HOME ਮਹਿਫ਼ਿਲਾਂ

ਮਹਿਫ਼ਿਲਾਂ

ਮੰਜੂ ਰਾਇਕਾ
 (ਸਮਾਜ ਵੀਕਲੀ) 
ਮੈਂ ਵਿਚ ਮਹਿਫ਼ਿਲਾਂ ਕਦੇ ਬੋਲਣਾ ਨਹੀਂ ਸਿੱਖਿਆ,
ਦਿਲ ਦੇ ਰਾਜ਼ਾਂ ਨੂੰ ਖੋਲ੍ਹਣਾ ਨਹੀਂ ਸਿੱਖਿਆ।
ਲੋਕ ਹੱਸਦੇ ਰਹੇ ਮੇਰੀ ਚੁੱਪ ਦੇ ਮਾਇਨੇ ਤੇ,
ਮੈਂ ਤਾਂ ਦਰਦ ਨੂੰ ਕਦੇ ਰੋਲਣਾ ਨਹੀਂ ਸਿੱਖਿਆ।
ਜ਼ਿੰਦਗੀ ਨੇ ਦਿੱਤੇ ਸਵਾਲ ਬੇਅੰਤ ਮੈਨੂੰ,
ਪਰ ਮੈਂ ਜਵਾਬਾਂ ਨੂੰ ਤੋਲਣਾ ਨਹੀਂ ਸਿੱਖਿਆ।
ਉਹ ਗਿਲੇ ਜੋ ਰੂਹ ਤਕ ਚੁੱਭਦੇ ਰਹੇ,
ਮੈਂ ਕਿਸੇ ਦੇ ਅੱਗੇ ਰੋਣਾ ਨਹੀਂ ਸਿੱਖਿਆ।
ਸਮਾਂ ਬੀਤ ਗਿਆ, ਚਿਹਰਾ ਬਦਲ ਗਿਆ ਸਾਰਾ,
ਪਰ ਮੈਂ ਨਕਾਬਾਂ ਨੂੰ ਢੋਲਣਾ ਨਹੀਂ ਸਿੱਖਿਆ।
ਮੈਂ ਵਿਚ ਮਹਿਫ਼ਲਾਂ ਕਦੇ ਬੋਲਣਾ ਨਹੀਂ ਸਿੱਖਿਆ,
ਕਿਉਂਕਿ ਮੈਂ ਸੱਚ ਨੂੰ ਕਦੇ ਖੋਲ੍ਹਣਾ ਨਹੀਂ ਸਿੱਖਿਆ।
ਮੰਜੂ ਰਾਇਕਾ 
ਸੰਗਰੂਰ 
Previous articleਚੱਲਦੀ ਦਾ ਨਾਂ ਜ਼ਿੰਦਗੀ……
Next articleਬਾਲੀਵੁੱਡ ਅਦਾਕਾਰ ਧਰਮਿੰਦਰ ਜ਼ਿੰਦਾ ਹਨ, ਧੀ ਈਸ਼ਾ ਦਿਓਲ ਨੇ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਦਾ ਖੰਡਨ ਕੀਤਾ