ਕਿਸਾਨ ਮੇਲੇ ਦੌਰਾਨ ਦੋ ਦਿਨਾਂ ਪੁਸਤਕ ਪ੍ਰਦਰਸ਼ਨੀ ਵਿੱਚ ਸਾਹਿਤਕ ਵਿਰਾਸਤ ਦਾ ਪ੍ਰਦਰਸ਼ਨ ਸਫ਼ਲਤਾ ਪੂਰਵਕ ਸਮਾਪਤ:- ਪੋਪਿੰਦਰ ਸਿੰਘ ਪਾਰਸ
ਜੰਮੂ (ਸਮਾਜ ਵੀਕਲੀ) (ਚੰਡਿਹੋਕ): ਜੰਮੂ ਅਤੇ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਂਗਵੇਜਜ਼ ਵੱਲੋਂ ਬਾਬਾ ਕੈਲਾਸ਼ ਨਾਥ, ਠੱਠਰ ਬੰਤਲਾਬ, ਜੰਮੂ ਵਿਖੇ “ਵੋਕਲ ਫ਼ਾਰ ਲੋਕਲ” ਦੇ ਨਾਅਰੇ ਹੇਠ ਆਯੋਜਿਤ ਕੀਤੇ ਜਾ ਰਹੇ ਕਿਸਾਨ ਮੇਲੇ ਦੌਰਾਨ ਦੋ ਦਿਨਾਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਹ ਮੇਲਾ ਸੋਹਨ ਲਾਲ ਸੋਸ਼ਲ ਰੀਫਾਰਮਜ਼ ਐਂਡ ਟਰਸਟ, ਜੰਮੂ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਮਾਣਯੋਗ ਸੰਸਦ ਮੈਂਬਰ ਸ਼੍ਰੀ ਸਤ ਪਾਲ ਸ਼ਰਮਾ ਜੀ ਨੇ 21-03-2026 ਨੂੰ ਇਸ ਦੋ ਦਿਨਾਂ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਜੰਮੂ ਦੀ ਅਕੈਡਮੀ ਦੀਆਂ ਪ੍ਰਕਾਸ਼ਨਾਂ ਅਤੇ ਜਰਨਲਾਂ ਦਾ ਵਿਸ਼ਾਲ ਸੰਗ੍ਰਹਿ ਪ੍ਰਦਰਸ਼ਿਤ ਕੀਤਾ, ਜਿਸ ਨੂੰ ਆਮ ਜਨਤਾ ਅਤੇ ਮੌਜੂਦ ਮਾਨਯੋਗ ਮਹਿਮਾਨਾਂ ਵੱਲੋਂ ਖੂਬ ਸਰਾਹਨਾ ਮਿਲੀ। ਦਰਸ਼ਕਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਲੋਕ ਅਤੇ ਲੋਕਧਾਰਾ ਸਾਹਿਤ ਦੇ ਪ੍ਰਕਾਸ਼ਨ ਵਿੱਚ ਅਕੈਡਮੀ ਦੀ ਲਗਾਤਾਰ ਅਤੇ ਸਰਾਹਣਯੋਗ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਇਹ ਪ੍ਰਦਰਸ਼ਨੀ ਸ਼੍ਰੀ ਪੋਪਿੰਦਰ ਸਿੰਘ, ਸੀਨੀਅਰ ਐਡੀਟਰ “ਸ਼ੀਰਾਜ਼ਾ” ਅਤੇ ਇੰਚਾਰਜ ਪ੍ਰਕਾਸ਼ਨ ਅਧਿਕਾਰੀ, ਜੰਮੂ ਦੀ ਦੇਖ-ਰੇਖ ਹੇਠ ਲਗਾਈ ਗਈ। ਉਨ੍ਹਾਂ ਦੀ ਸਹਾਇਤਾ ਪ੍ਰਕਾਸ਼ਨ ਵਿਭਾਗ ਦੀ ਟੀਮ ਦੇ ਮੈਂਬਰਾਂ ਸ਼੍ਰੀ ਸੰਜੇ ਮਹੇਤਾ ਅਤੇ ਸ਼੍ਰੀ ਪਰਸ਼ੋਤਮ ਲਾਲ ਨੇ ਕੀਤੀ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



