ਗਊਸਾਲਾ/ ਬਿਰਧ ਆਸਰਮ

(ਸਮਾਜ ਵੀਕਲੀ)

ਪਿੰਡ ਦਾ ਸਰਪੰਚ ਜਾਗਰ ਸਿੰਘ ਕਹਿੰਦਾ ਕਹਾਉਂਦਾ ਵਪਾਰੀ ਸੀ ਗਾਵਾਂ ਦਾ ਬੜਾ ਵੱਡਾ ਫਾਰਮ ਪਿੰਡ ਦੀ ਨਿਆਈ ਚ ਹੀ ਪਾਇਆ ਹੋਇਆ ਸੀ ਦੁੱਧ ਦਾ ਕੰਮ ਬੜਾ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ ਜਾਗਰ ਸਿਓਂ ਦਾ ਇਕ ਪੁੱਤਰ ਮੋਹਣ ਸਿੰਘ ਸੀ ਜਿਸ ਨੂੰ ਜਾਗਰ ਸਿੰਘ ਨੇ ਕਦੇ ਮਾਂ ਦੀ ਕਮੀਂ ਮਹਿਸੂਸ ਨਾ ਹੋਣ ਦਿੱਤੀ ਉਸ ਨੇ ਅਪਣੇ ਪੁੱਤਰ ਨੂੰ ਬੜੇ ਚਾਵਾਂ ਤੇ ਲਾਡਾਂ ਨਾਲ ਪਾਲਿਆ ਸੀ ਮੋਹਣ ਸਿੰਘ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਪੜਾਈ ਦੇ ਬਲਬੁਤੇ ਤੇ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਤੇ ਜਲਦ ਹੀ ਮੋਹਣ ਦਾ ਵਿਆਹ ਵੀ ਇਕ ਸਰਕਾਰੀ ਨੌਕਰੀ ਲੱਗੀ ਕੁੜੀ ਨਾਲ ਕਰ ਦਿੱਤਾ ਗਿਆ ਦੋਵੇਂ ਆਪੋ ਅਪਣੇ ਕੰਮਾਂ ਤੋਂ ਸਾਮੀ ਘਰ ਪਰਤ ਆਉਦੇ ।

ਅਚਾਨਕ ਕਿਸੇ ਕੰਮ ਲਈ ਸਹਿਰ ਗਏ ਜਾਗਰ ਸਿੰਘ ਦੀ ਸੜਕ ਦੁਰਘਟਨਾ ਵਿਚ ਲੱਤ ਟੁੱਟ ਗਈ ਮੰਜੇ ਨਾਲ ਲੱਗੇ ਜਾਗਰ ਦੀ ਸੇਵਾ ਕਰਨੀ ਪੁੱਤ ਤੇ ਨਹੁੰ ਲਈ ਔਖੀ ਹੋ ਗਈ ਉਧਰ ਪਸ਼ੂਆਂ ਦੀ ਅਚਾਨਕ ਚੱਲੀ ਬਿਮਾਰੀ ਨੇ ਜਾਗਰ ਸਿੰਘ ਧੂਰ ਅੰਦਰ ਤੱਕ ਤੋੜ ਦਿੱਤਾ ਸੀ ਬਿਮਾਰੀ ਕਾਰਨ ਕਮਜ਼ੋਰ ਹੋਈਆਂ ਗਾਵਾਂ ਨੂੰ ਹਰ ਕੋਈ ਖਰੀਦਣ ਤੋਂ ਮਨਾ ਕਰ ਰਿਹਾ ਸੀ ਓਧਰ ਤੰਗ ਆਏ ਪੁੱਤ ਤੇ ਨੁੰਹ ਨੇ ਗਾਂਵਾਂ ਨੂੰ ਗਊਸਾਲਾ ਤੇ ਬੋਝ ਲੱਗਣ ਲੱਗੇ ਜਾਗਰ ਸਿੰਘ ਨੂੰ ਬਿਰਧ ਆਸਰਮ ਵਿਚ ਛੱਡ ਆਉਣ ਦੀ ਸਲਾਹ ਕੀਤੀ ।

ਤੇ ਹੋਇਆ ਵੀ ਇੰਝ ਹੀ ਗਊਆਂ ਨੂੰ ਗਊ‌ਸਾਲਾ ਤੇ ਜਾਗਰ ਸਿੰਘ ਨੂੰ ਬਿਰਧ ਆਸਰਮ ਛੱਡ ਦਿੱਤਾ ਗਿਆ ਹੁਣ ਆਸਰਮ ਦੇ ਇਕ ਕੋਨੇ ਚ ਲੱਗੇ ਜਾਗਰ ਸਿੰਘ ਨੂੰ ਗਊਸਾਲਾ ਵਿਚ ਕੋਈ ਅੰਤਰ ਵਿਖਾਈ ਨਹੀ ਸੀ ਦੇ ਰਿਹਾ। ਤੇ ਓਧਰ ਕੱਲਯੁਗੀ ਪੁੱਤ ਤੇ ਨੂੰਹ ਅਪਣੀ ਇਸ ਕਰਤੂਤ ਨੂੰ ਅਪਣਾ ਫਰਜ ਸਮਝਦੇ ਹੋਏ ਖੁਸੀ ਖੁਸ਼ੀ ਅਪਣੇ ਘਰ ਪਰਤ ਆਏ।

ਲਿਖਤ ਗੀਤਕਾਰ ਦੀਪ ਸੈਂਪਲਾ

ਸ੍ਰੀ ਫ਼ਤਹਿਗੜ੍ਹ ਸਾਹਿਬ
ਨੰ,:6283087924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਹਾਸਲ ਕੀਤਾ ਬੈਸਟ ਇਨ ਅਕੈਡਮਿਕ ਅਚੀਵਮੈਂਟ ਐਵਾਰਡ
Next articleਗ਼ਰੀਬ ਦਾ ਧਰਮ