HOME ਗ਼ਜ਼ਲ 

ਗ਼ਜ਼ਲ 

ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ)
ਇਹ ਨਹੀ ਪਤਾ ਲੱਗਦਾ ਤੇਰਾ ਹੈ ਜਾਂ ਮੇਰਾ ਹੈ
ਕਿਸੇ ਲਈ ਵੀ ਆਵੇ ਹੈ ਤਾਂ ਸੋਨ ਸਵੇਰਾ ਹੈ
ਚਾਨਣ ਖਾਤਰ ਕੀਤਾ ਹੈ ਬੜਾ ਕੁਝ ਅਸੀ
ਪਰ ਸੋਚਾਂ ਸਾਡੀਆਂ ਵਿੱਚ ਹਾਲੇ ਹਨੇਰਾ ਹੈ
ਉਹਦੇ ਉੱਤੇ ਸਭ ਕੁਝ ਆਪਣਾ ਵਾਰ ਦਿੱਤਾ
ਪਤਾ ਉਹਨੂੰ ਨਾ ਲੱਗਾ ਇਹ ਮੇਰਾ ਜ਼ੇਰਾ ਹੈ
ਦੀਦ ਉਹਦੀ ਲਈ ਹਰ ਪਲ ਬੈਠੇ ਹਾਂ
ਪਾਉਣਾ ਪਤਾ ਨਹੀਂ ਕਦੋਂ ਉਸ ਫੇਰਾ ਹੈ
ਬੀਤ ਰਿਹਾ ਜੋਂ ਦੇਖ ਕੇ ਉਸ ਤੋਂ ਹਾਂ ਡਰਦਾ
ਚਿਹਰੇ ਉੱਤੇ ਬੈਠਾ ਅੱਜ ਕੱਲ ਚਿਹਰਾ ਹੈ
ਉਹਨੂੰ ਹਾਲੇ ਇਸ ਰਮਜ਼ ਦੀ ਸਮਝ ਨਹੀਂ
ਪਰ ਲਾ ਬੈਠਾ ਬੱਬੀ ਉਹਦੇ ਦਿਲ ਵਿੱਚ ਡੇਰਾ ਹੈ
ਬਲਬੀਰ ਸਿੰਘ ਬੱਬੀ
7009107300
Previous articleਲੋਕ ਇਨਸਾਫ਼ ਮੰਚ ਵਲੋਂ 07 ਜੁਲਾਈ ਦੇ ਧਰਨੇ ਦੀ ਤਿਆਰੀ ਸਬੰਧੀ ਪਿੰਡ ਰਾਮਗੜ ਵਿਖੇ ਵਿਸ਼ਾਲ ਮੀਟਿੰਗ
Next articleਨਿਊ ਬ੍ਰਿਸਵਿਕ  ਦੇ ਸ਼ਹਿਰ ਮੌਕਟਨ ਵਿਖੇ ਕਨੇਡਾ ਡੇ ਮਨਾਇਆ