ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਟਾਹਲੀਆਂ ਤੇ ਤੂਤਾਂ ਦੀਆਂ ਛਾਵਾਂ ਕਿਥੇ ਗਈਆ ਅੱਜ, ਕੱਲ ਦੀਆਂ ਗੱਲਾਂ ਨਾ ਕਰ।
ਜਿਹੜਾ ਕੱਲ ਦਾ ਸਵਾਲ ਜਵਾਬ ਦੇਣਾ ਪੈਣਾ ਤੈਨੂੰ ਅੱਜ, ਛਲਦੀਆ ਗੱਲਾਂ ਨਾ ਕਰ।
ਟਾਹਲੀਆਂ ਤੇ ਤੂਤਾਂ ਦੀਆਂ……..
1
ਧਰਤੀ ਚੋਂ ਪਾਣੀ ਬਾਹਰ ਕੱਢ ਕੱਢ ਸੁੱਟੀ ਜਾਨੇਂ।
ਆਉਣ ਵਾਲੀਆਂ ਪੀੜ੍ਹੀਆਂ ਲਈ ਖੂਹੇ ਤੁਸੀਂ ਪੁੱਟੀ ਜਾਨੇਂ।
ਸੋਚਦੇ ਨਾ ਭੋਰਾ ਅੱਜ ਹਾਏ ਕਰਦੇ ਨਾ ਜ਼ਰਾ ਲੱਜ, ਵੱਲ ਦੀਆਂ ਗੱਲਾਂ ਨਾ ਕਰ।
ਟਾਹਲੀਆਂ ਤੇ ਤੂਤਾਂ ਦੀਆਂ……..
2
ਲਾ ਲਾਕੇ ਅੱਗਾਂ ਧਰਤੀ ਦੀ ਤਪਸ਼ ਵਧਾਈ ਜਾਨੇ।
ਵਾਤਾਵਰਨ ਨੂੰ ਗੰਧਲਾ ਤੇ ਜ਼ਹਿਰੀਲਾ ਬਣਾਈ ਜਾਨੇ।
ਕਹਿਣਾ ਨਹੀਂਓ ਮੰਨਦੇ ਅੱਜ ਲਾਈ ਜਾਨੇ ਨਵਾਂ ਪੱਜ, ਹੱਲ ਦੀਆਂ ਗੱਲਾਂ ਨਾ ਕਰ।
ਟਾਹਲੀਆਂ ਤੇ ਤੂਤਾਂ ਦੀਆਂ……..
3
ਜ਼ਹਿਰ ਪੀਨੇ ਜ਼ਹਿਰ ਖਾਂਦੇ ਸਭ ਜ਼ਹਿਰਾਂ ਹੀ ਰਹਿ ਗਈਆਂ।
ਕਰ ਲਈਆ ਤਰੱਕੀਆਂ ਗਲ ਮੁਸੀਬਤਾਂ ਪੈ ਗਈਆਂ।
ਲਗਦੀਆਂ ਬਿਮਾਰੀਆਂ ਪੈਦੇ ਜੰਮਦਿਆਂ ਬੱਚਿਆਂ ਚ ਕੱਜ, ਭੱਲ ਦੀਆਂ ਗੱਲਾਂ ਤਾਂ ਕਰ।
ਟਾਹਲੀਆਂ ਤੇ ਤੂਤਾਂ ਦੀਆਂ……..
4
ਅਜੇ ਵੀ ਮੌਕਾ ਓਏ ਤੈਥੋਂ ਸੰਭਲਕੇ ਸੰਭਲ ਤੂੰ ਚਲ।
ਨਰਿੰਦਰ ਲੜੋਈ ਆਖੇਂ ਇਕ ਦਿਨ ਬਣ ਜਾਣਾ ਮਾਰੂਥਲ।
ਔਖਾ ਹੋ ਜਾਣਾ ਜੀਵਨ ਜੀਣ ਦਾ ਨਹੀਂ ਰਹਿਣਾ ਹੱਜ, ਫੱਲ ਦੀਆਂ ਗੱਲਾਂ ਨਾ ਕਰ।
ਟਾਹਲੀਆਂ ਤੇ ਤੂਤਾਂ ਦੀਆਂ……..

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਡ – ਗਿਆਰਵਾਂ
Next articleਗ਼ਜ਼ਲ