ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਲਿਖਣਾ ਤਾਂ ਨਹੀਂ ਸੀ ਪਰ ਕੁੱਝ ਗਏ ਗੁਜਰੇ ਜੋ ਹਮੇਸ਼ਾ ਦਿਮਾਗ ਵਿੱਚ ਗੰਦ ਭਰੀ ਰੱਖਦੇ ਹਨ ਉਨ੍ਹਾਂ ਨੂੰ ਜਵਾਬ ਦੇਣਾ ਜਰੂਰੀ ਸਮਝਿਆ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਕੁੱਝ ਵਿਦੇਸ਼ੀ ਵੀਰਾਂ ਵਲੋਂ ਸਾਥੀ ਅਮਰ ਦੜੋਚ ਦੀ ਛਵੀਂ ਨੂੰ ਖਰਾਬ ਕਰਨ ਪੋਸਟ ਪਾਈ ਗਈ ਪੋਸਟ ਪਾਉਣ ਤੋਂ ਪਹਿਲਾਂ ਸਾਥੀ ਅਮਰ ਦੜੋਚ ਵਾਰੇ ਜਾਣ ਲੈਂਦਾ ਤਾਂ ਬੇਹਤਰ ਹੁੰਦਾ ਸਾਥੀ ਅਮਰ ਦਾਰੋਚ ਸਮਾਜ ਦਾ ਦਰਦ ਰੱਖਣ ਵਾਲਾ ਇਨਸਾਨ ਹੈ ਧਾਰਮਿਕ ਖੇਤਰ ਵਿੱਚ ਵੀ ਵੀਰ ਆਪਣੀ ਕੌਮ ਨਾਲ ਡੱਟ ਕੇ ਖੜਨ ਵਾਲਾ ਹੈ ਰਾਜਨੀਤਿਕ ਖੇਤਰ ਵਿੱਚ ਦੁਨੀਆਂ ਭਰ ਵਿੱਚ ਵੱਸਦੇ NRI ਸਾਥੀਆਂ ਨੂੰ ਇੱਕ ਪਲੇਟਫਾਰਮ ਇਕੱਠੇ ਕਰਨ ਲਈ Worldwide BSP Supporters team ਦਾ ਗਠਨ ਵਾਲਾ ਮੋਹਰੀ ਸਾਥੀ ਹੈ ਸ੍ਰੀ ਗੁਰੂ ਰਵਿਦਾਸ ਸਭਾ ਫਰਿਜਨੋ ਕੈਲੇਫੋਰਨੀਆ ਅਮਰੀਕਾ ਦਾ ਮੁੱਖ ਸੇਵਾਦਾਰ ਹੈ ਜਦੋਂ ਕਦੀ ਵੀ ਦੇਸ਼, ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਚਟਾਨ ਵਾਂਗ ਆਪਣਾ ਦਰਦ ਸਮਝ ਕੇ ਖੜਾ ਹੁੰਦਾ ਹੈ 51000 ਰੁਪਏ ਦੀ ਸੇਵਾ Begampura Aid International ਰਾਹੀਂ ਪੰਜਾਬ ਵਿੱਚ ਆਏ ਹੜ ਪੀੜਤਾ ਲਈ ਵੱਡਾ ਸਹਿਯੋਗ ਕੀਤਾ ਹੈ ਪਿਛਲੇ ਮਹੀਨੇ ਹੀ ਬਹੁਜਨ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਫਰਾਂਸ, ਜਰਮਨ ਸਵਿਟਜਰਲੈਂਡ ਅਮਰੀਕਾ ਵਿੱਚ ਮਾਨਯੋਗ Dr Nachhatar Pal MLA ਨਾਲ ਵੱਡੇ ਵੱਡੇ ਸਮਾਗਮ ਕੀਤੇ ਗਏ ਸਾਥੀ Amar Daroch ਜੀ ਦਾ ਬੇਹੱਦ ਦਿਲੋਂ ਸਤਿਕਾਰ ਹੈ ਲਿਖਿਆ ਤਾਂ ਹੋਰ ਵੀ ਬਹੁਤ ਕੁਛ ਜਾ ਸਕਦਾ ਹੈ ਪਰ ਬਿਨਾਂ ਮਤਲਬ ਤੋਂ ਬਿਨਾਂ ਜਾਣਕਾਰੀ ਤੋਂ ਵਿਰੋਧ ਕਰਨਾ ਬੰਦ ਕਰੋ ਕਿਉਂਕਿ ਸਾਡੀ ਲੜਾਈ ਦੁਸ਼ਮਣ ਨਾਲ ਹੈ ਆਪਣੇ ਸਮਾਜ ਦੇ ਲੱਕੜ ਦਿਮਾਗ ਵਾਲਿਆਂ ਨਾਲ ਨਹੀਂ ।
ਪਰਮਿੰਦਰ ਪੈਰਿਸ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


