ਗਜ਼ਲ

(ਸਮਾਜ ਵੀਕਲੀ)

ਦੁੱਖ, ਤਕਲੀਫ਼ਾਂ , ਦਰਦ ਤੇ ਪੀੜਾਂ ਸਹਿਨੇ ਆਂ
ਅਕਲ ਦੀ ਥਾਵੇਂ ਕੰਮ , ਦਿਲੇ ਤੋਂ ਲੈਨੇ ਆਂ

ਬਹੁਤੀ ਚੁਸਤ ਚਲਾਕੀ ਸਾਨੂੰ ਆਉਂਦੀ ਨਈ
ਮੂਰਖ ਹਾਂ ਜੀ ਛਾਤੀ ਠੋਕ ਕਰ ਕੇ ਕਹਿਨੇ ਆਂ

ਬਹੁਤੇ ਉੱਚੇ ਲੋਕਾਂ ਦੇ ਨਾਲ਼ ਬਣਦੀ ਨਾ
ਪਾਣੀ ਵਰਗੇ , ਨੀਵੇਂ ਵੱਲ ਨੂੰ ਵਹਿਨੇ ਆਂ

ਪੈਸਾ, ਰੁਤਵਾ ਦੇਖ ਕੇ ਯਾਰ ਬਣਾਏ ਨਾ
ਹੱਸ ਬੁਲਾਵੇ ਜੋ , ਉਸਦੇ ਦੇ ਹੋ ਲੈਨੇ ਆਂ

ਇਕੋ ਆਦਤ ਮਾੜੀ , ” ਮੰਗਲ਼ੀ ਵਾਲ਼ੇ ਦੀ ”
ਜੋ ਵੀ ਕਹਿਣਾ , ਮੂੰਹ ਦੇ ਉੱਤੇ ਕਹਿਨੇ ਆਂ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਸੰਪਰਕ 8194958011

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਤਰੇਆ ਪੁਤ-ਪੰਜਾਬ
Next articleਪੰਜਾਬੀ ਬੋਲੀ…..