ਜੀ ਡੀ ਗੋਇਨਕਾ ਸਕੂਲ ਕਪੂਰਥਲਾ ਨੇ ਸਹੋਦਿਆ ਇੰਟਰ ਸਕੂਲ ਮੁਕਾਬਲਾ ਜਿੱਤਿਆ

ਕਪੂਰਥਲਾ,(ਸਮਾਜ ਵੀਕਲੀ)  (ਕੌੜਾ)- ਸਕੂਲਾਂ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲੇ ਜਿੱਥੇ ਬੱਚਿਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ, ਉੱਥੇ ਉਨ੍ਹਾਂ ਨੂੰ ਆਪਣੇ ਭਵਿੱਖ ਲਈ ਤਿਆਰ ਕਰਦੇ ਹਨ।
ਬੀਤੇ ਦਿਨੀਂ ਪ੍ਰੀਤਾ ਲੀ ਲੈਸਨ ਸਕੂਲ ਕਪੂਰਥਲਾ ਵਿਖੇ ਹੋਏ ਸਹੋਦਿਆ ਮੁਕਾਬਲੇ ਵਿਚ ਜੀ.ਡੀ.ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੇ ਦੋ ਵਿਦਿਆਰਥੀਆਂ ਨੇ ਇੰਟਰ ਸਕੂਲ ਸਾਇੰਸ ਮਾਡਲ ਮੇਕਿੰਗ ਮੁਕਾਬਲੇ ਵਿੱਚ  ਭਾਗ ਲਿਆ। ਜਿਸ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਮਨਵੀਨ ਕੌਰ ਅਤੇ ਵਿਦਿਆਰਥੀ ਗੁਰਲਾਲ ਸਿੰਘ ਤੀਜੇ ਸਥਾਨ ‘ਤੇ ਰਹੇ |
ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਕਪੂਰਥਲਾ ਦੇ 21 ਸੀਬੀਐਸਈ ਸਕੂਲਾਂ ਨੇ ਭਾਗ ਲਿਆ। ਜੀ.ਡੀ.ਗੋਇਨਕਾ ਸਕੂਲ ਦੀ ਵਿਦਿਆਰਥਣ ਮਨਵੀਨ ਕੌਰ ਅਤੇ ਵਿਦਿਆਰਥੀ ਗੁਰਲਾਲ ਸਿੰਘ ਨੇ  ‘ਈਕੋ ਸਸਟੇਨਡ ਫੀਊਚਰਿਸਟਿਕ ਸਿਟੀ’ ਵਿਸ਼ੇ ‘ਤੇ ਬਣਾਏ ਮਾਡਲ ਸੰਬੰਧੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ |
ਸਕੂਲ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ , ਸਕੱਤਰ ਸ਼੍ਰੀਮਤੀ ਪਰਮਿੰਦਰ ਕੌਰ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਊਸ਼ਾ ਪਰਮਾਰ ਜੀ ਨੇ ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਸਕਿਟਬਾਲ ਪ੍ਰਤਿਯੋਗਤਾ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੇਤੂ
Next articleਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਵਲੋਂ ਅੱਠ ਪੱਤਰਕਾਰਾਂ ਦਾ ਸਨਮਾਨ ਕੀਤਾ