ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਜਿੱਥੇ ਨਗਰ ਕੋਸ਼ਲਰ ਗੜ੍ਹਸ਼ੰਕਰ ਦੇ ਅਧਿਕਰੀਆਂ ਵਲੋਂ ਸਾਫ਼ ਸਫ਼ਾਈ ਨੂੰ ਲੇ ਕੇ ਵੱਡੇ ਵੱਡੇ ਵਾਅਦੇ ਕੀਤੇ ਜਾਂਦਾ ਹਨ ਕਿ ਸਾਡੇ ਸਫ਼ਾਈ ਕਰਮਚਾਰੀਆਂ ਵਲੋਂ ਸ਼ਹਿਰ ਅੰਦਰ ਗਲੀਆਂ ਨਾਲਿਆਦੀ ਸਫ਼ਾਈ ਬਹੁਤ ਹੀ ਵਧੀਆਂ ਠੰਗ ਨਾਲ ਕੀਤੀ ਜਾਂਦੀ ਪਰ ਇਹ ਕੀਤੇ ਨਾ ਕੀਤੇ ਬੱਸ ਇਹ ਗੱਲਾਂ ਹੀ ਸਾਬਿਤ ਰਹਿੰਦੇ ਹਨ ਉਥੇ ਹੀ ਗੱਲਬਾਤ ਕੀਤੀ ਜਾਵੇ ਗੜ੍ਹਸ਼ੰਕਰ ਅੰਦਰ ਵੱਖ ਵੱਖ ਵਾਰਡ ਵਿਚ ਬਣੇ ਹੋਏ ਵੱਡੇ ਵੱਡੇ ਨਾਲੇ ਜੋ ਕਾਫ਼ੀ ਸਮੇਂ ਤੋਂ ਗੰਦਗੀ ਨਾਲ ਭਰੇ ਹੋਏ ਹੋਣ ਕਰਕੇ ਦੁਕਾਨਦਾਰਾਂ ਅਤੇ ਵਾਰਡ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਗੜ੍ਹਸ਼ੰਕਰ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਸਫ਼ਾਈ ਕਰਮਚਾਰੀ ਨਾਲਿਆਂ ਦੀ ਸਫ਼ਾਈ ਕਰਨ ਲਈ ਆਉਂਦੇ ਹਨ ਤਾਂ ਉਹ ਨਾ ਮਾਤਰ ਸਫਾਈ ਕਰਕੇ ਚਲੇ ਜਾਂਦੇ ਹਨ ਆਉਂਦੇ ਜਾਂਦੇ ਰਹੀਗੀਰਾਂ ਵਲੋਂ ਗੰਦਗ਼ੀ ਕੂੜੇ ਕਰਕਟ ਨਾਲ ਨਾਲੇ ਭਰੇ ਹੋਣ ਕਰਨ ਇਸ ਵਿੱਚੋ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ |ਗੰਦਗੀ ਨਾਲ ਨਾਲਾ ਭਰਿਆ ਹੋਣ ਕਰਕੇ ਪਾਣੀ ਦੁਕਾਨਾਂ ਤੇ ਘਰਾਂ ਦੇ ਬਾਹਰ ਆ ਜਾਂਦਾ ਹੈ ਜਿਸ ਕਰਕੇ ਉਥੋਂ ਲੰਗਣਾ ਮੁਸ਼ਕਲ ਹੋ ਜਾਂਦਾ ਹੈ l ਪਾਣੀ ਵਾਲਾ ਨਾਲਾ ਗੰਦਗੀ ਨਾਲ ਜਿਆਦਾ ਭਰਿਆ ਹੋਣ ਕਰਕੇ ਗੰਦੀ ਬਦਬੂ ਵੀ ਬਹੁਤ ਜਿਆਦਾ ਆਉਂਦੀ ਹੈ l ਜਿਸ ਨਾਲ ਦੁਕਾਨਾਂ ਤੇ ਬੈਠਣਾ ਮੁਸ਼ਕਲ ਹੋ ਜਾਂਦਾ ਹੈ l ਜਿਸ ਨਾਲ ਦੁਕਾਨਦਾਰ ਤੇ ਵਾਰਡ ਵਾਸੀ ਵੀ ਕਾਫੀ ਪ੍ਰੇਸ਼ਾਨ ਹੁੰਦੇ ਹਨ ਲਈ ਪਰ ਨਗਰ ਕੋਸ਼ਲਰ ਗੜ੍ਹਸ਼ੰਕਰ ਦੇ ਅਧਿਕਾਰੀ ਸਿਰਹਾਣੇ ਥੱਲੇ ਹੱਥ ਦੇ ਕੇ ਮਸਤ ਨੀਂਦ ਸੁੱਤਾ ਹੋਇਆ ਹੈ |ਜਿਸ ਨਾਲ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਪਰੇਸ਼ਾਨੀ ਅਤੇ ਗੰਦਗ਼ੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਦੀ ਕੋਈ ਪ੍ਰਵਾਹ ਨਹੀਂ |ਸ਼ਹਿਰ ਵਾਸੀਆਂ ਨੇ ਨਗਰ ਕੌਸਰਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਾਲੇ ਦੀ ਗੰਦਗ਼ੀ ਨੂੰ ਜਲਦ ਤੋਂ ਜਲਦ ਸਾਫ਼ ਕਰਵਾਇਆ ਜਾਵੇ ਅਤੇ ਸਮੇਂ ਸਿਰ ਇਸ ਦੀ ਸਫ਼ਾਈ ਨੂੰ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਵੀ ਸ਼ਹਿਰ ਵਾਸੀ ਨੂੰ ਮੁਸਕਲਾਂ ਦਾ ਸਾਹਮਣਾ ਨਾ ਕਰਨਾ ਪਾਵੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly