ਮੰਤਰੀ ਜੀ ਨਾਲ ਮੁਲਾਕਾਤ ਹਾਸ ਵਿਅੰਗ

(ਸਮਾਜ ਵੀਕਲੀ)

ਪਹਿਲੇ ਜ਼ਮਾਨਿਆਂ ਵਿਚ ਲੋਕ ਇਮਾਨਦਾਰ ਹੁੰਦੇ ਸਨ ਅਤੇ ਬੇਈਮਾਨ ਲੋਕਾਂ ਦੀ ਗਿਣਤੀ ਘੱਟ ਹੁੰਦੀ ਸੀ,ਹੋਲੀ ਹੋਲੀ ਲੋਕਾਂ ਵਿਚ ਇਮਾਨਦਾਰੀ ਘਟਦੀ ਗਈ ,ਅਤੇ ਬੇਈਮਾਨੀ ਵਧਦੀ ਗਈ ਮਹਿੰਗਾਈ ਕਰਕੇ ਜਦੋਂ ਲੋਕਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ ਤਾਂ ਉਨ੍ਹਾਂ ਨੇ ਸੋਚਿਆ ਜਦੋਂ ਨੇਤਾ ਅਤੇ ਅਫਸਰ ਰਿਸ਼ਵਤ ਲੈਂਦੇ ਹਨ ਤੇ ਉਨ੍ਹਾਂ ਨੂੰ ਰੱਬ ਕੁਝ ਨਹੀਂ ਕਹਿੰਦਾ ਤਾਂ ਸਾਨੂੰ ਭਲਾ ਰੱਬ ਕੀ ਕਹੇਗਾ ਅਸੀਂ ਫੇਰ ਇਮਾਨਦਾਰ ਕਿਉਂ ਰਹੀਏ ਅਸੀਂ ਮੰਦਰ,ਗੁਰਦਵਰੇ ਚਰਚ ਅਤੇ ਮਸੀਤ ਵਿਚ ਜਾਕੇ ਰਿਸ਼ਵਤ ਦੇਕੇ ਕਹਿਣ ਦਾ ਮਤਲਬ ਚੜਾ੍ਹਵਾ ਚੜਾ੍ਹਕੇ ਰੱਬ ਤੋਂ ਭੁੱਲ ਬਕਸ਼ਾ ਲਵਾਂਗੇ। ਅੱਜਕਲ੍ਹ ਤਾਂ ਰਿਸ਼ਵਤ ਲੈਣ ਦੇਣ ਦੀ ਸਭ ਨੂੰ ਖੁੱਲੀ ਛੁੱਟੀ ਹੈ ਜਦੋਂ ਸਾਰੇ ਹੀ ਰਿਸ਼ਵਤ ਲੈਂਦੇ ਅਤੇ ਦਿੰਦੇ ਹਨਤਾਂ ਕਿਸਨੇ ਕਿਸਨੂੰ ਪਕੜਣਾ ਹੈ,ਅੱਜਕਲ੍ਹ ਤਾਂ ਰਿਸ਼ਵਤ ਲੈਣੀ ਅਤੇ ਦੇਣੀ ਜਿਵੇਂਜਰੂਰੀ ਹੋ ਗਈ ਹੈ। ਮੈਂ ਕਰਵਾਉਣੀ ਤਾਂ ਸੀ ਮੰਤਰੀ ਜੀ ਨਾਲ ਮੁਲਾਕਾਤ ਪਰ ਗੱਲ ਮੈਂ ਹੋਰ ਕਰਨ ਲੱਗ ਗਿਆ। ਤੁਸੀਂ ਘਬਰਾਉ ਨਾ ਮੰਤਰੀ ਜੀ ਨਾਲ ਤੁਹਾਡੀ ਮੁਲਕਾਤ ਕਰਵਾ ਹੀ ਦਿੰਦੇ ਹਾਂ।

ਚੋਣਾ ‘ਚ ਖੜੇ ਹੋਣ ਤੋਂ ਪਹਿਲਾਂ ਮੰਤਰੀ ਦਸੌਂਧਾ ਮੱਲ ਪਾਨ ਵਾਲਾ ਦੀ ਪਾਨ ਦੀ ਦੁਕਾਨ ਹੁੰਦੀ ਸੀ ਵੈਸੇ ਤਾਂ ਇਹ ਅੱਠਵੀਂ ਫੇਲ੍ਹ ਹਨ ਅਤੇ ਸੱਤ ਬੱਚਿਆਂ ਦੇ ਬਾਪ ਹਨ ਹੋਰਾਂ ਤੇ ਭਾਵੇਂ ਇਹ ਰੋਹਬ ਪਾਉਂਦੇ ਰਹਿੰਦੇ ਹਨ ਪਰ ਆਪਦੀ ਪਤਨੀ ਤੋਂ ਬਹੁਤ ਡਰਦੇ ਹਨ। ਕਿਸਮਤ ਚੰਗੀ ਨਿਕਲੀ ਤੇ ਬਣ ਗਏ ਮੰਤਰੀ ਇਹ ਵੀ ਇਕ ਇਤਫ਼ਾਕ ਸੀ, ਲੀਡਰ ਅਕਸਰ ਉਸਦੀ ਦੁਕਾਨ ਤੇ ਪਾਨ ਖਾਣ ਆਉਂਦੇ ਹੁੰਦੇ ਸਨ ਇਕ ਦਿਨ ਇਕ ਲੀਡਰ ਨੇ ਪੁੱਛ ਲਿਆ ਦਸੌਂਧਾ ਮੱਲ ਜੀ ਤੁਸੀਂ ਚੋਣ ਲੜਣਾ ਚਾਹੋਂਗੇ ਜਿਵੇਂ ਤੁਸੀਂ ਲੋਕਾਂ ਨੂੰ ਵਧਿਆ ਪਾਨ ਬਣਾਕੇ ਖੁਆਉਣੇ ਮੈਨੂੰ ਉਮੀਦ ਹੈ ਕਿ ਪਾਰਲੀਆਮੈਂਟ ਵਿਚ ਜਾਕੇ ਵੀ ਵਧਿਆ ਕੰਮ ਕਰੋਂਗੇ ਨਹੀਂ ਤਾਂ ਉੱੱਥੇ ਜਾਕੇ ਸਾਨੂੰ ਪਾਨ ਤਾਂ ਖਅੁਾ ਹੀ ਸਕਦੇ ਹੋ।”

ਦਸੌਂਧਾ ਮੱਲ ਪਾਨ ਵਾਲਾ ਨੇ ਸੋਚਿਆ ਪਾਨ ਦੀ ਦੁਕਾਨ ਵਿੱਚੋਂ ਤਾਂ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੁੰਦਾ ਹੈ ਜੇ ਮੈਂ ਚੋਣ ਜਿੱਤ ਗਿਆ ਤਾਂ ਭਰਿਸ਼ਟਚਾਰ ਕਰਕੇ ਪੈਸਾ ਬਣਾਕੇ ਆਪਣੀਆਂ ਸੱਤ ਕੁਲਾਂ ਤਾਰ ਦੇਵਾਂਗਾ ਤੇ ਇਹ ਸੋਚਕੇ ਦਸੌਂਧਾ ਮੱਲ ਜੀ ਪਾਨ ਵਾਲਾ ਨੇ ਚੋਣ ਦਾ ਪਰਚਾ ਭਰ ਦਿੱਤਾ।ਮੰਤਰੀ ਜੀ ਤਾਂ ਭਾਸ਼ਾ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ ਹਿੰਦੀ ਪੰਜਾਬੀ ਨੂੰ ਰਲਾਕੇ ਖਿਚੜੀ ਭਾਸ਼ਾ ਬੋਲਦੇ ਹਨ ਕਿਉਂਕਿ ਉਹ ਹਿੰਦੀ ਅਤੇ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ। ਕਿਸੇ ਰੰਜਸ਼ ਕਰਕੇ ਇਨ੍ਹਾਂ ਨੇ ਆਪਣੀ ਪੁਰਾਣੀ ਪਾਰਟੀ ਜਿਸਦਾ ਨਾਂ ਹੈ ਚੰਦਾ ਮਾਰ ਪਾਰਟੀ ਹੈ ਛੱਡਕੇ ਨਵੀਂ ਪਾਰਟੀ ਜਿਸਦਾ ਨਾਂ ਕੁਣਬਾ ਪਰਵਰੀ ਪਾਰਟੀ ਬਣਾ ਲਈ , ਤੇ ਇਨ੍ਹਾਂ ਦੀ ਪਾਰਟੀ ਨੇ ਬਹੁਮਤ ਪਰਾਪਤ ਕਰ ਲਿਆਹੈ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਰੋਲਾ- ਰੱਪਾ ਟੀਵੀ ਚੈਨਲ ਦੇ ਰਿਪੋਰਟਰ ਡਰਪੋਕ ਚੰਦ ਨਾਲ ਹੋਈ ਮੁਲਾਕਾਤਤੁਹਾਡੇ ਨਾਲ ਸਾਂਝੀ ਕਰਦੇ ਹਾਂ।

ਰਿਪੋਰਟਰ ਡਰਪੋਕ ਚੰਦ— (ਮਾਈਕ ਨੂੰ ਠੀਕ ਕਰਕੇ ) ਮੰਤਰੀ ਜੀ ਤੁਸੀਂ ਭੀ ਜਿੱਤੇ ਹੋ ਅਤੇ ਤੁਹਾਡੀ ਕੁਨਬਾ ਪਰਵਰੀ ਪਾਰਟੀ ਨੇ ਭੀ ਬਹੁਮਤ ਪ੍ਰਾਪਤ ਕੀਤਾ ਹੈ ਬਹੁਤ ਬਹੁਤ ਵਧਾਈ ਹੁਣ ਤਾਂ ਤੁਸੀਂ ਜਲਦੀ ਹੀ ਰਾਜਪਾਲ ਸਾਹਬ ਕੋਲ ਜਾਕੇ ਮੁਖ ਮੰਤਰੀ ਦਾ ਔਹਦਾ ਸੰਭਾਲ ਲਉਂਗੇ ਜਿੱਤਣ ਤੋਂ ਬਾਅਦ ਕਿਵੇਂ ਮਹਿਸੂਸ ਕਰ ਰਹੇ ਹੋ, ਅਤੇ ਤਹਾਡਾ ਪੰਜ ਸਾਲ ਦਾ ਕੀ ਟਿੱਚਾ ਹੈ ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—(ਖੰਘ ਕੇ ਗਲੇ ਨੂੰ ਸਾਫ਼ ਕਰਦੇ ਹੋਏ)ਪੱਤਰਕਾਰ ਜੀ ਥੋਹੜੀ ਦੇਰ ਪਹਿਲੇ ਹਮਨੇ ਨੌਂਪਰੌਂਠੇ ਪਾੜੇ ਥੇ ਇਸ ਕਰਕੇ ਹਮਨੇ ਖਾਂਘਾ ਥਾ ਖੈLਰ ਤੁਮਨੇ ਪੁੱਛਾ ਹੈ ਕਿ ਅਸੀਂ ਕੈਸਾ ਮਹਿਸੂਸ ਕਰ ਰਹੇ ਹੈਂ ਹਮ ਤੁਮਕੋ ਦਸਤੇ ਹੈਂ ਕਿ ਚੋਣ ਜਿੱਤ ਕਰ ਹਮ ਚੰਗਾ ਮਹਿਸੂਸ ਕਰ ਰਹੇ ਹੈਂ।ਹਮਨੇ ਆਪਣੀ ਪੁਰਾਣੀ ਪਾਰਟੀ ਕੋ ਚਿਤਾਵਨੀ ਦਿੱਤੀ ਥੀ ਕਿ ਹਮ ਉਨਕੀ ਜਮਾਨਤ ਜਬਤ ਕਰਵਾ ਦੇਂਗੇ ਰੱਬ ਕਾ ਸ਼ੁਕਰ ਹੈ ਹਮਨੇ ਜੋ ਆਖਾ ਥਾ ਵੋ ਪੂਰਾ ਹੋ ਗਿਆ ਅਬ ਹਮਕੋ ਕੋਈ ਚਿੰਤਾ ਨਹੀਂ ।ਅਬ ਹਮਕੋ ਭਰਿਸ਼ਟਾਚਾਰ ਕਰਕੇ ਪੈਸਾ ਬਣਾਣੇ ਕਾ ਇਕ ਹੋਰ ਮੌਕਾ ਮਿਲੇਗਾ ਹਮਨੇ ਪੰਜ ਸਾਲ ਮਂੇ ਮਣਾ ਮੂੰਹੀਂ ਪੈਸੇ ਕਮਾਣੇ ਹੈਂ ਹਮਨੇ ਜਨਤਾ ਕੇ ਸਾਥ ਟਿੱਚਰਾਂ ਕਰਨੇ ਕੇ ਸਿਵਾਏ ਕੂਝ ਨਹੀਂ ਕਰਨਾ ।”

ਡਰਪੋਕ ਚੰਦ—( ਹੱਸਦੇ ਹੋਏ) “ਮੰਤਰੀ ਜੀ, ਮੈਨੂੰ ਲਗਦਾ ਹੈ ਤੁਹਾਨੂੰ ਮੇਰੀ ਟਿੱਚੇ ਵਾਲੀ ਗੱਲ ਦੀ ਸਮਝL ਨਹੀਂ ਆਈ ਮੇਰੇ ਕਹਿਣ ਦਾ ਭਾਵ ਹੈ ਕਿ ਅਗਲੇ ਪੰਜ ਸਾਲਾਂ ਵਿਚ ਜਨਤਾ ਵਾਸਤੇ ਕੀ ਕਰੋਗੇ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ – “ਮੇਰਾ ਤੋ ਜੀ ਕਹਿਣੇ ਕਾ ਮਤਬਲ (ਮਤਲਬ) ਹੈ ਕਿ ਦੂਜੀ ਪਾਰਟੀ ਪਿਛਲੇ ਕਈ ਵਰਿ੍ਹਆਂ ਸੇ ਜਨਤਾ ਕੋ ਧੋਖਾ ਦੇਤੀ ਆ ਰਹੀ ਹੈ ਜੀ, ਜਨਤਾ ਨੇ ਇਸ ਵਾਰੀ ਜਿਤਾ ਕਰ ਹਮਕੋ ਭੀ ਮੌਕਾ ਦਿੱਤਾ ਹੈ।”
ਰਿਪੋਰਟਰ ਡਰਪੋਕ ਚੰਦ –(ਕੂਝ ਝਿਝਕਦੇ ਹੋਏ ) “ ਮੈਨੂੰ ਲਗਦਾ ਹੈ, ਮੇਰੀ ਗੱਲ ਦੀ ਤੁਹਾਨੂੰ ਹਾਲੇ ਵੀ ਸਮਝ ਨਹੀਂ ਆਈ, ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਜਨਤਾ ਦੇ ਵਿਕਾਸ ਬਾਰੇ ਕੀ ਕਰੋਗੇ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—(ਥੋਹੜਾ ਮੁਸਕਰਾਕੇ )ਦੇਖੋ ਜੀ ਹਾਲੇ ਤੋ ਅਗਲੇ ਪੰਜ ਸਾਲ ਤੱਕ ਪਰਿਵਾਰ ਔਰ ਰਿਸ਼ਤਦਾਰਾਂ ਅਤੇ ਮਿੱਤਰਾਂ ਵਾਸਤੇ ਕੋਠੀਆਂ ਔਰ ਕਾਰਾਂ ਖ਼ਰੀਦਂੇਗੇਉਨ੍ਹਾਂ ਕੇ ਲੀਏ ਸਵਿਟਜ਼ਰਲੈਂਦ ਵਿਚ ਬੈਂਕ ਖਾਤੇ ਖੁਲਵਾਕੇ ਦੇਣੇ ਹੈਂ, ਹਮ ਤੋ ਕਭੀ ਅੱਪਣੇ ਪਿੰਡ ਸੇ ਬਾਹਰ ਨਹੀਂ ਗਏ ਹਮਨੇ ਸਾਰੇ ਪਰਿਵਾਰ ਕੇ ਨਾਲ ਦੁਨਿਆਂ ਕੀ ਸੈਰ ਕਰਨੀ ਹੈ, ਸੋਚਿਆ ਹਮਾਰੇ ਬiੱਚਆਂ ਕਾ ਭਵਿਖ ਤੋ ਚੰਗਾ ਹੋ ਜਾਵੇ ,ਪੱਤਰਕਾਰ ਜੀ ਹਮਾਰੇ ਰਿਸ਼ਤੇਦਾਰਾਂ, ਮਿੱਤਰਾਂ ਕਾ ਅਤੇ ਬੱਚਿਆਂਕਾ ਵਿਕਾਸ ਹੋ ਗਿਆ ਤਾਂ ਸਮਝੋ ਦੇਸ ਕਾ ਵਿਕਾਸ ਹੋ ਗਿਆ ਉਹ ਵੀ ਤਾਂ ਦੇਸ ਕੇ ਬਸ਼ਿੰਦੇ ਹੈਂ।”

ਰਿਪੋਰਟਰ ਡਰਪੋਕ ਚੰਦ— “ਮੰਤਰੀ ਜੀ ,ਸਾਡੇ ਦੇਸ਼ ਵਿਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਫੈਕਟਰੀਆਂ ਦਾ ਗੰਦਾ ਪਾਣੀ ਅਤੇ ਕੂੜਾ ਕਰਕਟ ਨਦੀਆਂ ਵਿਚ ਸੁੱਟਿਆ ਜਾ ਰਿਹਾ ਹੈ, ਪਾਣੀ ਵਿਚ ਏਨਾ ਬਿਕਟੀਰੀਆ ਪੈਦਾ ਹੋ ਜਾਂਦਾ ਹੈ ਉਹ ਪਾਣੀ ਪੀਣ ਜੋਗਾ ਨਹੀਂ ਰਹਿੰਦਾ ਕਈ ਥਾਵਾਂ ਤੇ ਤਾਂ ਦਸ ਦਸ ਕੋਹ ਤੇ ਜਾਕੇ ਪਾਣੀ ਲਿਆਉਣਾ ਪੈਂਦਾ ਹੈ ਤੁਸੀਂ ਪਾਣੀ ਨੂੰ ਕਿਸ ਤਰ੍ਹਾਂ ਬਚਾਉਂਗੇ।”
ਮੰਤਰੀ ਦਸੌਂਧਾ ਮੱਲ ਪਾਨ ਵਾਲਾ—(ਗੁੱਸੇ ਵਿਚ ਆਕੇ )ਉਏ ਪੱਤਰਕਾਰਾ ਪਾਣੀ ਨੂੰ ਹਮਨੇ ਬਚਾਣਾ ਹੈ ਕਿ ਹਮਨੇ ਪਾਣੀ ਸੇ ਬਚਣਾ ਹੈ। ਲੈ ਪਰਸੋਂ ਕੀ ਗੱਲ ਸੁਣ ਲੈ ਹਮ ਪਾਣੀ ਮੇਂ ਡੁੱਬ ਚੱਲੇ ਥੇ।”

ਡਰਪੋਕ ਚੰਦ— (ਹਸਦੇ ਹੋਏ ) “ਮੰਤਰੀ ਜੀ ਜੇ ਤੁਸੀਂ ਡੁੱਬ ਜਾਂਦੇ ਤਾਂ ਚੰਗਾ ਹੁੰਦਾ। “

ਮੰਤਰੀ ਦਸਂੌਧਾ ਸਿੰਘ ਪਾਨ ਵਾਲਾ—(ਗੁੱਸੇ ਵਿਚ ਆਕੇ ) “ਕੀ ਕਿਹਾ ਹੈ ਕਿ ਹਮ ਡੁੱਬ ਜਾਤੇ ਤੋ ਚੰਗਾ ਹੋਤਾ ਡੁੱਬ ਜਾਤੇ ਤੋ ਸਾਡੇ ਬੱਚੋਂ ਕੋ ਤੇਰੀ ਬੇਬੇ ਸਭੰਾਲਤੀ ਅੱਗੇ ਸੇ ਏਸੀ ਗੱਲ ਕੀ ਤੋ ਤੇਰੀਆਂ ਨਾਸਾਂ ਭਾਨ ਦੂਂਗਾ ।”

ਰਿਪੋਰਟਰ ਡਰਪੋਕ ਚੰਦ—( ਮਾਫ਼ੀ ਮੰਗਦੇ ਹੋਏ ) “ਮੰਤਰੀ ਜੀ ਮੇਰੇ ਕਹਿਣ ਦਾ ਭਾਵ ਸੀ ਕਿ ਚੰਗਾ ਹੀ ਹੋਇਆ ਤੁਸੀਂ ਪਾਣੀ ਵਿਚ ਨਹੀਂ ਡੁੱਬੇ ਨਹੀਂ ਤਾਂ ਪਾਣੀ ਨੇ ਹੋਰ ਵੀ ਗੰਦਾ ਹੋ ਜਾਣਾ ਸੀ, ਪਾਣੀ ਤਾਂ ਅੱਗੇ ਹੀ ਗੰਦਾ ਹੈ। ਖ਼ੈਰ ਮੰਤਰੀ ਜੀ ਮੈਂ ਤੁਹਾਡੇ ਕੋਲੋਂ ਇਕ ਸਵਾਲ ਹੋਰ ਪੁਛੱਣਾ ਚਾਹੁੰਦਾ ਹਾਂਦੇਸ਼ ਵਿਚ ਹਰ ਪਾਸੇ ਹਾਲ ਦੁਹਾਈ ਪਈ ਹੋਈ ਹੈਸਾਧਾਂ ਤੋਂ ਲੈਕੇ ਆਮ ਜਨਤਾ ਤੱਕਬਾਹਰਲੇ ਦੇਸਾਂ ਵਿਚ ਜਮ੍ਹਾਂ ਹੋਏ ਕਾਲੇ ਧਨ ਨੂੰ ਭਾਰਤ ਵਿਚ ਲਿਆਉਣ ਦੀ ਦੁਹਾਈ ਪਾਈ ਜਾਂਦੇ ਹਨ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—(ਥੋਹੜਾ ਹੱਸਕੇ )ਤੂੰ ਤਾਂ ਰਿਪੋਰਟਰਾ ਕਮਲਾ ਹੈਂ, ਧਨ ਵੀ ਕਦੇ ਕਾਲਾ ਹੁਆ ਹੈ ਜੇ ਤੂੰ ਕਹਿਤਾ ਹੈ ਕਿ ਧਨ ਕਾਲਾ ਹੈ ਤੋ ਹਮ ਕਾਲੇ ਧਨ ਪਰ ਚਿੱਟੇ ਪੇਂਟ ਕੀ ਕੂਚੀ ਫੇਰ ਦੇਂਗੇ।ਹੁਣ ਤੋ ਖੁਸ਼ ਹੈਂ ।”

ਰਿਪੋਰਟਰ ਡਰਪੋਕ ਚੰਦ—(ਥੋਹੜ ਹੱਸਕੇ ) “ ਤੁਸੀਂ ਤਾਂ ਮਜ਼ਾਕ ਕਰਨ ਲੱਗ ਪਏ।”

ਦਸੌਂਧਾ ਸਿੰਘ ਪਾਨ ਵਾਲਾ— “ਸਾਡੀ ਮਜ਼ਾਕ ਕਰਨੇ ਕੀ ਆਦਤ ਸੀ ਬਣ ਗਈ ਹੈ। ਚਲੋ ਹਮ ਧਨ ੳੁੱਤੇ ਕੂਚੀ ਨਹੀਂ ਮਾਰਤੇ ਹਮ ਪਾਰਲੀਆਮੈਂਟ ਵਿਚ ਕਾਲੇ ਧਨ ਵਾਲਾ ਕਲਾਜ਼ ਹਟਾਣੇ ਕਾ ਬਿਲ ਪਾਸ ਕਰਾ ਦੇਂਗੇ, ਫੇਰ ਤੋ ਕਿਸੇ ਕੋ ਸ਼ਿਕਾਇਤ ਨਹੀਂ ਹੋਣੀ ਫੇਰ ਤੋ ਮਣਾ ਮੂੰਹੀਂ ਧਨ ਲੇਕਰ ਜਾਉ ਤੇ ਲੇਕਰ ਆਉਸਭਕੋ ਖੁੱਲੀ ਛੱਟੀ ਹੋਉਗੀ ਧਨ ਲਾਣੇ ਲਿਜਾਨੇ ਕੀ ,ਰਿਪੋਰਟਰਾ ਹਮ ਗੱਲ ਕੋ ਜੜ੍ਹ ਸੇ ਫੜਤੇ ਹੈਂ।”

ਰਪੋਰਟਰ ਡਰਪੋਕ ਚੰਦ — “ਮੰਤਰੀ ਜੀ, ਲੋਕਾਂ ਨੂੰ ਅਗਵਾ ਕਰਕੇ ਫਿਰੋਤੀ ਮੰਗੀ ਜਾ ਰਹੀ ਹੈ, ਦੇਸ਼ ਵਿਚ ਲੁੱਟ ਖੋਹ ਚੋਰੀਆਂ ਠੱਗੀਆਂਹੋ ਰਹੀਆਂ ਹਨ ,ਰੇਤ, ਭੂ, ਪਟਰੋਲ,ਸ਼ਰਾਬ, ਮੰਗਤੇ ਆਦਿ ਕਿੰਨੇ ਹੀ ਮਾਫ਼ੀਏ ਬਣੇ ਪਏ ਹਨ। ਭਰਿਸ਼ਟਾਚਾਰ ਤਾਂ ਏਨਾਵਧ ਗਿਆ ਹੈ ਬਸ ਪੁੱਛੋ ਹੀ ਨਾ।”

ਮੰਤਰੀ ਦਸੌਂਧਾ ਸਿੰਘ ਪਾਨ ਵਾਲਾ—(ਹਸਦੇ ਹੋਏ ) “ਹਮਂੇ ਕਿਆ ਜਰੂਰਤ ਹੈ ਪੁੱਛਣੇ ਕੀ, ਰਿਪੋਰਟਰਾ ਜੇ ਤੂੰ ਕਹਿਤਾ ਹੈ ਤੋ ਹਮ ਨਹੀਂ ਪੁੱਛਤੇ।”

ਰਿਪੋਰਟ ਡਰਪੋਕ ਚੰਦ—“ਮੰਤਰੀ ਜੀ, ਬਸ ਪੁੱਛੋ ਹੀ ਨਾ ਤਾਂ ਮੈਂ ਉਸ ਤਰ੍ਹਾਂ ਹੀ ਕਿਹਾ ਸੀ ਤੁਸੀਂ ਗੱਲ ਨੂੰ ਸੱਚ ਸਮਝ ਲਿਆ, ਵੈਸੇ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ— “ਹਮਾਰੀ ਵੀ ਰਾਏ ਸਬਕੇ ਨਾਲ ਹੈ ,ਹਮ ਦੂਸਰੋਂ ਸੇ ਅੱਡ ਤਾਂ ਨਹੀਂ, ਯੇ ਸਭ ਲੋਕ ਆਪਣੇ ਅਪਣੇ ਕਾਮ ਧੰਦੇ ਪਰ ਲੱਗੇ ਹੋਏ ਹੈਂ,ਇੰਨ ਬਿਚਾਰੋਂ ਨੇ ਰੋਟੀ ਕਾ ਜੁਗਾੜ ਬਣਾਇਆ ਹੋਇਆ ਹੈ ਇਹ ਭੀ ਇਕ ਤਰ੍ਹਾਂ ਕਾ ਰੁਜ਼ਗਾਰ ਹੀ ਹੈ, ਤੂੰ ਭੀ ਜਾਨਤਾ ਹੈ ਹਮਾਰੀ ਕਿਡਨੈਪਿੰਗ ਇੰਡਸਟਰੀ ਕਿਤਨੀ ਵਧ ਫੁੱਲ ਰਹੀ ਹੈ।”

ਰਿਪੋਰਟਰ ਡਰਪੋਕ ਚੰਦ—( ਹੈਰਾਨ ਹੋਕੇ) ਮੰਤਰੀ ਜੀ ਇਹ ਤੁਸੀਂ ਕਿਵੇਂ ਕਹਿ ਸਕਦੇ ਹੋਂ ਕਿ ਚੋਰੀ ਠੱਗੀ ਅਤੇ ਕਿਡਨੈਪਿੰਗ ਰੁਜ਼ਗਾਰ ਵਿਚ ਆਉਂਦੇ ਹਨ ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—” ਰਿਪੋਰਟਰਾ ਮਂੈ ਦਸਤਾ ਹੂੰ ਇਹ ਰੁਜ਼ਗਾਰ ਵਿਚ ਕਿਵੇਂ ਆਤੇ ਹੈਂ ਚੋਰ ਇਕ ਘਰ ਕੀ ਚੋਰੀ ਕਰਤਾ ਹੈ,ਘਰਵਾਲੇ ਥਾਣੇ ਵਿਚ ਜਾਕੇ ਰਿਪੋਰਟ ਲਿਖਵਾਤੇ ਹੈਂ, ਥਾਣੇਦਾਰ ਬਗੈਰ ਪੈਸੇ ਲਏ ਰਿਪੋਰਟ ਨਹੀਂ ਲਿਖਤਾ, ਔਰ ਚੋਰ ਅੱਧੇ ਮੁੱਲ ਪਰ ਚੋਰੀ ਕਾ ਸਮਾਨ ਕਿਸੇ ਦੁਕਾਨਦਾਰ ਕੋ ਵੇਚ ਦੇਤਾ ਹੈ, ਘਰਵਾਲੇ ਚੋਰੀ ਹੋਏ ਮਾਲ ਸੇ ਦੁਗਣਾ ਮਾਲ ਲਿਖਵਾ ਕਰ ਇੰਸੋਰੈਂਸਵਾਲੋਂ ਸੇ ਦੁਗਣੇ ਪੈਸੇ ਉਗਰਾਹ ਲੇਤੇ ਹੈਂ, ਔਰ ਇੰਸ਼ੋਰੈਂਸ ਵਾਲੇ ਇੰਸ਼ੌਰੈਂਸ ਕੀ ਕਿਸ਼ਤ ਵਧਾਕਰ ਆਪਣਾ ਘਾਟਾ ਪੂਰਾ ਕਰ ਲੇਤੇ ਹੈਂ ਇਸ ਤਰ੍ਹਾਂ ਸਭਕਾ ਰੁਜ਼ਗਾਰ ਚਲਤਾ ਹੈ।”

ਰਿਪੋਰਟਰ ਡਰਪੋਕ ਚੰਦ –- “ ਮੰਤਰੀ ਜੀ ਦੇਸ਼ ਵਿਚ ਨਿੱਤ ਨਵੇਂ ਸਕੈਂਡਲ ਹੋ ਰਹੇ ਹਨ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ।”
ਮੰਤਰੀ ਦਸੌਂਧਾ ਮੱਲ ਪਾਨ ਵਾਲਾ—ਕਹਿਣਾ ਕਿਆ ਹੈ ਜੀ ਜੇ ਕੋਈ ਮੰਤਰੀ ਜਾਂ ਅਫਸਰ ਸਕੈਂਡਲ ਕਰਕੇ ਚਾਰ ਪੈਸੇ ਬਣਾਤਾ ਹੈ ਤੋ ਲੋਕਾਂ ਕਾ ਢਿਡ ਦੁਖਣੇ ਲਗਤਾ ਹੈ, ਔਰ ਇਹ ਤੇਰੇ ਵਰਗੇ ਮੀਡੀਆ ਵਾਲੇ ਭੀ ਪੂਸ਼ ਚੁੱਕ ਲੇਤੇ ਹੈਂ ਇਹ ਲੋਕ ਭੀ ਪੈਸੇ ਨਹੀਂ ਬਣਾਣੇ ਦੇਤੇ, ਪੁੱਛ ਪੜਤਾਲ ਚਲ ਰਹੀ ਹੈ ਜਿਸਨੇ ਰਿਪੋਰਟ ਲੀਕ ਕੀ ਹੈ ਉਸਕੋ ਫਾਂਸੀ ਪਰ ਟੰਗਾ ਜਾਵੇਗਾ।”

ਡਰਪੋਕ ਚੰਦ — “ ਮੰਤਰੀ ਜੀ ਸੜਕਾਂ ਟੁੱਟੀਆਂ ਪਈਆਂ ਹਨ,ਅਤੇ ਹਰ ਜਗ੍ਹਾ ਤੇ ਟੋਏ ਪਏ ਹੋਏ ਹਨ, ਟੋਏ ਪਾਣੀ ਨਾਲ ਭਰ ਜਾਂਦੇ ਹਨ ਅਤੇ ਪਾਣੀ ਵਿਚ ਮੱਛਰ ਪੈਦਾ ਹੁੰਦੇ ਹਨਅਤੇ ਟੋਇਆਂ ਵਿਚ ਵੱਜ ਵੱਜਕੇ ਕਾਰਾਂ ਟੁੱਟਦੀਆਂ ਹਨ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ।”
ਮੰਤਰੀ ਦਸੌਂਧਾ ਮੱਲ ਪਾਨ ਵਾਲਾ—ਪੱਤਰਕਾਰਾ ਤੁਮਹਾਰੀ ਇਕ ਇਕ ਗੱਲ ਕਾ ਮੇਰੇ ਪਾਸ ਜਵਾਬ ਹੈ।ਹਮਾਰੇ ਦੇਸਲ ਮਂੇ ਕਿਸੇ ਚੀਜ਼ ਕਾ ਤੋ ਉਤਪਾਦਨ ਹੋ ਰਿਹਾ ਹੈ ਭਾਵੇਂ ਮੱਛਰ ਹੀ ਸਹੀ, ਇਹ ਸਭ ਲੋਕਾਂ ਕੋ ਰੁਜ਼ਗਾਰ ਦੇਣੇ ਕੀ ਸਕੀਮ ਹੈ ਹੁਣ ਤੁਮ ਪੁੱਛੋਗੇ ਕਿ ਉਹ ਕਿਵੇਂ? ਲੈ ਮਂੈ ਤੁਮਕੋ ਦਸਤਾ ਹੂੰ। ਮੱਛਰ ਲੋਕਾਂ ਕੋ ਵੱਢਤੇ ਹੈਂ ਵੱਢਤੇ ਹੈ ਕਿ ਨਹੀਂ, ਔਰ ਲੋਕਾਂ ਕੋ ਹੋ ਜਾਂਦਾ ਹੈ ਮਲੇਰੀਆ ਸੋਚ ਕਿੰਨੇ ਲੋਕਾਂ ਕੋ ਰੁਜ਼ਗਾਰ ਮਿਲ ਗਿਆ ਤੇਰੇ ਸੋਚਣ ਕੀ ਜਰੂਰਤ ਨਹੀਂ ਮੈਂ ਹੀ ਦੱਸ ਦੇਤਾ ਹੂੰ, ਦਵਾਈਆਂ ਅਤੇ ਮੱਛਰਦਾਨੀਆਂ ਬਣਾਣ ਵਾਲੀਆਂ ਕੰਪਨੀਆਂ,ਡਾਕਟਰ,ਨਰਸਾਂ ਤੁਮਕੋ ਕਿਹੜੇ ਕਿਹੜੇ ਲੋਕ ਗਿਣਾਉਂ ਸਭਕੋ ਰੁਜ਼ਗਾਰ ਮੱਛਰ ਪੈਦਾ ਹੋਣੇ ਪਰ ਮਿਲਤਾ ਹੈ। ਕਾਰਾਂ ਟੁੱਟਤੀ ਹੈਂ ਤੋ ਵਰਕਸ਼ਾਪਾਂ ਚਲਤੀਆਂ ਹੈਂਚਲਤੀਆਂ ਹੈ ਕਿ ਨਹੀਂ ਹੋਰ ਪੁੱਛ ਕਿਆ ਪੁੱਛਣਾ ਹੈ।”

ਡਰਪੋਕ ਚੰਦ—ਮੰਤਰੀ ਜੀ ਪਾਣੀ ਅਤੇ ਬਿਜਲੀ ਦੀ ਘਾਟ ਦੇ ਕਾਰਨਫਸਲਾਂ ਘੱਟ ਹੁੰਦੀਆਂ ਹਨ,ਅਤੇ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ ਟੀਕੇ ਲਗਾਕੇ ਉਨ੍ਹਾਂ ਦਾ ਅਕਾਰ ਵੱਡਾ ਕਰ ਦਿੱਤਾ ਜਾਂਦਾ ਹੈ

 

ਕੀਟਨਾਸ਼ਕ ਦਵਾਈਆਂ ਵੀ ਬੈਨ ਕੀਤੀਆਂ ਹੋਈਆਂ ਪਾਈਆਂ ਜਾਂਦੀਆਂ ਹਨ ਅਤੇ ਉਹੋ ਜਿਹਾ ਅੱਨ ਖਾਕੇ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ।ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—( ਗੁੱਸੇ ਵਿਚ ਆਕੇ ) ਉਏ ਰਿਪੋਰਟਰਾ ਸਾਰੇ ਸਵਾਲ ਹਮਸੇ ਹੀ ਪੁੱਛੇਗਾ ਕਿ ਅੱਪਣਾ ਦਿਮਾਗ ਭੀ ਲੜਾੲਂੇਗਾ ਲੈ ਫੇਰ ਸੁਣ ਜਿਹੜਾ ਜਵਾਬ ਮੈਨੇ ਤੁਮਕੋ ਪਹਿਲੇ ਦਿੱਤਾ ਥਾ ਇਸ ਸਵਾਲ ਕਾ ਭੀ ਉਹੀ ਜਵਾਬ ਹੈ ਇਹ ਸਭ ਕੰਮ ਨੌਕਰੀਆਂ ਦੇਣੇ ਔਰ ਅਬਾਦੀ ਘਟਾਣੇ ਕੇ ਲੀਏ ਹਂੈ।”

ਰਿਪੋਰਟ ਡਰਪੋਕ ਚੰਦ— “ਮੰਤਰੀ ਜੀ ਤੁਸੀਂ ਸਵੇਰ ਦੇ ਭੌਂਕੀ ਜਾਨੇ ਹੋਂਕਿ ਅਬਾਦੀ ਘਟਾਉਣੀ ਹੈ ,ਅਬਾਦੀ ਘਟਾਉਣ ਵਾਸਤੇ ਕੋਈ ਕਦਮ ਵੀ ਚੁੱਕੇ ਹਨ ਜਾਂ ਨਹੀਂ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—(ਗੁਸੇ ਵਿਚ ਆਕੇ) ਕਿਆ ਕਿਹਾ ਹੈਮੈਂ ਭੌਂਕੀ ਜਾਤਾ ਹੂੰ , ਮੇਰੇ ਪਾਸ ਭੌਂਕਣ ਵਾਲੇ ਰੱਖੇ ਹੋਏ ਹੈਂ ਬੁਲਾਂਵਾਂਉਨਕੋ ਜੇ ਬਾਹਰ ਆ ਗਏ ਤੋ ਤੇਰੀਆਂ ਲੀਰਾਂ ਕਰ ਦੇਂਗੇ।”

ਡਰਪੋਕ ਚੰਦ ( ਹੱਥ ਜੋੜਕੇ ਮਿੰੰਨਤਾਂ ਕਰਦੇ ਹੋਏ) “ਮੰਤਰੀ ਜੀ ਮਾਫ਼ ਕਰ ਦਿਉ ਗਲਤੀ ਹੋਗਈ ਕੁੱਤਿਆਂ ਨੂੰ ਨਾ ਬੁਲਾਇਉ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ —ਤੋ ਫੇਰ ਠੀਕ ਹੈ ਮਂੈ ਤੇਰੀ ਗੱਲ ਕਾ ਜਵਾਬ ਦੱਸਤਾ ਹੂੰ ਹਮ ਕਦਮ ਚੁੱਕਤੇ ਹੈਂਜਿੱਥੇ ਤੱਕ ਅਬਾਦੀ ਘਟਾਣੇ ਕਾ ਸਵਾਲ ਹੈਲੋਕਾਂ ਕੇ ਸਾਹਾਂ ਪਰ ਟੈਕਸ ਲਗਾ ਕਰ ਅਬਾਦੀ ਘਟਾਏਂਗੇ। ਅਬ ਤੂੰ ਪੁੱਛੇਂਗਾ ਕਿ ਸਰਕਾਰ ਸਾਹਾਂ ਕੀ ਉਗਰਾਹੀ ਕਿਵੇਂ ਕਰੇਗੀ, ਸਰਕਾਰ ਨੇ ਡਾਕਟਰੋਂ ਸੇ ਪਤਾ ਕੀਤਾ ਹੈ ਕਿ ਹਮ ਦਿਨ ਮੇਂ ਕਿੰਨੇ ਸਾਹ ਲੇਤੇ ਹੈਂ ਅਮੀਰ ਤੋ ਸਾਹਾਂ ਉੱੱਤੇ ਟੈਕਸ ਦੇ ਦੇਂਗੇਪਰ ਗਰੀਬ ਜੇ ਸਾਹ ਰੋਕ ਕਰ ਪੈਸੇ ਬਚਾਣੇ ਕੀ ਕੋਸ਼ਿਸ਼ ਕਰੇਗਾ ਤਾਂ ਪਾਰ ਬੋਲ ਜਵੇਗਾ ਗਰੀਬ ਰੋਟੀ ਪਰ ਖਰਚ ਕਰੇਗਾ ਕਿ ਸਾਹਾਂ ਪਰਵੋ ਤੋ ਦੋਨਂੋ ਪਾਸਿਉਂ ਮਾਰਾ ਜਾਵੇਗਾ ਡਰਪੋਕ ਚੰਦ ਦੇਖਿਆ ਹਮਨੇ ਅਬਾਦੀ ਘਟਾਣੇ ਕਾਂ ਕਿੰਨਾ ਵਧਿਆ ਤਰੀਕਾ ਕਾਢਾ ਹੈ।”

ਰਿਪੋਰਟਰ ਡਰਪੋਕ ਚੰਦ—” ਮੰਤਰੀ ਜੀ ਦੇਸ਼ ਦੀ ਗਰੀਬੀ ਹਟਾਉਣਵਾਸਤੇ ਤੁਸੀਂ ਕੀ ਕਰ ਰਹੇ ਹੋਂ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—ਹਮ ਸਾਰੇ ਗਰੀਬੋਂ ਕੀ ਝੁੱਗੀਆਂ ਢਾਹ ਦੇਂਗੇ ਝੂੱਗੀਆਂ ਹੀ ਨਹੀਂ ਹੋਂਗੀ ਤੋ ਗਰੀਬ ਕੈਸੇ ਦਿਸਣਗੇ।”

ਰਿਪੋਰਟਰ ਡਰਪੋਕ ਚੰਦ—“ਮੰਤਰੀ ਜੀ ਵੈਸੇ ਤਾਂ ਲੋਕ ਗਉ ਨੂੰ ਮਾਂ ਕਹਿੰਦੇ ਹਨ ਪਰ ਫੇਰ ਆਪਣੀ ਮਾਂ ਨੂੰ ਬਾਹਰ ਕੱਢ ਦਿੰਦੇ ਹਨ ਵਿਚਾਰੀਆਂ ਕੂੜਾ ਕਰਕਟ,ਪਲਾਸਟਕ ਦੇ ਬੈਗ,ਅਤੇ ਅਖ਼ਬਾਰ ਆਦਿ ਖਾਂਦੀਆਂ ਫਿਰਦੀਆਂ ਹਨਇਸ ਬਾਰੇ ਤੁਹਾਡੇ ਕੀ ਵਿਚਾਰ ਹਨ ।”

ਮੰਤਰੀ ਦਸੌਂਧਾ ਮੱਲ ਪਾਨਵਾਲਾ—ਇਹ ਤਾਂ ਰਿਵਾਜ ਸਾ ਹੋ ਗਿਆ ਹੈਗਾਂਵਾਂ ਕੀ ਤੋ ਗੱਲ ਹੀ ਛੱਡ ਦਿਉ ਆਜਕਲ੍ਹ ਤਾਂ ਲੋਕ ਆਪਣੇ ਮਾਂ-ਪਿਉ ਕੌ ਘਰੋਂ ਕੱਢ ਦੇਤੇ ਹੈਂ। ਪੱਤਰਕਾਰਾ ਲੈ ਮੈਂ ਤੇਰੇ ਕੋ ਸਮਝਾਤਾ ਹੂੰ, ਸ਼ਹਿਰ ਕਾ ਗੰਦ ਤੋ ਕੋਈ ਚੁੱਕਤਾ ਨਹੀਂ ਇਸ ਕਰਕੇ ਗਾਂਵਾਂ ਨੇ ਮੀਟਿੰਗ ਕਰਕੇ ਯੇ ਫੈਸਲਾ ਲਿਆ ਹੈ ਕਿ ਹਮ ਗੰਦ ਖਾਕੇ ਸ਼ਹਿਰ ਕੀ ਸਫ਼ਾਈ ਕਰੇਂਗੇ ।ਅਖ਼ਬਾਰ ਪੜ੍ਹਣੇ ਕੀ ਬਜਾਏ ਅਖ਼ਬਾਰ ਖਾਕਰ ਖ਼ਬਰਾਂ ਕਾ ਪਤਾਲਗਾਏਂਗੇ ਔਰ ਅਬ ਤੀਸਰੀ ਗੱਲ ਦਸਤਾ ਹੂੰਵੋ ਯੇ ਹੈ ਕਿ ਪਲਾਸਟਕ ਕੇ ਬੈਗ ਖਾਕਰ ਪਲਾਸਟਕ ਕੇ ਬੈਗੋਂ ਮੇਂ ਦੁੱਧ ਦੀਆਂ ਕਰੇਂਗੇ ਤਾਂਕਿਦੁੱਧ ਸਿੱਧਾ ਘਰੋਂ ਅਤੇ ਦਕਾਨੋਂ ਮਂੇ ਵੇਚਾ ਜਾ ਸਕੇ।ਹੋਰ ਕੂਝ ਪਛੁੱਣਾ ਹੈ।”

ਡਰਪੋਕ ਚੰਦ — “ ਮੰਤਰੀ ਜੀ, ਦੇਸ਼ ਵਿਚ ਇੰਨੀ ਭੁਖਮਰੀ ਹੈਗਰੀਬ ਲੋਕ ਰੋਟੀ ਨਾ ਮਿਲਣ ਕਰਕੇ ਭੁੱਖ ਨਾਲ ਹੀ ਮਰ ਜਾਂਦੇ ਹਨ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ— ਪੱਤਰਕਾਰਾਹਮਨੇ ਸਾਰੇ ਦੇਸ਼ ਵਿਚ ਸਕੂਲ ਖੋਲ੍ਹਣੇ ਕੀ ਸਕੀਮ ਬਣਾਈ ਹੈਇਨ ਸਕੂਲਾਂ ਕੇ ਵਿਚ ਸਭ ਨੂੰ ਭੁੱਖੇ ਰਹਿਣ ਕੀ ਪਰੈਕਟਿਸ ਕਰਵਾਈ ਜਾਵੇਗੀ ਫੇਰ ਤਾਂ ਕਿਸੇ ਕੋ ਰੋਟੀ ਕੀ
ਜਰੂਰਤ ਹੀ ਨਹੀਂ ਰਹੇਗੀ ਹੋ ਗਿਆ ਨਾ ਪੱਤਰਕਾਰਾ ਭੁੱਖਮਰੀ ਕਾ ਹਲ। ਨਾਲੇ ਜੇ ਲੋਕ ਚਾਹੇਂਗੇ ਤਾਂ ਭੁੱਖਹੜਤਾਲ ਪਰ ਅਸਾਨੀ ਨਾਲ ਬੈਠ ਸਕੇਂਗੇ।ਮੈਨੇ ਤੁਮਕੋ ਆਖਾ ਥਾ ਕਿ ਹਮ ਗੱਲ ਕੋ ਜੜ੍ਹ ਸੇ ਫੜਤੇ ਹੈਂ।”

ਰਿਪੋਰਟਰ ਡਰਪੋਕ ਚੰਦ—ਮੰਤਰੀ ਜੀ ਮੰਤਰੀਆਂ ਦੇ ਬਿਗੜੇ ਹੋਏੇ ਸ਼ਹਿਜਾਦੇ ਜਦੋਂ ਦਿਲ ਕਰਦਾ ਹੈ ਕਿਸੇ ਨੂੰ ਗੋਲੀ ਮਾਰ ਦਿੰਦੇ ਹਨ ਤੇ ਜਾਂ ਫੇਰ ਕਾਰ ਹੇਠ ਦਰੜ ਦਿੰਦੇ ਹਨ, ਇਸ ਬਾਰੇ ਤੁਸੀਂ ਕੀ ਕਹੋਗੇ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—(ਹੱਸਕੇ ) “ਇਸਮੇਂ ਕਿਹਣੇ ਕੀ ਕਿਆ ਜਰੂਰਤ ਹੈ ਹਮਾਰੇ ਮੰਤਰੀ ਬਣਨੇ ਕਾ ਕਿਆ ਲਾਭ ਹੋਇਆ ਜੇ ਹਮਾਰੇ ਬੱਚੇ ਕਤਲ ਕਰਨੇ ਜੈਸਾ ਮਾੜਾ ਜਿਹਾ ਕੰਮ ਭੀ ਨਾ ਕਰ ਸਕੇ ਤੋ, ਮੰਤਰੀਉਂ ਕੇ ਬੱਚੋਂ ਕੋ ਕੁਛ ਤੋ ਸਹੂਲਤ ਹੋਣੀ ਚਾਹੀਏ। “

ਰਿਪੋਰਟਰ ਡਰਪੋਕ ਚੰਦ—( ਡਰਦੇ ਹੋਏ) “ਮੰਤਰੀ ਜੀ ਜੇ ਤੁਹਾਡੀ ਇਜਾਜਤ ਹੋਵੇ ਤਾਂ ਇਕ ਦੋ ਗੱਲਾਂ ਹੋਰ ਪੁੱਛਣੀਆਂ ਹਨ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—ਉਏ ਪੱਤਰਕਾਰਾ ਹਮਕੋ ਹੋਰ ਬਥੇਰੇ ਕੰਮ ਹੈਂ ਜਲਦੀ ਜਲਦੀ ਪੁੱਛ ਕਿਆ ਪੁੱਛਣਾ ਹੈ ।”
ਡਰਪੋਕ ਚੰਦ—”ਮੰਤਰੀ ਜੀ, ਕੋਈ ਨਾ ਕੋਈ ਪਾਰਟੀ ਹਰ ਰੋਜ ਬੰਦ ਦਾ ਏਲਾਨ ਕਰੀ ਰੱਖਦੀ ਹੈ, ਜਿਹੜੇ ਲੋਕ ਦੁਕਾਨਾਂ ਬੰਦ ਨਹੀਂ ਕਰਦੇ ਪਾਰਟੀਆਂ ਦੇ ਕਾਮੇਂ ਉਨ੍ਹਾਂ ਦੀਆਂ ਦੁਕਾਨਾਂ ਫੂਕ ਦਿੰਦੇ ਹਨਬੱਸਾਂ ਅਤੇ ਕਾਰਾਂ ਨੂੰ ਅੱਗ ਲਗਾ ਦਿੰਦੇ ਹਨ ਪਾਰਟੀਆਂ ਕਾਮਿਆਂ ਨੂੰ ਨੱਥ ਕਿਉਂ ਨਹੀਂ ਪਾਉਂਦੀਆਂ ।”

ਮੰਤਰੀ ਦਸੌਂਧਾ ਮਾੱਲ ਪਾਨ ਵਾਲਾ—ਉਏ ਪੱਤਰਕਾਰਾ ਯੇ ਰਾਜਨੀਤੀ ਕੇ ਸਟੰਟ ਹੈਂਤੂੰ ਨਹੀਂ ਸਮਝੇਗਾ। ਪਹਿਲਾਂ ਤਾਂ ਪਾਰਟੀ ਆਪਣੇ ਗੁੰਡੋਂ ਕੋ ਲਿਆਕਰ ਭੰਨ ਤੋੜ ਕਰਤੀ ਹੈ ਫੇਰ ਦੂਜੀ ਪਾਰਟੀ ਕੋ ਬਲੇਮ ਕਰਕੇ ਲੋਕਾਂ ਸੇ ਵੋਟ ਮਾਂਗਤੀ ਹੈ। “
ਡਰਪੋਕ ਚੰਦ —ਮੰੰਤਰੀ ਤਹਾਡੀ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਜਿੱਤੇ ਹਨ ਉਨ੍ਹਾਂ ਦੇ ਕੀ ਨਾਂ ਹਨ।”

ਦਸਂੌਧਾ ਮੱਲ ਪਾਨ ਵਾਲਾ—ਵੈਸੇ ਤੋ ਬਹੁਤ ਸਾਰੇ ਬੰਦੇ ਹਨ ਅਤੇ ਸਭ ਚੜ੍ਹਤੇ ਤੋਂ ਚੜ੍ਹਤਾ ਅਪਰਾਧੀ ਹੈ ਪਰ ਮੈਂ ਮੋਟੇ ਮੋਟੇ ਨਾਂ ਗਿਣਵਾ ਦੇਤਾ ਹੂੰ ਉਨਕੇ ਨਾਂ ਹੈਂ ਦਲਿਦੱਰ ਸਿੰਘ,ਚੁਸਤ ਸਿੰਘ, ਦਰੁਸਤ ਸਿੰਘ, ਥਾਣੇਦਾਰ ਦੌਲਤ ਸਿੰਘ ਬੇਰਹਿਮ,ਲੇਕਰ ਮੁਕਰਜੀਂ, ਚੌਧਰੀ ਮੁੱਛਲ ਲਾਲ ਹਰਿਆਣਵੀ,ਖਹਿਬੜ ਸਿੰਘ ਗਲ ਪੈਣਾ,ਖਾਉ ਲਾਲ ਮਾਲ ਪਾਣੀ,ਜਾਵੇਦ ਖਾਨ, ਨਟਵਰ ਲਾਲ,ਬਾਬਾ ਧੂਣੀ ਮੱਲ ਰਿਪੋਰਟਰਾ ਤੂੰ ਦੇਖੇਂਗਾ ਕਿ ਹਮ ਸਭ ਮਿਲਕਰ ਦੇਸ਼ ਕਾ ਝੁਗਾ ਚੌੜ ਕੈਸੇ ਕਰਤੇ ਹੈਂਂ ਰਿਪੋਰਟਰ ਡਰਪੋਕ ਚੰਦ—ਮੰਤਰੀ ਜੀ ਬਸ ਇਕ ਆਖ਼ਰੀ ਸਵਾਲ ਪੁੱਛਦਾ ਹਾਂ ਉਹ ਇਹ ਹੈ ਕਿ ਅਫੀਮ, ਹਿਰੋਇਨ ਆਦਿ ਕੀ ਤਸਕਰੀ ਹੋ ਰਹੀ ਹੈ, ਹਰ ਪਿੰਡ ਵਿਚ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਹਨ ਗੋਦਾਮਾਂ ਵਿਚ ਰੱਖਕੇ ਸ਼ਰਾਬ ਦੀ ਸਾਂਭ ਸੰਭਾਲ ਜਿਆਦਾ ਹੋ ਰਹੀ ਹੈ ਅਨਾਜ ਬਾਹਰ ਪਿਆ ਮੀਂਹ ਨਾਲ ਭਿਜਕੇ ਖ਼ਰਾਬ ਹੋ ਜਾਂਦਾ ਹੈ ਇਸ ਬਾਰੇ ਤੁਸੀਂ ਕੀ ਕਹੋਗੇ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ—ਸੁਣ ਉਏ ਪੱਤਰਕਾਰਾ ਸ਼ਰਾਬ ਸੇ ਤੋ ਸਰਕਾਰ ਕੋਕਰੋੜਾ ਰੁਪਿਆਂ ਕੀ ਆਮਦਨੀ ਹੋਤੀ ਹੈ, ਔਰ ਜਿੱਥੋਂ ਤੱਕ ਡਰਗ ਕਾ ਸਵਾਲ ਹੈ ਲੋਕਾਂ ਕੋ ਡਾਕਟਰ ਨੇ ਆਖਾ ਹੈ ਕਿ ਉਹ ਡਰਗ ਲੈਣ ਜੇ ਉਹ ਮੌਤ ਕੋ ਮਾਸੀ ਕਹਿਤੇ ਹੈਂ ਤੋ ਹਮਾਰਾ ਇਸਮਂੇ ਕਿਆ ਕਸੂਰ ਹੈ ਮਰਨਾ ਚਾਹਤੇ ਹੈਂ ਤੋ ਮਰੇਂ ਅਬਾਦੀ ਘਟਾਣੇ ਕਾ ਯੇਹ ਭੀ ਇਕ ਤਰੀਕਾ ਹੈ ਮੈਂ ਤੋ ਕਹਿਤਾ ਹੂੰ ਅਫੀਮ, ਹਿਰੋਇਨ ਅਤੇ ਹੋਰ ਡਰਗਜ਼ ਨੂੰ ਜਾਇਜ਼ ਕਰਾਰ ਕਰ ਦੇਣਾ ਚਾਹੀਏਫੇਰ ਦੇਖਣਾ ਕਿੰਨੇ ਬੰਦੇ ਕੰਮ ਧੰਦੇ ਪਰ ਲਗਤੇ ਹੈਂਯੇ ਭੀ ਆਮਦਣੀ ਕਾ ਇਕ ਜਰੀਆ ਬਣ ਸਕਤਾ ਹੈ ਨਾਲੇ ਬੇ ਰੁਜ਼ਗਾਰੀ ਕੇ ਨਾਲ ਨਾਲ ਅਬਾਦੀ ਭੀ ਘਟੇਗੀ।। ਇਹ ਤੋ ਹੋ ਗਿਆ ਤੇਰੇ ਸਵਾਲੋਂ ਕਾ ਜਵਾਬ ਅਬ ਦੱਸ ਤੇਰੇ ਪਾਸ ਕਿੰਨੇ ਪੈਸੇ ਹੈਂ ਮੈਂ ਤਰੇ ਸਾਥ ਏਨੀ ਦੇਰ ਸੇ ਭਕਾਈ ਮਾਰੀ ਜਾਤਾ ਹੂੰ ਪੱਤਰਕਾਰਾਵਕੀਲ ਭੀ ਭਕਾਈ ਕੇ ਪੈਸੇ ਲੈਂਦਾ ਹੈ ।”

ਰਿਪੋਰਟਰ ਡਰਪੋਕ ਚੰਦ— “ ਮੇਰੇ ਕੋਲ ਤਾਂ ਜੀ ਟਰੇਨ ਕੇ ਕਿਰਾਏ ਜੋਗੇ 500 ਰੁਪਏ ਹਨ।”

ਮੰੰਤਰੀ ਦਸੌਂਧਾ ਮੱਲ ਪਾਨ ਵਾਲਾ— “ਚੰਗਾ ਉਹੀ ਕੱਢ।”

ਰਿਪੋਰਟਰ— “ਮੰਤਰੀ ਜੀ, ਜੇ ਤੁਹਾਨੂੰ ਪੈਸੇ ਦੇ ਦਿੱਤੇ ਤਾਂ ਮੈਂ ਘਰ ਕਿਸ ਤਰ੍ਹਾਂ ਜਾਉਂਗਾ ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ— “ਤੇਰੇ ਕੋ ਘਰ ਜਾਣੇ ਕਾ ਮੇਰਾ ਠੇਕਾ ਲਿਆ ਹੋਇਆ ਹੈ।”

ਡਰਪੋਕ ਚੰਦ 500 ਰੁਪਏ ਮੰਤਰੀ ਨੂੰਦੇਕੇ ਬਾਹਰ ਆਉਂਦਾ ਹੋਇਆ ਮਨ ਹੀ ਮਨ ਕਹਿ ਰਿਹਾ ਸੀ ਕਿ ਇਹ ਕਿਹੋ ਜਿਹਾ ਸਿਰ ਫਿਰਿਆਮੰਤਰੀ ਹੈ ਕੋਈ ਚੱਜ ਦਾ ਜਵਾਬ ਤਾਂ ਦਿੱਤਾ ਨਹੀਂ ਯਹਬਲੀਆਂ ਜਿਹੀਆਂ ਮਾਰੀ ਗਿਆ ਇਹੋ ਜਿਹੇ ਚਾਰ ਮੰਤਰੀ ਹੋਰ ਹੋ ਜਾਣ ਤਾਂ ਦੇਸ਼ ਦਾ ਬੇੜਾ ਡੁੱਬਿਆ ਹੀ ਸਮਝੋ।”

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਅੰਬੇਡਕਰ ਭਵਨ ਜਗਰਾਉਂ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਸਮਾਜਿਕ ਚੇਤਨਾ ਦਿਵਸ ਵਜੋਂ ਮਨਾਇਆ”
Next articleਦੇਸ਼ ਵਿੱਚ ਕਰੋਨਾ ਦੇ 10,112 ਨਵੇਂ ਕੇਸ