*ਨੌਜਵਾਨਾਂ ਨੇ ਇਕ-ਦੂਸਰੇ ਦੇ ਮੋਢੇ ’ਤੇ ਚੜ੍ਹ ਕੇ ਲਈਆਂ ‘ਸੈਲਫ਼ੀਆਂ’
*ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਤੋਂ ਇਲਾਵਾ ਗੋਰੇ ਵੀ ਰਹੇ ਦੇਰ ਰਾਤ ਤੀਕ ਝੂੰਮਦੇ

ਇਸ ਸੱਭਿਆਚਾਰਕ ਸ਼ਾਮ ਦੀ ਸ਼ੁਰੂਆਤ ਗਾਇਕ ਮਲਕੀਤ ਸਿੰਘ ਵੱਲੋਂ ‘ਅੱਜ ਭੰਗੜਾ ਪਾਉਣ ਨੂੰ ਜੀਅ ਕਰਦਾ……!’, ‘ਕਾਲੀ ਐਨਕ ਨਾ ਲਾਇਆ ਕਰ……!, ‘ਯਾਰੀ ਜੱਟਾਂ ਦੇ ਮੁੰਡੇ ਨਾਲ ਲਾਈਏ…..!’, ‘ਕੁੜੀ ਕੱਢ ਕੇ ਕਾਲਜਾ ਲੈ ਗਈ ਓਏ…..!’, ‘ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਚਿੱਤ ਕਰਦੈ…..!’ ਸਮੇਤ ਕੁਝ ਹੋਰ ਗੀਤਾਂ ਦੀ ਲੜੀ ਲਗਾ ਕੇ ਮਾਹੌਲ ਨੂੰ ਰੰਗੀਨ ਬਣਾਈ ਰੱਖਿਆ ਗਿਆ।
ਕਾਲੀ ਐਨਕਾਂ ਵਾਲਿਆਂ ਦੀ ਬਹੁਤਾਤ

ਮਲਕੀਤ ਸਿੰਘ ਦੇ ਅਜੋਕੇ ਚਰਚਿਤ ਗੀਤ ‘ਕਾਲੀ ਐਨਕ ਨਾ ਲਾਇਆ ਕਰ ਨੀਂ, ਤੂੰ ਪਹਿਲਾਂ ਈ ਸੋਹਣੀ ਆਂ…..!, ਦੀ ਤਾਲ ’ਤੇ ਪਾਉਣ ਦਾ ਮੂਡ ਬਣਾ ਕੇ ਮੇਲੇ ’ਚ ਪੁੱਜੇ ਰੰਗੀਨ ਮਿਜ਼ਾਜ਼ ਦੇ ਕੁਝ ਦਰਸ਼ਕਾਂ ਵੱਲੋਂ ਲਗਾਈਆਂ ਕਾਲੀਆਂ ਐਨਕਾਂ ਨਾਲ ਮਾਹੌਲ ਦਿਲਚਸਪ ਬਣਿਆ ਨਜ਼ਰੀ ਆਇਆ। ਸਟੇਜ਼ ਦੇ ਸਾਹਮਣੇ ਮੌਜ਼ੂਦ ਦਰਸ਼ਕਾਂ ਦੀ ਭੀੜ ਕਾਰਨ ਕੁਝ ਨੌਜਵਾਨ ਆਪਣੇ ਸਾਥੀਆਂ ਦੇ ਮੋਢਿਆਂ ’ਤੇ ਚੜ੍ਹ ਕੇ ਆਪਣੇ ਮੋਬਾਇਲਾਂ ’ਚ ਮੇਲੇ ਦੇ ਦ੍ਰਿਸ਼ਾਂ ਨੂੰ ਰਿਕਾਰਡ ਕਰਦੇ ਅਤੇ ‘ਸੈਲਫ਼ੀਆਂ’ ਲੈਂਦੇ ਵੀ ਨਜ਼ਰੀ ਆਏ। ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਪੁੱਜੀਆਂ ਪੰਜਾਬੀ ਮੁਟਿਆਰਾਂ ਅਤੇ ਕੁਝ ਗੋਰੇ ਵੀ ਮਲਕੀਤ ਸਿੰਘ ਦੇ ਵੱਖ-ਵੱਖ ਗੀਤਾਂ ਦੀ ਤਾਲ ’ਤੇ ਬਾਹਾਂ ਉਲਾਰ ਕੇ ਝੂਮਦੇ ਵੇਖੇ ਗਏ। ਮੇਲੇ ’ਚ ਲਗਾਈਆਂ ਹੋਰਨਾਂ ਸਟੇਜ਼ਾਂ ਤੋਂ ਵੱਖ-ਵੱਖ ਦੇਸ਼ਾਂ ਨਾਲ ਸਬੰਧਿਤ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ ਵੇਖਣਯੋਗ ਸਨ। ਪਾਰਕ ਦੇ ਵੱਖ-ਵੱਖ ਹਿੱਸਿਆਂ ’ਚ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਕਈ ਤਰ੍ਹਾਂ ਦੇ ਘਰੇਲੂ ਅਤੇ ਸਜਾਵਟੀ ਸਮਾਨ ਨੂੰ ਖਰੀਦਣ ਦੇ ਚਾਹਵਾਨਾਂ ਗ੍ਰਾਹਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਨਜ਼ਰੀ ਆਈਆਂ। ਮੇਲੇ ’ਚ ਬੱਚਿਆਂ ਦੇ ਮਨੋਰੰਜਨ ਲਈ ਲਗਾਏ ਗਏ ਕਈ ਤਰ੍ਹਾਂ ਦੇ ਪੂੰਘੜੇ ਅਤੇ ਹੋਰਨਾਂ ਸਾਧਨਾਂ ਰਾਹੀਂ ਬਹੁਗਿਣਤੀ ਬੱਚੇ ‘ਮਸਤੀ ’ਚ ਰੁੱਝੇ ਨਜ਼ਰੀ ਪਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly