਸ਼ਨਲ ਪੱਧਰ ਦੀਆਂ ਗਤੀਵਿਧੀਆਂ ਤੇ ਅਧਾਰਿਤ ਪਾਠਕ੍ਰਮ ਦੁਆਰਾ ਪੜਾਇਆ ਜਾਂਦਾ ਹੈ ਅਤੇ ਪੜਾਈ ਵਿੱਚ ਕਮਜੋਰ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜਿਵੇਂ ਮਾਇੰਡ ਇੰਮਪਾਵਰਮੈਂਟ ਕੋਰਸ, ਫਿੰਗਰ ਅਬੈਕਸ ਆਦਿ ਰਾਹੀਂ ਸੁਧਾਰ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਫੁਲ ਏ.ਸੀ ਸਮਾਰਟ ਕਲਾਸ ਰੂਮ, ਸੀ ਸੀ ਟੀਵੀ ਕੈਮਰਾ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਬੱਚਿਆਂ ਦਾ ਬਹੁਪੱਖੀ ਵਿਕਾਸ ਦੇ ਲਈ ਲੁਡੋ ਫਲੋਰ ਅਤੇ ਲਰਨਿੰਗ ਗਾਰਡਨ ਦੀ ਵੀ ਵਿਵਸਥਾ ਕੀਤੀ ਗਈ ਹੈ।
ਸਕੂਲ ਵਿੱਚ ਮੈਥ ਲੈਬ, ਸਾਇੰਸ ਲੈਬ, ਜੋਗਰਫੀ਼ ਲੈਬ,ਆਧੁਨਿਕ ਆਈ ਟੀ ਲੈਬ, ਲੈਂਗਵੇਜ ਲੈਬ, ਸ਼ੂਟਿੰਗ ਰੇਂਜ, ਵਧੀਆ ਫਰਨੀਚਰ, ਕਿੰਡਰਗਾਰਟਨ, ਡਾਂਸ ਰੂਮ, ਮਿਊਜਿਕ ਰੂਮ, ਆਰਟ ਰੂਮ, ਲੁਡੋ ਈ. ਪੀ. ਡੀ. ਐਮ ਫਲੋਰ, ਐਰੋਬਿਕਸ ,ਮੈਡੀਕਲ ਸੁਵਿਧਾ, ਖੇਡ ਸੁਵਿਧਾ ਆਦਿ ਦੇ ਦੁਆਰਾ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦਿੱਤੀ ਜਾਂਦੀ ਹੈ।
ਇਹਨਾਂ ਸਹੂਲਤਾਂ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਖੇਡਾਂ ਜਿਵੇਂ ਕ੍ਰਿਕਟ, ਖੋ-ਖੋ, ਫੁਟਬਾਲ, ਟੇਬਲ ਟੈਨਿਸ, ਬਾਸਕਿਟ ਬਾਲ, ਬੈਡਮਿੰਟਨ, ਐਰੋਬਿਕ, ਯੋਗਾ, ਮਾਰਸ਼ਲ ਆਰਟ, ਘੁੜਸਵਾਰੀ, ਸ਼ੂਟਿੰਗ ਆਦਿ ਦੇ ਲਈ ਵੱਖ-ਵੱਖ ਖੇਡ ਦੇ ਮੈਦਾਨ ਅਤੇ ਵਿਸ਼ੇਸ਼ ਸਪੋਰਟਸ ਕੋਚ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਸਕੂਲ ਪ੍ਰਬੰਧਕ ਕਮੇਟੀ ਦੇ ਮੁੱਖੀ ਸਰਦਾਰ ਸੁਖਦੇਵ ਸਿੰਘ ਨਾਨਕਪੁਰ ਨੇ ਦੱਸਿਆ ਕਿ ਹਰ ਸਾਲ ਵਿਦਿਆਰਥੀਆਂ ਦੇ ਲਈ ਵਿਦੇਸ਼ੀ ਐਜੁਕੇਸ਼ਨਲ ਟ੍ਰਿਪ ਵੀ ਲਜਾਏ ਜਾਣਗੇ ਅਤੇ ਸਵਿਮਿੰਗ ਪੂਲ ਦੀ ਸੁਵਿਧਾ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ, ਉਹਨਾਂ ਨੇ ਕਿਹਾ ਕਿ ਹਰ ਮਾਤਾ-ਪਿਤਾ ਦਾ ਆਪਣੇ ਬੱਚੇ ਲਈ ਸੁਫਨਾ ਹੁੰਦਾ ਹੈ , ਅਸੀਂ ਉਸ ਸੁਫਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਨੇ ਦੱਸਿਆ ਕਿ ਅਸੀਂ ਸਰਵਪੱਖੀ ਪ੍ਰਤਿਭਾ ਵਾਲੇ ਨਾਗਰਿਕਾਂ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ ਤਾਂ ਜੋ ਸਾਡੇ ਬੱਚਿਆਂ ਨੂੰ ਆਪਣੇ ਹੀ ਦੇਸ਼ ਵਿੱਚ ਰਹਿ ਕੇ ਹਰ ਖੇਤਰ ਵਿੱਚ ਤਰੱਕੀ ਦਾ ਮੌਕਾ ਮਿਲ ਸਕੇ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly