ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ.ਬੀ.ਪੀ. ਈਕੋ ਗ੍ਰੀਨ–2 ਵਿਚ ਆਰ.ਡਬਲਯੂ.ਏ. ਅਤੇ ਸਮੂਹ ਸੋਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਦਸਵੀਂ ਵਾਰਸ਼ਿਕ ਮਾਤਾ ਰਾਣੀ ਜੀ ਦੀ ਚੌਂਕੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਆਯੋਜਿਤ ਕੀਤੀ ਗਈ। ਚੌਂਕੀ ਦਾ ਮੁੱਖ ਉਦੇਸ਼ ਸਮੂਹ ਪਰਿਵਾਰਾਂ ‘ਤੇ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ, ਇਹੀ ਅਰਦਾਸ ਕਰਨੀ ਸੀ। ਚੌਂਕੀ ਦੌਰਾਨ ਸੰਜੂ ਐਂਡ ਪਾਰਟੀ, ਚੰਡੀਗੜ੍ਹ ਵੱਲੋਂ ਮਾਤਾ ਦੇ ਸੁਰੀਲੇ ਅਤੇ ਭਾਵਪੂਰਣ ਭਜਨ ਗਾ ਕੇ ਸਮਾਗਮ ਨੂੰ ਭਗਤੀਮਈ ਰੰਗ ਨਾਲ ਰੰਗਿਆ। ਸਭ ਨੇ ਭਜਨਾਂ ਦਾ ਅਨੰਦ ਮਾਣਦੇ ਹੋਏ ਮਾਤਾ ਰਾਣੀ ਦੇ ਚਰਨਾਂ ਵਿੱਚ ਨਮਨ ਕੀਤਾ। ਇਸ ਪਵਿੱਤਰ ਸਮਾਗਮ ਵਿੱਚ ਭਾਜਪਾ ਨੇਤਾ ਮਨਪ੍ਰੀਤ ਬੰਨੀ (ਸੰਧੂ) ਨੇ ਮਾਤਾ ਜੀ ਦੀ ਜੋਤ ਪ੍ਰਚੰਡ ਕੀਤੀ ਅਤੇ ਸਭ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨਾਲ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਵੀ ਹਾਜ਼ਰ ਰਹੇ। ਦੋਵਾਂ ਨੇ ਮਾਤਾ ਰਾਣੀ ਅੱਗੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸੋਸਾਇਟੀ ਵਾਸੀਆਂ ਵੱਲੋਂ ਸਮਾਗਮ ਦੀ ਵਿਵਸਥਾ ਵਿੱਚ ਵਧ–ਚੜ੍ਹ ਕੇ ਭਾਗ ਲਿਆ ਗਿਆ। ਚੌਂਕੀ ਦੇ ਸਮਾਪਨ ‘ਤੇ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸਾਰੇ ਪਰਿਵਾਰਾਂ ਨੇ ਪ੍ਰਸਾਦ ਛਕਿਆ। ਆਰ.ਡਬਲਯੂ.ਏ. ਨੇ ਸਭ ਦੀ ਹਾਜ਼ਰੀ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਨੂੰ ਜੋੜਦੇ ਹਨ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਇਸ ਤਰ੍ਹਾਂ ਜੀ.ਬੀ.ਪੀ. ਈਕੋ ਗ੍ਰੀਨ–2 ਵਿਚ ਮਾਤਾ ਰਾਣੀ ਦੀ ਚੌਂਕੀ ਸ਼ਰਧਾ, ਉਤਸ਼ਾਹ ਅਤੇ ਭਗਤੀ ਦੇ ਮਾਹੌਲ ਵਿੱਚ ਸਫਲਤਾਪੂਰਵਕ ਸੰਪੰਨ ਹੋਈ।
HOME ਜੀ.ਬੀ.ਪੀ. ਈਕੋ ਗ੍ਰੀਨ–2 ਵਿੱਚ ਦਸਵੀਂ ਵਾਰਸ਼ਿਕ ਮਾਤਾ ਰਾਣੀ ਜੀ ਦੀ ਚੌਂਕੀ ਧੂਮਧਾਮ...



