
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਬੀ.ਐੱਸ.ਸੀ. ਐਗਰੀਕਲਚਰ ਚੌਥੇ ਸਾਲ ਦੇ ਵਿਦਿਆਰਥੀਆਂ ਵੱਲੋਂ ਸਿੱਧਵਾਂ ਕਲਾਂ ਵਿੱਚ ਰਾਵੇ ਪ੍ਰੋਗਰਾਮ ਅਧੀਨ ਆਲੂਆਂ ਦੀ ਕਾਸ਼ਤ ਸੰਬੰਧੀ ਕਿਸਾਨ ਕੈਂਪ ਲਗਾਇਆ ਗਿਆ। ਕੈਂਪ ਦੀ ਅਗਵਾਈ ਕਰਦਿਆਂ ਪੀ.ਏ.ਯੂ.ਪਸਾਰ ਸਿੱਖਿਆ ਵਿਭਾਗ ਦੇ ਪ੍ਰੋਫ਼ੈਸਰ ਡਾ: ਧਰਮਿੰਦਰ ਸਿੰਘ ਵੱਲੋੰ ਉਦਘਾਟਨੀ ਸ਼ਬਦ ਪ੍ਰਗਟ ਕਰਦਿਆਂ ਕਿਸਾਨਾਂ ਨਾਲ ਆਲੂਆਂ ਦੀ ਫਸਲ ਬਾਰੇ ਜ਼ਰੂਰੀ ਵਿਚਾਰ ਸਾਂਝੇ ਕੀਤੇ ਗਏ। ਕੈਂਪ ਦੌਰਾਨ ਮੁੱਖ ਤੌਰ ‘ਤੇ ਪੀ.ਏ.ਯੂ. ਸਬਜ਼ੀ ਵਿਗਿਆਨ ਵਿਭਾਗ ਦੇ ਆਲੂ ਫ਼ਸਲ ਦੇ ਮਾਹਿਰ ਡਾ: ਨਵਜੋਤ ਸਿੰਘ ਵੱਲੋਂ ਕਿਸਾਨਾਂ ਨਾਲ ਆਲੂਆਂ ਦੀ ਫ਼ਸਲ ਸੰਬੰਧੀ ਜ਼ਰੂਰੀ ਨੁਕਤਿਆਂ ਦੀ ਚਰਚਾ ਕਰਦਿਆਂ ਆਲੂ ਦੀ ਫਸਲ ਨੂੰ ਘਰੇਲੂ ਉਪਯੋਗ ਅਤੇ ਆਲੂ ਦੇ ਬੀਜ ਤਿਆਰ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ । ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਆਲੂ ਦੇ ਬੀਜਾਂ ਦੀ ਵਿਕਰੀ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਕੈਂਪ ਦੌਰਾਨ ਪਸਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਡਾ: ਲਖਵਿੰਦਰ ਕੌਰ ਵੱਲੋਂ ਵੀ ਕਿਸਾਨਾਂ ਨਾਲ਼ ਪਸਾਰ ਸਿੱਖਿਆ ਵਿਭਾਗ ਦੇ ਉੱਦਮਾਂ ਬਾਰੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਵਿਦਿਆਰਥੀਆਂ ਵੱਲੋਂ ਆਲੂ ਦੀ ਫਸਲ ਦੀਆਂ ਬਿਮਾਰੀਆਂ ਅਤੇ ਉਹਨਾਂ ਦੇ ਇਲਾਜ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਇਸ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


