(ਸਮਾਜ ਵੀਕਲੀ) ਕੈਲਸ਼ੀਅਮ ਦੀ ਘਾਟ ਵੀ ਅੱਜਕਲ ਬਹੁਤ ਲੋਕਾਂ ਵਿਚ ਆਮ ਹੀ ਪਾਈ ਜਾਂਦੀ ਹੈ। ਕਾਰਨ ਉਹੀ, ਪੁਰਾਣੀਆਂ ਖੁਰਾਕਾਂ ਤਿਆਗ ਕੇ ਨਵੇਂ ਨਵੇਂ ਸਵਾਦਾਂ ਮਗਰ ਭੱਜਣਾ।
ਪੁਰਾਣੇ ਮੇਰੇ ਜਿਹੇ ਸਭ ਲੋਕ ਜਾਣਦੇ ਕਿ ਲੋਹੜੀ ਦੇ ਦਿਨਾਂ ਵਿੱਚ ਹਰ ਘਰ ਵਿਚ ਗੁੜ ਅਤੇ ਭੁੰਨੇ ਹੋਏ ਅਨਾਜ ਨਾਲ ਜਿਹੜੀਆਂ ਚੀਜ਼ਾਂ ਬਣਦੀਆਂ, ਉਹਨਾਂ ਨੂੰ ਮਰੂੰਡਾ, ਭੂਤ ਪਿੰਨੇ ਵਗੈਰਾ ਕਿਹਾ ਜਾਂਦਾ ਸੀ। ਉਹ ਭੁੰਨੀ ਹੋਈ ਮੱਕੀ, ਛੋਲੇ, ਜਵਾਰ, ਬਾਜਰਾ ਤੇ ਤਿਲਾਂ ਦੇ ਹੁੰਦੇ ਸਨ। ਜਿਸ ਕਰਕੇ ਸਾਨੂੰ ਕੋਈ ਕਮਜੋਰੀ ਜਾ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਸੀ।
ਇਲਾਜ ਕਿਵੇਂ ਕਰੀਏ?
ਸਫੈਦ ਤਿਲ ਅਤੇ ਦੁੱਧ
ਕੈਲਸ਼ੀਅਮ ਦੇ ਘਰ ਹਨ।
ਸਫੈਦ ਤਿਲ ਲਵੋ। ਉਹਨਾਂ ਨੂੰ ਜਿਆਦਾ ਬਰੀਕ ਨਾ ਕੁੱਟ ਕੇ ਦਰੜ ਜਿਹੇ ਕਰ ਲਵੋ।
ਫਿਰ ਸਵੇਰੇ ਸ਼ਾਮ ਇੱਕ ਚਮਚ ਤਿਲ, ਠੰਢੇ ਦੁੱਧ ਨਾਲ ਲਵੋ। ਬੜੀ ਛੇਤੀ ਕੈਲਸ਼ੀਅਮ ਪੂਰਾ ਹੋਵੇਗਾ ਤੇ ਸਰੀਰ ਨੂੰ ਵਧੀਆ ਤਾਕਤ ਮਿਲੇਗੀ। ਕਿਉਂਕਿ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਅਸੀਂ ਜਿਹੜੀਆਂ ਗੋਲੀਆਂ ਖਾਂਦੇ ਹਾਂ। ਉਹ ਬਾਅਦ ਵਿਚ ਸਾਡੇ ਸਰੀਰ ਨੂੰ ਨੁਕਸਾਨ ਹੀ ਪਹੁੰਚਾਉਂਦੀਆਂ ਨੇ।
ਵੈਦ ਬਲਵਿੰਦਰ ਸਿੰਘ
+14312932265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly