(ਸਮਾਜ ਵੀਕਲੀ)
ਚੱਕ ਗੁਰੂ ‘ਚ ਕੱਲ੍ਹ ਉਹ ਹੋਇਆ ਜੁ ਹੋਣਾ ਚਾਹੀਦਾ..ਜੁ ਪੰਜਾਬ ਦੀ ਲੋੜ ਐ..ਦਿਨ ਵੇਲ਼ੇ ਤਨ ਦੀ ਸਿਹਤਮੰਦੀ ਲਈ ਖਿਡਾਰੀਆਂ ਪਸੀਨਾ ਵਹਾਇਆ ਤੇ ਦਰਸ਼ਕਾਂ ਦੇ ਦਿਲਾਂ ‘ਚ ਲਹੂ ਤੇਜ਼ ਦੌੜਿਆ..ਰਾਤ ਵੇਲ਼ੇ ਮਨ ਦੀ ਸਿਹਤਮੰਦੀ ਲਈ ਰੰਗਮੰਚ ਦੇ ਖਿਡਾਰੀ ਨੇ ਪਸੀਨਾ ਵਹਾਇਆ ਤੇ ਦਰਸ਼ਕਾਂ ਦੇ ਦਿਲ ਦਿਮਾਗ਼ ਸੋਚਾਂ ਨਾਲ ਗੁੱਥਮਗੁੱਥਾ ਹੋਏ…ਤਨ ਮਨ ਤੰਦਰੁਸਤ ਹੋ ਜਾਏ ਤਾਂ ਆਸ ਵਧ ਜਾਂਦੀ ਐ!
ਇਹ ਨਾਟਕ “ਸੰਮਾਂ ਵਾਲ਼ੀ ਡਾਂਗ” ਜਦੋਂ ਖੇਡਿਆ ਸੀ ਤਾਂ ਬਹੁਤੇ ਦਰਸ਼ਕ ਦੋਸਤਾਂ ਦਾ ਮੱਤ ਸੀ ਕਿ ਇਹ ਨਾਟਕ ਸਮੇਂ ਤੋਂ ਪਾਰ ਜਾਏਗਾ ਤੇ ਹਮੇਸ਼ਾਂ ਤਾਜ਼ਾ ਵੀ ਰਹੂ ਤੇ ਪ੍ਰਸੰਗਿਕ ਵੀ…ਕੱਲ੍ਹ ਇਸ ਨਾਟਕ ਦਾ 205ਵਾਂ ਸ਼ੋਅ ਕਰ ਕੇ ਮਹਿਸੂਸ ਹੋਇਆ ਕਿ ਉਹਨਾਂ ਦੀ ਅੱਖ ਪਾਰਖੂ ਸੀ…ਇਹ ਨਾਟਕ ਪੇਸ਼ ਹੁੰਦਾ ਰਹੂ!
ਦਰਸ਼ਕਾਂ ‘ਚ ਔਰਤਾਂ ਦੀ ਵੱਡੀ ਗਿਣਤੀ…ਅਵਤਾਰ ਤਾਰੀ ਤੇ ਸਾਥੀਆਂ ਨੂੰ ਏਸ ਗੱਲ ਦੀ ਸ਼ਾਬਾਸ਼ ਕਿ ਉਹਨਾਂ ਅਨੇਕ ਖਾਸ ਮਹਿਮਾਨਾਂ ਦੀ ਹਾਜ਼ਰੀ ‘ਚ ਧੀਆਂ ਭੈਣਾਂ ਮਾਤਾਵਾਂ ਨੂੰ ਅਗਲੀਆਂ ਸੀਟਾਂ ‘ਤੇ ਬਹਾਇਆ..ਔਰਤ ਦਾ ਅਰਥ ਹੈ ਅਨੁਸ਼ਾਸਨ…ਗੰਭੀਰਤਾ…ਸੰਵੇਦਨਸ਼ੀਲਤਾ! …ਹਰ ਪਿੰਡ ਨੂੰ ਤੇ ਹਰ ਪ੍ਰਬੰਧਕ ਨੂੰ ਇਸ ਮਿਸਾਲ ਤੋਂ ਪ੍ਰੇਰਣਾ ਲੈਣੀ ਚਾਹੀਦੀ!
ਦੌ ਸੌ ਪੰਜ ਹੋ ਗਏ…ਕਈ ਸੌ ਪੰਜ ਹੋਣਗੇ!
ਮਹਿਕਿਆ ਟਹਿਕਿਆ ਰੰਗਕਰਮੀ
ਸਾਹਿਬ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly