HOME ਨਿਊ ਬ੍ਰਿਸਵਿਕ  ਦੇ ਸ਼ਹਿਰ ਮੌਕਟਨ ਵਿਖੇ ਕਨੇਡਾ ਡੇ ਮਨਾਇਆ

ਨਿਊ ਬ੍ਰਿਸਵਿਕ  ਦੇ ਸ਼ਹਿਰ ਮੌਕਟਨ ਵਿਖੇ ਕਨੇਡਾ ਡੇ ਮਨਾਇਆ

2
ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਕਨੇਡਾ ਡੇ ਇੱਕ ਜੁਲਾਈ 1867 ਨੂੰ ਬ੍ਰਿਟੇਨ ਤੋਂ ਅਜਾਦ ਹੋਇਆ ਸੀ ਅਤੇ ਕਨੇਡਾ ਦਾ ਸੰਵਿਧਾਨ ਇੱਕ ਜੁਲਾਈ 1982 ਨੂੰ ਬਣਾਇਆ ਗਿਆ ਸੀ ਅਤੇ ਕਾਨੂੰਨੀ ਤੌਰ ਤੇ ਬ੍ਰਿਟੇਨ ਤੋਂ ਅਜਾਦ ਹੋ ਗਿਆ ਸੀ ਅੱਜ ਕਨੇਡਾ ਨਿਵਾਸੀਆਂ ਨੇ ਬੜੇ ਹਰਸ਼ੋਵਿਲਾਸ ਨਾਲ ਨਿਊ ਬ੍ਰਿਸਵਿਕ ਦੇ ਸ਼ਹਿਰ ਮੌਕਟਨ ਵਿੱਚ ਕਨੇਡਾ ਡੇ ਮਨਾਇਆ ।  ਅੱਜ ਸਰਕਾਰੀ ਛੁੱਟੀ ਕਾਰਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ ਅਤੇ ਰੀਵਰ ਸਾਈਡ ਪਾਰਕ ਵਿਖੇ ਈਰਿੰਸ਼ ਫੈਮਲੀ ਕਲਚਰ ਦੀ ਯਾਦਗਾਰ ਬਣੀ ਹੋਈ ਹੈ ।  ਈਰਿੰਸ਼ ਫੈਮਲੀ ਨੇ ਮੌਕਟਨ ਡਿਵੈਲਪਮੈਂਟ ਲਈ ਬਹੁਤ ਵੱਡਾ ਕੰਮ ਕੀਤਾ ਸੀ। ਡਾ: ਅੰਮ੍ਰਿਤਪਾਲ ਸਿੰਘ ਨੇ ਆਪਣੇ ਪ੍ਰੀਵਾਰ ਪਤਨੀ ਪਰਵਿੰਦਰ ਕੌਰ ਅਤੇ ਬੇਟੇ ਪਤਵਿੰਦਰ ਸਿੰਘ ਸ਼ੈਰੀ ਸਮੇਤ ਕਨੇਡਾ ਡੇ ਮਨਾਇਆ ਅਤੇ ਸਥਾਨਕ ਨਿਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ । ਉਥੇ ਕਈ ਤਰ੍ਹਾਂ ਦੇ ਕਨੇਡੀਅਨ ਸਟਾਲ ਝੂਲੇ, ਗੇਮਾਂ ਅਤੇ ਮਨੋਰੰਜਨ ਦੇ ਸਾਧਨ ਸਨ। ਡਾ: ਅੰਮ੍ਰਿਤਪਾਲ ਸਿੰਘ ਈਰਿੰਸ਼ ਫੈਮਲੀ ਦੇ ਸਮਾਰਕ ਨਾਲ ਪਰਿਵਾਰ ਫੋਟੋ ਸਮੇਤ ਨਜ਼ਰ ਆ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗ਼ਜ਼ਲ 
Next articleਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ- ਡਾ: ਰਮਨਦੀਪ ਕੌਰ