ਰੇਲ ਕੋਚ ਫੈਕਟਰੀ ਦੇ ਮੇਂਨ ਗੇਟ ਤੇ ਕੂੜਾ ਕਰਕਟ ਦੇ ਲੱਗੇ ਹੋਏ ਢੇਰ ਬੀਮਾਰੀਆਂ ਨੂੰ ਦੇ ਰਹੇ ਨੇ ਸੱਦਾ

ਕੈਪਸ਼ਨ- ਰੇਲ ਕੋਚ ਫੈਕਟਰੀ ਦੇ ਮੇਂਨ ਗੇਟ ਤੇ ਕੂੜਾ ਕਰਕਟ ਦੇ ਲੱਗੇ ਹੋਏ ਢੇਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਕਪੂਰਥਲਾ ਸੰਸਾਰ ਭਰ ਵਿੱਚ ਉਤਪਾਦਨ ਪਖ ਤੋਂ ਮਸ਼ਹੂਰ ਹੈ। ਜਿਸ ਨੂੰ ਵਾਤਾਵਰਣ, ਸਫਾਈ, ਗੁਣਵੱਤਾ ਪਖ ਤੋਂ ਕਈ ਪ੍ਰਸੰਸਾ ਪੱਤਰ ਵੀ ਮਿਲੇ ਹਨ । ਪਰ ਬਦਕਿਸਮਤੀ ਇਹ ਹੈ ਕਿ ਇਸ ਦੇ ਮੇਂਨ ਗੇਟ ਤੇ ਕੂੜਾ ਕਰਕਟ ਆਮ ਦੇਖਣ ਨੂੰ ਮਿਲਦਾ ਹੈ ।ਜਦੋਂ ਕਿਸੇ ਮੰਤਰੀ ਜਾਂ ਅਫ਼ਸਰ ਨੇ ਆਉਣਾ ਹੁੰਦਾ ਹੈ। ਫਿਰ ਸਿਵਲ ਪ੍ਰਸ਼ਾਸ਼ਨ ਹਰਕਤ ਵਿਚ ਆਉਂਦਾ ਹੈ ।ਅੱਜ ਕਲ ਬਰਸਾਤ ਦੇ ਦਿਨਾਂ ਵਿੱਚ ਇਥੋਂ ਲੰਘਣਾਂ ਮੁਸ਼ਕਿਲ ਹੋ ਜਾਂਦਾ ਹੈ।

ਇਸ ਕੂੜੇ ਦੇ ਢੇਰ ਨਾਲ ਬਿਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇੰਜ ਲੱਗਦਾ ਇਸ ਜਗ੍ਹਾ ਦਾ ਕੋਈ ਵਾਲੀ ਵਾਰਿਸ ਨਹੀਂ। ਉਤਰ ਰੇਲਵੇ ਦੇ ਅਧਿਕਾਰੀਆਂ ਨਾਲ ਗਲ ਕਰੋ ਤਾਂ ਉਹਨਾਂ ਦਾ ਜਵਾਬ ਹੁੰਦਾ ਇਹ ਰੇਲ ਕੋਚ ਫੈਕਟਰੀ ਪ੍ਰਸ਼ਾਸਨ ਦੇ ਅਧਿਕਾਰੀਆ ਦੇ ਅਧੀਨ ਆਉਂਦਾ ਹੈ । ਜਸਪਾਲ ਸਿੰਘ ਸਾਹਨੀ , ਪ੍ਰਭਜੋਤ ਸਿੰਘ ਪਰਮਜੀਤ ਸਿੰਘ, ਉਜੱਲ ਸਿੰਘ , ਜਗੀਰ ਸਿੰਘ, ਗੁਰਮੀਤ ਸਿੰਘ, ਸਰਵਜੀਤ ਸਿੰਘ , ਅਮਰਜੀਤ ਸਿੰਘ , ਕਮਲਜੀਤ ਸਿੰਘ ਆਦਿ ਨੇ ਕਿਹਾ ਕਿ ਰੇਲਵੇ ਕਰਮਚਾਰੀਆਂ ਨੂੰ ਡਿਊਟੀ ਆਉਣ ਜਾਣ ਲੱਗਿਆਂ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ।ਉਹਨਾਂ ਰੇਲ ਕੋਚ ਫੈਕਟਰੀ ਅਤੇ ਸਿਵਲ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਥੇ ਕੂੜਾ ਸੁੱਟਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਬੀਮਾਰੀ ਤੋਂ ਬਚਿਆ ਜਾ ਸਕੇ।

ਇਸ ਮੌਕੇ ਤੇ ਆਰ ਸੀ ਐਫ ਮੰਦਰ ਕਮੇਟੀ ਪ੍ਰਧਾਨ ਕੇ ਪੀ ਚੌਹਾਨ, ਚੰਦਰ ਸ਼ੇਖਰ ਸੈਕਟਰੀ ਮਨੁਖਤਾ ਦੀ ਸੇਵਾ ਸੁਸਾਇਟੀ ਪ੍ਰਧਾਨ ਜਥੇਦਾਰ ਜਸਪਾਲ ਸਿੰਘ ਸਾਹਨੀ ਸੈਕਟਰੀ ਪ੍ਰਭਜੋਤ ਸਿੰਘ ,ਪਰਮਜੀਤ ਸਿੰਘ ਉਜੱਲ ਸਿੰਘ ਸੈਕਟਰੀ ਸੀ੍ ਗੁਰੂ ਸਿੰਘ ਸਭਾ ਪ੍ਰਧਾਨ ਜਗੀਰ ਸਿੰਘ ਪੰਜਾਬ ਵੈਲਫ਼ੇਅਰ ਸੁਸਾਇਟੀ ਸੈਕਟਰੀ ਗੁਰਮੀਤ ਸਿੰਘ ਪ੍ਰਧਾਨ ਸਰਵਜੀਤ ਸਿੰਘ ਸ੍ਰੀ ਗੁਰੂ ਰਵਿਦਾਸ ਸਭਾ ਪ੍ਰਧਾਨ ਅਮਰਜੀਤ ਸਿੰਘ ਆਰ ਸੀ ਐਫ ਵੈਲਫ਼ੇਅਰ ਸੁਸਾਇਟੀ ਪ੍ਰਧਾਨ ਕਮਲਜੀਤ ਸਿੰਘ ਆਦਿ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰੇ ਕਚੂਰ ਰੁੱਖ
Next articleਸਾਉਣ ਮਹੀਨੇ ਤੀਆਂ ਆਈਆਂ