HOME ਚੇਅਰਮੈਨ ਸਤਨਾਮ ਜਲਾਲਪੁਰ ਨੇ ਸ਼ਮਸ਼ਾਨਘਾਟ ਦੀ ਉਸਾਰੀ ਲਈ ਕਾਠਗੜ੍ਹ ਪੰਚਾਇਤ ਨੂੰ ਦੋ...

ਚੇਅਰਮੈਨ ਸਤਨਾਮ ਜਲਾਲਪੁਰ ਨੇ ਸ਼ਮਸ਼ਾਨਘਾਟ ਦੀ ਉਸਾਰੀ ਲਈ ਕਾਠਗੜ੍ਹ ਪੰਚਾਇਤ ਨੂੰ ਦੋ ਲੱਖ ਰੁਪਏ ਦਾ ਚੈਕ ਦਿੱਤਾ 

2
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਸ਼ਮਸ਼ਾਨਘਾਟ ਦੀ ਉਸਾਰੀ ਲਈ ਗ੍ਰਾਮ ਪੰਚਾਇਤ ਕਾਠਗੜ੍ਹ ਨੂੰ 2 ਲੱਖ ਰੁਪਏ ਚੈਕ ਦਿੱਤਾ
ਉਨ੍ਹਾਂ ਇਹ ਐਲਾਨ ਕਾਠਗੜ੍ਹ ਸਥਿਤ ਸਨਾਤਨ ਧਰਮ ਸਭਾ ਦੇ ਮੁਖੀ ਸਵਰਗੀ ਸੁਭਾਸ਼ ਸ਼ਰਮਾ ਦੇ ਦੇਹਾਂਤ ਤੋਂ ਬਾਅਦ ਕਰਵਾਏ ਗਏ ਪਾਠ ਦੇ ਭੋਗ ਸਮਾਗਮ ਦੌਰਾਨ ਕੀਤਾ। ਇਹ ਚੈਕ ਕਾਠਗੜ੍ਹ ਵਿਖੇ ਆਏ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਆਏ ਚੇਅਰਮੈਨ ਸਤਨਾਮ ਜਲਾਲਪੁਰ ਨੇ ਵਿਸ਼ਾਲ ਜਾਗਰਣ ਦੋਰਾਨ  ਕਾਠਗੜ੍ਹ ਦੇ ਸਰਪੰਚ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਅਤੇ ਸਾਬਕਾ ਸਰਪੰਚ ਸੁਭਾਸ਼ ਆਨੰਦ, ਕੈਲਾਸ਼ ਸ਼ਰਮਾ, ਬਲਵਿੰਦਰ ਕੁਮਾਰ ਬਿੱਟੂ ਅਤੇ ਅਨਿਲ ਸ਼ਰਮਾ ਸਮੇਤ ਪਤਵੰਤਿਆਂ ਦੀ ਹਾਜ਼ਰੀ ਵਿੱਚ ਸੌਂਪਿਆ ਅਤੇ ਸਤਨਾਮ ਜਲਾਲਪੁਰ ਨੇ ਕਿਹਾ ਕਿ ਕਾਠਗੜ੍ਹ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਹਰ ਪਿੰਡ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ।ਸਰਪੰਚ ਰਿਸ਼ੂ ਬਾਬਾ ਨੇ ਚੇਅਰਮੈਨ ਸਤਨਾਮ ਜਲਾਲਪੁਰ ਦਾ ਧੰਨਵਾਦ  ਕੀਤਾ। ਇਸ ਮੌਕੇ ਰਾਜ ਕੁਮਾਰ ਆਨੰਦ, ਰਾਮ ਕੁਮਾਰ ਸ਼ਰਮਾ, ਪ੍ਰੀਤਮ ਚੰਦ, ਵਿਸ਼ਾਲ ਆਨੰਦ, ਰਾਕੇਸ਼ ਭਾਟੀਆ, ਜਤਿੰਦਰ ਮਿੰਟੂ, ਰਵੀ ਕੁਮਾਰ, ਨੀਰਜ ਸ਼ਰਮਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਾਇਰਾਂ ਦੀ ਦੁਨੀਆਂ ਵਲੋਂ ਇੱਕ ਮੁੱਠੀ ਬੀਜ ਪੁਸਤਕ ਲੋਕ ਅਰਪਣ 
Next articleਲੋਕ ਇਨਸਾਫ਼ ਮੰਚ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਫਿਲੌਰ ਦੇ ਮਾਤਾ ਕਲਸਾ ਨਗਰ ਦੇ ਉਜਾੜੇ ਨੂੰ ਰੋਕਣ ਲਈ ਸੰਘਰਸ਼ ਕਰਨ ਦਾ ਐਲਾਨ