HOME ਟੋਪਾਨ ਕੰਪਨੀ ਦੇ ਅਧਿਕਾਰੀ ਵਲੋਂ ਕੰਪਨੀ ਦਾ ਬੰਦ ਪਲਾਂਟ ਤੋੜਕੇ ਉਸ ਦਾ...

ਟੋਪਾਨ ਕੰਪਨੀ ਦੇ ਅਧਿਕਾਰੀ ਵਲੋਂ ਕੰਪਨੀ ਦਾ ਬੰਦ ਪਲਾਂਟ ਤੋੜਕੇ ਉਸ ਦਾ ਕਚਰਾ ਪਿੰਡ ਦੇ ਰਸਤੇ ਵਿੱਚ ਸੁੱਟਿਆ,  ਪਿੰਡ ਵਾਸੀਆਂ ਵਿੱਚ ਭਾਰੀ ਰੋਸ 

15
ਕੈਪਸ਼ਨ ਟੋਪਾਨ ਫੈਕਟਰੀ ਵਲੋਂ ਰਸਤੇ ਵਿੱਚ ਸੁੱਟਿਆ ਤੋੜੀ ਇਮਾਰਤ ਦਾ ਕਚਰਾ ਦਿਖਾਉਦੇ ਹੋਏ ਅਤੇ ਟੋਪਾਨ ਫੈਕਟਰੀ ਦੇ ਪ੍ਰਬੰਧਕਾਂ ਵਲੋਂ ਕਚਰਾ ਸਾਫ ਕਰਨ ਲਈ ਲਗਾਈ ਗਈ ਜੇ ਸੀ ਬੀ ਦਾ ਦ੍ਰਿਸ਼।
ਪਿੰਡ ਵਾਸੀਆਂ ਨੇ ਟੋਪਾਨ ਕੰਪਨੀ ਨੂੰ ਦਿੱਤੀ ਚਿਤਾਵਨੀ ਜੇਕਰ ਕੰਪਨੀ ਨੇ ਕਚਰਾ ਨਾ ਚੁਕਵਾਇਆ ਤਾਂ ਪਿੰਡ ਵਾਸੀ ਇਹ ਕਚਰਾ ਚੁਕਵਾ ਕੇ ਫੈਕਟਰੀ ਦੇ ਅੱਗੇ ਸੁੱਟਣ :ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ 
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸਨਅਤੀ ਖੇਤਰ ਰੈਲਮਾਜਰਾ ਦੀ ਟੋਪਾਨ ਕੰਪਨੀ ਦੇ ਪ੍ਰਬੰਧਕਾਂ ਵਲੋਂ ਕੰਪਨੀ ਦਾ ਬੰਦ ਪਿਆ ਪਲਾਂਟ ਤੁੜਵਾ ਕੇ ਉਸ ਦਾ ਕਚਰਾ ਪਿੰਡ ਰੈਲਮਾਜਰਾ ਦੇ ਰਸਤੇ ਵਿੱਚ ਖ਼ਾਲੀ ਜਗ੍ਹਾ ਤੇ ਸੁੱਟਿਆ ਗਿਆ ਹੈ ।ਜਿਸ ਕਾਰਨ ਮਾਜਰਾ ਬੇਟ ਦੇ ਦਰਜਨਾਂ ਕਿਸਾਨਾਂ ਰਸਤਾ ਬੰਦ ਹੋ ਗਿਆ ਜਿੱਥੋਂ ਕਿਸਾਨ ਭਰਾਵਾਂ ਅਤੇ ਆਮ ਲੋਕਾਂ ਨੂੰ ਡੰਗਰਾਂ ਲਈ ਹਰਾ ਚਾਰਾ ਲੈ ਕੇ ਇਸ ਰਸਤੇ ਆਉਣਾ ਪੈਂਦਾ ਹੈ। ਪਰ ਇਹ ਖਤਰਨਾਕ ਕੈਮੀਕਲ ਕਚਰਾ ਜਿਸ ਲੋਹਾ, ਸ਼ੀਸਾ ਅਤੇ ਹੋਰ ਵੀ ਟੁੱਟਿਆ ਹੋਇਆ ਸਮਾਨ ਪਿਆ ਹੈ ਜਿਸ ਕਰਕੇ ਇਸ ਵਿੱਚੋਂ ਲੰਘਣਾ ਬਹੁਤ ਹੀ ਔਖਾ ਹੋ ਗਿਆ ਇਸ ਤਕਲੀਫ ਸਬੰਧੀ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਅਤੇ ਪਿੰਡ ਵਾਸੀਆਂ ਨੇ ਦੱਸਿਆ ਕੇ ਅਸੀਂ ਪਹਿਲਾਂ ਇਸ ਸਬੰਧੀ ਬਲਾਚੌਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ ਅਤੇ ਹੁਣ ਵੀ ਅਸੀ ਜਿਲ੍ਹਾਂ ਅਤੇ ਤਹਿਸੀਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਜੇਕਰ ਪ੍ਰਸ਼ਾਸਨ ਵਲੋਂ ਇਸ ਖਿਲਾਫ ਕੋਈ ਵੀ ਸੁਣਵਾਈ ਨਾ ਹੋਈ ਅਤੇ ਕੰਪਨੀ ਵਲੋਂ ਸੁੱਟਿਆ ਕਚਰਾ ਰਾਹ ਨਾਂ ਚੁਕਵਾਇਆ ਗਿਆ ਤਾ ਨਗਰ ਨਿਵਾਸੀ ਅਤੇ ਸਮੂਹ ਇਲਾਕੇ ਦੇ ਲੋਕ ਇੱਕਠੇ ਹੋ ਕੇ ਇਹ ਕਚਰਾ ਚੁਕਵਾ ਕੇ ਕੰਪਨੀ ਦੇ ਗੇਟ ਅੱਗੇ ਸੁਟਵਾਉਣ ਗੇ ਜਿਸ ਜਿੰਮੇਵਾਰੀ ਕੰਪਨੀ ਦੀ ਹੋਵੋਗੀ ਉਨ੍ਹਾਂ ਕਿਹਾ ਕਿ ਇਹ ਕਚਰਾ ਇਹਨਾਂ ਜ਼ਿਆਦਾ ਖਤਰਨਾਕ ਹੈ ਕਿ ਇਸ ਵਿੱਚੋਂ ਕੈਮੀਕਲ ਦੀ ਗੰਦੀ ਵਾਸ਼ਨਾ ਆਉਦੀ ਹੈ ।ਜਿਸ ਨਾਲ ਲੋਕਾਂ ਨੂੰ ਕੈਂਸਰ, ਖੁਕਖ ਅਲਰਜੀ ਅਤੇ ਹੋਰ ਭਿਆਨਕ ਬੀਮਾਰੀਆਂ ਦਾ ਹੋ ਜਾਣ ਖ਼ਤਰਾ ਵੱਧ ਗਿਆ ਹੈ। ਖਬਰ ਲਿਖੇ ਜਾਣ ਤੱਕ ਟੋਪਾਨ ਕੰਪਨੀ ਦੇ ਪ੍ਰਬੰਧਕਾਂ ਵਲੋਂ ਪਿੰਡ ਵਾਸੀਆਂ ਦੇ ਸਖਤ ਵਿਰੋਧ ਦੇਖਦਿਆਂ ਟੋਪਾਨ ਫੈਕਟਰੀ ਦੇ ਅਧਿਕਾਰੀਆਂ ਵਲੋਂ ਆਪਣੀ ਜੇ ਸੀ ਬੀ ਮਸ਼ੀਨ ਭੇਜ ਕੇ ਰਸਤਾ ਸਾਫ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ।ਇਸ ਮੌਕੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਘੁੰਮਣ, ਕਿਸਾਨ ਪਵਨ ਕੁਮਾਰ, ਚੋਧਰੀ ਰੂਪ ਲਾਲ ਕਸਾਨਾਂ, ਸਤਵਿੰਦਰ ਸਿੰਘ ਪਾਬਲਾ, ਮੱਖਣ ਰਾਮ, ਦਰਸ਼ਨ ਲਾਲ ਪੰਚ ਆਦਿ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleलोहिया: नर-नारी समता का स्वप्नद्रष्टा
Next articleਕਿਸਾਨ ਮੇਲੇ ਵਿਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ