ਜਲੰਧਰ (ਸਮਾਜ ਵੀਕਲੀ) ਸ਼ਾਇਰਾਂ ਦੀ ਦੁਨੀਆਂ ਵਲੋਂ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਦੇ ਸਹਿਯੋਗ ਨਾਲ਼ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕਰਕੇ ਸਵਿੰਦਰ ਸੰਧੂ ਦੇ ਕਾਵਿ ਸੰਗ੍ਰਹਿ ਕਿਰਨ ਪਾਤ ਅਤੇ ਸਮੇਂ ਦੀ ਕੈਨਵਸ ‘ਤੇ ਅਧਾਰਿਤ ਜਗਦੀਸ਼ ਰਾਣਾ ਦੁਆਰਾ ਸੰਪਾਦਿਤ ਪੁਸਤਕ ਇੱਕ ਮੁੱਠੀ ਬੀਜ ਲੋਕ ਅਰਪਣ ਕੀਤੀ ਗਈ ਜਿਸਦੇ ਪ੍ਰਧਾਨਗੀ ਮੰਡਲ ਵਿੱਚ ਡਾ.ਸੋਮਾ ਸਬਲੋਕ,ਜਗਦੀਸ਼ ਰਾਣਾ,ਸਵਿੰਦਰ ਸੰਧੂ,ਬਲਬੀਰ ਕੌਰ ਰਾਏਕੋਟੀ ਅਤੇ ਜੋਗਿੰਦਰ ਸਿੰਘ ਸੰਧੂ ਵਿਰਾਜਮਾਨ ਰਹੇ। ਚਰਨਜੀਤ ਸਮਾਲਸਰ ਦੁਆਰਾ ਲਿਖਿਆ ਕਿਤਾਬ ਬਾਰੇ ਜਾਣਕਾਰੀ ਭਰਪੂਰ ਪਰਚਾ ਨਾਵਲਕਾਰ ਗੁਰਨਾਮ ਬਾਵਾ ਨੇ ਪੜ੍ਹਿਆ। ਡਾ.ਸੋਮਾ ਸਬਲੋਕ ਨੇ ਪਰਚਾ ਪੜ੍ਹਦਿਆਂ ਕਿਤਾਬ ਦੇ ਮੂਲ ਲੇਖਕ ਸਵਿੰਦਰ ਸੰਧੂ ਅਤੇ ਸੰਪਾਦਕ ਜਗਦੀਸ਼ ਰਾਣਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੋਵੇਂ ਸਾਹਿਤਕਾਰ ਲੋਕ ਪੱਖੀ ਹੋਣ ਕਰਕੇ ਇੱਕ ਮੁੱਠੀ ਬੀਜ ਪੁਸਤਕ ਵਿੱਚ ਵੀ ਜ਼ਿਆਦਾਤਰ ਰਚਨਾਵਾਂ ਲੋਕ ਸਰੋਕਾਰਾਂ ਨਾਲ਼ ਸਬੰਧਿਤ ਹੀ ਲਈਆਂ ਗਈਆਂ ਹਨ ਤੇ ਇਸ ਦਾ ਸੁਆਗਤ ਕਰਨਾ ਬਣਦਾ ਹੈ। ਜੋਗਿੰਦਰ ਸੰਧੂ ਅਤੇ ਬਲਬੀਰ ਕੌਰ ਰਾਏਕੋਟੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਸਵਿੰਦਰ ਸੰਧੂ ਕੋਲ਼ ਉਮਰ ਭਰ ਦਾ ਤਜਰਬਾ ਹੈ ਜਿਹੜਾ ਉਸ ਦੀਆਂ ਕਵਿਤਾਵਾਂ ਵਿੱਚ ਵੀ ਨਜ਼ਰ ਆਉਂਦਾ ਹੈ ਤੇ ਜਗਦੀਸ਼ ਰਾਣਾ ਦੁਆਰਾ ਸੰਪਾਦਿਤ ਇਸ ਪੁਸਤਕ ਦਾ ਵੱਡੇ ਕਵੀਆਂ ਨੂੰ ਨੋਟਿਸ ਲੈਣਾ ਚਾਹੀਦਾ ਹੈ।ਸਵਿੰਦਰ ਸੰਧੂ ਨੇ ਕਿਹਾ ਕਿ ਲੋਕ ਸ਼ਾਇਰ ਜਗਦੀਸ਼ ਰਾਣਾ ਦੁਆਰਾ ਉਸ ਦੀਆਂ ਕਵਿਤਾਵਾਂ ਤੇ ਅਧਾਰਿਤ ਨਵੀਂ ਪੁਸਤਕ ਇੱਕ ਮੁੱਠੀ ਬੀਜ ਤਿਆਰ ਕਰਨਾ ਉਸ ਲਈ ਵੱਡੇ ਸਨਮਾਨ ਬਰਾਬਰ ਹੈ।ਜਗਦੀਸ਼ ਰਾਣਾ ਨੇ ਆਖਿਆ ਕਿ ਸਵਿੰਦਰ ਸੰਧੂ ਦੀਆਂ ਕਵਿਤਾਵਾਂ ਆਮ ਲੋਕਾਂ ਦੀਆਂ ਭਾਵਨਾਵਾਂ, ਪੀੜਾਂ ਵਿਅਕਤ ਕਰਦੀਆਂ ਹਨ ਇਸ ਲਈ ਉਹ ਪਹਿਲਾਂ ਵੀ ਉਹਨਾਂ ਦੀਆਂ ਤਿੰਨ ਪੁਸਤਕਾਂ ਤੇ ਅਧਾਰਿਤ ਇੱਕ ਪੁਸਤਕ ਜ਼ਿੰਦਗੀ ਇੱਕ ਮੰਚ ਸੰਪਾਦਿਤ ਕਰ ਚੁੱਕੇ ਹਨ ਤੇ ਹੁਣ ਉਹਨਾਂ ਦੀਆਂ ਦੋ ਪੁਸਤਕਾਂ ਤੇ ਅਧਾਰਿਤ ਇੱਕ ਮੁੱਠੀ ਬੀਜ ਪੁਸਤਕ ਸੰਪਾਦਤ ਕੀਤੀ ਹੈ। ਇਸ ਉਪਰੰਤ ਹੋਏ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਜਾਗਰਣ ਦੇ ਸਹਿ ਸੰਪਾਦਕ ਜਸਵਿੰਦਰ ਦੂਹੜਾ,ਪ੍ਰਸਿੱਧ ਕਵੀ ਮੋਹਨ ਮਤਿਆਲਵੀ, ਕੁਲਬੀਰ ਸਿੰਘ ਕੰਵਲ ਅਤੇ ਨੱਕਾਸ਼ ਚਿੱਤੇਵਾਣੀ ਵਿਰਾਜਮਾਨ ਰਹੇ। ਇਸ ਦੌਰਾਨ ਹੋਏ ਕਵੀ ਦਰਬਾਰ ਵਿੱਚ ਗੁਰਦੀਪ ਸਿੰਘ ਸੈਣੀ, ਡਾ.ਸੋਮਾ ਸਬਲੋਕ, ਸਵਿੰਦਰ ਸੰਧੂ,ਨਕਸ਼ ਵਰਿਆਣਵੀ, ਰੀਤੂ ਕਲਸੀ,ਮਨਜੀਤ ਕੌਰ ਮੀਸ਼ਾ, ਮਿੱਤਰ ਮਨਜੀਤ,ਦਲਜੀਤ ਮਹਿਮੀ, ਇੰਦਰ ਸਿੰਘ ਮਿਸ਼ਰੀ, ਕੀਮਤੀ ਕੈਸਰ,ਹੀਰਾ ਲਾਲ ਮਲਹੋਤਰਾ, ਹਰਜਿੰਦਰ ਸਿੰਘ ਜਿੰਦੀ,ਕੁਲਬੀਰ ਸਿੰਘ ਕੰਵਲ, ਨੱਕਾਸ਼ ਚਿੱਤੇਵਾਣੀ, ਮੋਹਨ ਮਤਿਆਲਵੀ,ਹਰਦਿਆਲ ਹੁਸ਼ਿਆਰਪੁਰੀ,ਸਾਹਿਬਾ ਜੀਟਨ ਕੌਰ, ਦੀਪ ਜਗਤਪੁਰੀ, ਹਰਸ਼ਵਿੰਦਰ ਕੌਰ ਤਲਵਾੜਾ, ਅਨੀਤਾ ਵਸ਼ਿਸ਼ਟ ਗੜ੍ਹਸ਼ੰਕਰ, ਅਸ਼ੋਕ ਗੋਇਲ, ਸੋਢੀ ਸੱਤੋਵਾਲੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ।
ਗ਼ਜ਼ਲ ਗਾਇਕ ਸੁਰਿੰਦਰ ਗੁਲਸ਼ਨ ਨੇ ਜਗਦੀਸ਼ ਰਾਣਾ ਅਤੇ ਉਲਫ਼ਤ ਬਾਜਵਾ ਦੀਆਂ ਗ਼ਜ਼ਲਾਂ ਗਾ ਕੇ ਪ੍ਰੋਗਰਾਮ ਨੂੰ ਸਿਖ਼ਰ ਤੇ ਪੁਚਾ ਦਿੱਤਾ।ਇਸ ਦੌਰਾਨ ਕਰਨਲ ਜਗਬੀਰ ਸਿੰਘ ਸੰਧੂ,ਗੀਤਾ ਵਰਮਾ,ਗੁਰਨਾਮ ਬਾਵਾ, ਸ਼ਿਵਦੀਪ,ਪਰਮਿੰਦਰਜੀਤ ਕੌਰ,ਜਸਵੰਤ ਕੌਰ, ਭਾਵਿਨੀ ਕਲਸੀ,ਵਿਨੋਦ ਕੁਮਾਰ, ਤ੍ਰਿਪਤਾ ਰਾਣੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



