HOME ਗੰਗੂਵਾਲ ਦੇ ਸ਼੍ਰੀ ਰਾਮਲੀਲਾ ਉਤਸਵ 2025 ਦਾ ਹੋਇਆ ਸ਼ੁਭ ਆਰੰਭ * ਮਾਸਟਰ...

ਗੰਗੂਵਾਲ ਦੇ ਸ਼੍ਰੀ ਰਾਮਲੀਲਾ ਉਤਸਵ 2025 ਦਾ ਹੋਇਆ ਸ਼ੁਭ ਆਰੰਭ * ਮਾਸਟਰ ਸੰਜੀਵ ਧਰਮਾਣੀ ਨੇ ਕੀਤਾ ਉਦਘਾਟਨ * ਸ਼੍ਰੀ ਰਾਮਾਡ੍ਰਾਮਾਟਿਕ ਕਮੇਟੀ ਵਲੋਂ ਕੀਤਾ ਗਿਆ ਸਨਮਾਨਿਤ

ਸ਼੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   ਇਲਾਕੇ ਦੀ ਪ੍ਰਸਿੱਧ ਤੇ ਪਿਛਲੇ ਲਗਭਗ 75 ਸਾਲ ਤੋਂ ਨਿਰੰਤਰ ਚੱਲੀ ਆ ਰਹੀ ਸ਼੍ਰੀ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੀ ਸ਼੍ਰੀ ਰਾਮਲੀਲਾ ਉਤਸਵ 2025 ਦਾ ਸ਼ੁਭ ਆਰੰਭ 22 ਸਤੰਬਰ ਨੂੰ ਹੋ ਗਿਆ। ਇਸਦਾ ਉਦਘਾਟਨ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਕੀਤਾ। ਇਸ ਮੌਕੇ ਉਹਨਾਂ ਨੇ ਮਨੁੱਖ ਨੂੰ ਪ੍ਰਭੂ ਭਗਤੀ ਦੇ ਨਾਲ ਜੁੜਨ , ਚੰਗੇ ਕਰਮ ਕਰਨ ਅਤੇ ਜਿੰਦਗੀ ਵਿੱਚ ਆਸ਼ਾਵਾਦੀ ਨਜ਼ਰੀਆ ਅਪਣਾਉਣ ਦੇ ਲਈ ਹਾਜ਼ਰ ਸੰਗਤਾਂ ਨੂੰ ਦੱਸਿਆ ਅਤੇ ਨਾਲ ਹੀ ਇਸ ਬਹੁਤ ਪਾਵਨ ਪਵਿੱਤਰ ਸਟੇਜ ਦੀ ਮਹਾਨਤਾ ਤੋਂ ਵੀ ਜਾਣੂੰ ਕਰਵਾਇਆ ਕਿ ਇਹ ਸਟੇਜ਼ ‘ਤੇ ਸੱਚਮੁੱਚ ਭਗਵਾਨ ਦਾ ਵਾਸ ਹੈ ਤੇ ਸਹੀ ਤੇ ਸਕਾਰਾਤਮਕ ਢੰਗ ਨਾਲ਼ ਇਸ ਸਟੇਜ਼ ਨਾਲ਼ ਜੁੜ ਕੇ ਅਸੀਂ ਇਸ ਦਾ ਅਨੁਭਵ ਕਰ ਸਕਦੇ ਹਾਂ। ਇਸ ਮੌਕੇ ਸ੍ਰੀ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਮਾਸਟਰ ਸੰਜੀਵ ਧਰਮਾਣੀ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਪ੍ਰਭੂ ਸ਼੍ਰੀ ਰਾਮ ਜੀ ਅਤੇ ਸਮੂਹ ਸ਼੍ਰੀ ਰਾਮਲੀਲਾ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਚੇਅਰਮੈਨ ਗੋਪਾਲ ਸ਼ਰਮਾ , ਸ਼੍ਰੀ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਪ੍ਰਧਾਨ ਤੇ ਸਰਪੰਚ ਲੱਕੀ ਕਪਿਲਾ , ਸ੍ਰੀ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਡਾਇਰੈਕਟਰ ਸ਼੍ਰੀ ਅਜੇ ਕੁਮਾਰ , ਸੀਨੀਅਰ ਵਾਇਸ ਪ੍ਰਧਾਨ ਪਵਨ ਕੁਮਾਰ ਚੀਟੂ , ਸੈਕਟਰੀ ਪਵਨ ਕੁਮਾਰ ਫੋਰਮੈਨ , ਜੁਆਇੰਟ ਸੈਕਟਰੀ ਰਕੇਸ਼ ਚੰਦਰ ਭੋਲਾ , ਪ੍ਰੈਸ ਸਕੱਤਰ ਰਕੇਸ਼ ਕੁਮਾਰ ਚੀਟੂ  , ਖਜਾਨਚੀ ਐਡਵੋਕੇਟ ਮੇਘਰਾਜ ਕੌਸ਼ਲ , ਸਲਾਹਕਾਰ ਯਸ਼ਪਾਲ ਕਪਿਲਾ , ਮੰਟੀ ਕਪਿਲਾ , ਮਾਰਕੀਟ ਕਮੇਟੀ ਗੰਗੂਵਾਲ ਦੇ ਪ੍ਰਧਾਨ ਪਵਨ ਕੁਮਾਰ , ਹੇਮੰਤ ਕੁਮਾਰ ਬੱਬੂ , ਸੁਦਾਮਾ ਰਾਮ , ਕਮਲਜੀਤ ਲੱਕੀ , ਗਗਨ ਗੱਗੂ , ਪੰਡਿਤ ਰਜੇਸ਼ ਨਟਿਆਲ , ਸੁਭਾਸ਼ ਕੁਮਾਰ , ਸ਼ਿਵ ਕੁਮਾਰ , ਯੋਗੇਸ਼ ਚਾਂਦਲਾ , ਮੈਡਮ ਰਜਨੀ ਧਰਮਾਣੀ , ਮਾਸਟਰ ਸੰਜੀਵ ਧਰਮਾਣੀ ਦੀ ਵੱਡੀ ਸਪੁੱਤਰੀ ਪਟਵਾਰੀ ਸਲੋਨੀ ਧਰਮਾਣੀ , ਛੋਟੀ ਸਪੁੱਤਰੀ ਵੰਦਨਾ ਧਰਮਾਣੀ  , ਗੋਲੂ , ਅੰਕੁਸ਼ ਚੀਟੂ , ਵਿਸ਼ੂ , ਸਾਹਿਲ ਚੀਟੂ ,   ਸ਼੍ਰੀ ਰਾਮਲੀਲਾ ਰੰਗਮੰਚ ਦੇ ਕਲਾਕਾਰ ਤੇ ਸਮੂਹ ਭਗਤਜਨ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੇਰੇ ਦੇਸ਼ ਦੇ ਨੌਜਵਾਨੋ
Next articleਤਿੰਨ ਲੱਡੂ