HOME ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦਾ ਹੋਇਆ ਗਠਨ

ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦਾ ਹੋਇਆ ਗਠਨ

3
ਲੁਧਿਆਣਾ  (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.) ਅੱਜ ਲੁਧਿਆਣਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦਾ ਸੰਗਠਨ ਕੀਤਾ ਗਿਆ ਜੋ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰੇਗੀ ਅਤੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਵੀ ਫੈਸਲਾ ਲੈਣਾ ਪਿਆ ਤਾਂ ਲਵੇਗੀ ਅਤੇ ਪਿੱਛੇ ਨਹੀਂ ਹਟੇਗੀ । ਇਹ ਵਿਚਾਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜੱਥੇਬੰਦੀ ਦੇ ਨਵੇਂ ਚੁਣੇ ਪ੍ਰਧਾਨ ਅਤੇ ਕਿਸਾਨ ਆਗੂ ਸ੍ਰ: ਹਰਨੇਕ ਸਿੰਘ ਲਾਦੀਆ ਨੇ ਕਿਸਾਨਾਂ ਦੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ । ਉਹਨਾਂ ਕਿਹਾ ਕਿ ਪੰਜਾਬ ਵਿੱਚ ਕਈ ਕਿਸਾਨ ਯੂਨੀਅਨਾਂ ਬਣੀਆਂ ਹੋਈਆਂ ਹਨ ਪਰ ਕਿਸਾਨਾਂ ਦੀਆਂ ਮੰਗਾਂ ਅਤੇ ਉਹਨਾਂ ਦੀਆਂ ਮੁਸੀਬਤਾਂ ਉਥੇ ਦੀਆਂ ਉਥੇ ਹਨ, ਕੋਈ ਹੱਲ ਨਹੀਂ ਹੋ ਰਿਹਾ ਤੇ ਕਿਸਾਨ ਯੂਨੀਅਨਾਂ ਜਾਂ ਜੱਥੇਬੰਦੀਆਂ ਕੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜ਼ਿਆਦਾ ਤਰ ਕਿਸਾਨ ਯੂਨੀਅਨ ਰਾਜਨੀਤਕ ਬਣ ਗਈਆਂ ਹਨ ਜੇਹੜੀਆਂ ਕਿਸਾਨਾਂ ਦੇ ਮਸਲਿਆਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੀਆਂ। ਪ੍ਰਧਾਨ ਹਰਨੇਕ ਸਿੰਘ ਲਾਦੀਆ ਨੇ ਕਿਹਾ ਕਿ ਸਾਡੀ ਜੱਥੇਬੰਦੀ ਕਿਸਾਨ ਭਰਾਵਾਂ ਨਾਲ ਖੜ੍ਹੇਗੀ ਅਤੇ ਇਸ ਲਈ ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ। ਇਸ ਤੋਂ ਪਹਿਲਾਂ ਕਈ ਕਿਸਾਨ ਆਗੂਆਂ ਨੇ ਇਸ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ। ਅੱਜ ਸਭ ਤੋਂ ਪਹਿਲਾਂ ਨਵੀਂ ਬਣੀ ਜੱਥੇਬੰਦੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਕਿਸਾਨ ਆਗੂ ਸ੍ਰ: ਹਰਨੇਕ ਸਿੰਘ ਲਾਦੀਆਂ ਨੂੰ ਸੂਬਾ ਪ੍ਰਧਾਨ, ਅਤੇ ਇਸਤਰੀ ਵਿੰਗ ਪੰਜਾਬ ਦਾ ਬੀਬੀ ਰਮਨਦੀਪ ਕੌਰ ਮਰਖਾਈ, ਨੇਤਾ ਮਾਨ ਨੂੰ ਯੂਥ ਵਿੰਗ ਪੰਜਾਬ ਪ੍ਰਧਾਨ ਬਣਾਇਆ ਗਿਆ ਹੈ। ਜਸਬੀਰ ਸਿੰਘ ਝਾਮਕਾ ਨੂੰ ਸੂਬਾ ਜਨਰਲ ਸਕੱਤਰ, ਗੁਰਦਰਸ਼ਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਨਾਨਕ ਸਿੰਘ ਨੂੰ ਮੀਤ ਪ੍ਰਧਾਨ, ਮੰਗਲ ਸਿੰਘ ਸੰਧੂ ਨੂੰ ਸੂਬਾ ਖ਼ਜ਼ਾਨਚੀ ਅਤੇ ਪ੍ਰੈਸ ਸਕੱਤਰ ਲਗਾਇਆ ਗਿਆ । ਇਸੇ ਤਰ੍ਹਾਂ ਬਲਦੇਵ ਸਿੰਘ ਸ਼ਾਮ ਖੇੜਾ ਕਮੇਟੀ ਮੈਂਬਰ, ਜਸਪਾਲ ਸਿੰਘ ਪੱਕੀ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਦੀ ਜੁੰਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ਜਸਪਾਲ ਸਿੰਘ ਨੂਰਪੁਰ ਬੇਟ, ਮੁਖਤਿਆਰ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ, ਦਰਬਾਰਾ ਸਿੰਘ, ਪ੍ਰੀਤਮ ਸਿੰਘ ਚੀਮਾ, ਜਸਵੀਰ ਸਿੰਘ ਝਾਮਕਾ, ਬਿੱਕਰ ਸਿੰਘ ਝਾਮਕਾ, ਬਲਵਿੰਦਰ ਸਿੰਘ, ਹਰਚੰਦ ਸਿੰਘ ਤਲਵੰਡੀ, ਮਲਕੀਤ ਸਿੰਘ ਤਲਵੰਡੀ, ਭੁਪਿੰਦਰ ਸਿੰਘ ਤਲਵੰਡੀ, ਗੁਰਮੀਤ ਸਿੰਘ ਨੰਬਰਦਾਰ ਕਾਸਾਬਾਦ, ਰਜਿੰਦਰ ਸਿੰਘ ਕਾਸਾਬਾਦ, ਤਰਲੋਕ ਸਿੰਘ ਨੂਰਪੁਰ ਵੇਟ, ਸਰਬਜੀਤ ਸਿੰਘ ਮੰਗਾ ਤਲਵੰਡੀ ਕਲਾਂ, ਸੁਖਦੇਵ ਸਿੰਘ, ਬੱਗਾ ਸਿੰਘ, ਕੁਲਵੰਤ ਸਿੰਘ, ਅਜਮੇਰ ਸਿੰਘ, ਸਰਪੰਚ ਕੁਲਵੰਤ ਸਿੰਘ, ਜੈਮਲ ਸਿੰਘ ਸਰਪੰਚ, ਕਾਲਾ ਸਿੰਘ ਪੰਚ ,ਦਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਭੋਲੇਆਲ, ਲੱਕੀ ਤਲਵੰਡੀ, ਰਿੰਕੂ ਨੱਤ, ਗੋਗੀ, ਜੈਮਲ ਸਿੰਘ ਕਪੂਰ ਸਿੰਘ ਵਾਲਾ, ਤਰਸੇਮ ਸਿੰਘ ਮਾਹਲਾ ਭੱਟੀਆਂ ਬੇਟ, ਸਰਪੰਚ ਅਜੇ ਮਲਹੋਤਰਾ, ਲੱਖਾਂ ਫੌਜ਼ੀ, ਸੁਰਜੀਤ ਸਿੰਘ ਤਲਵੰਡੀ, ਵਿਸ਼ਾਲ ਭੋਲੇਵਾਲ, ਜਗਮੀਤ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਰੋਹਿਤ, ਬਲਜੀਤ ਸਿੰਘ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਭਾਈ ਰਣਧੀਰ ਸਿੰਘ ਨਗਰ, ਈ- ਬਲਾਕ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਹਮਾਇਤ ਦੇਣ ਦਾ ਫੈਸਲਾ
Next articleਪੀ.ਏ.ਯੂ.ਵਿਦਿਆਰਥੀਆਂ ਵੱਲੋਂ ਆਲੂਆਂ ਦੀ ਫਸਲ ਸੰਬੰਧੀ ਖੇਤੀਬਾੜੀ ਕੈਂਪ ਲਗਾਇਆ