(ਸਮਾਜ ਵੀਕਲੀ)
ਹਾਲ-ਏ- ਦਿਲ ਕਹਿਣ
ਤੇ ਸੁਨਣ ਦੀ ਉਤਸੁਕਤਾ
ਵਿਚ ਪਲਦਾ ਰਿਸ਼ਤਾ,
ਰੂਹ ਦਾ ਸਕੂਨ
ਉਲਝਣਾਂ ਦੀ ਸੁਲਝਣ
ਜ਼ਿੰਦਗੀ ਦੀ ਕਮਾਈ
ਵਫ਼ਾ ਦਾ ਹੱਕਦਾਰ
ਔਖ਼ੇ ਵੇਲੇ ਪਹਾੜ ਬਣ
ਨਾਲ ਖੜਦਾ
ਕਠਿਨ ਸਮੇਂ ਪਰਛਾਈਂ
ਦਾ ਬਣ ਪ੍ਰਤੀਬਿੰਬ
ਇਰਧ ਗਿਰਦ ਹੁੰਦਾ
ਕਾਗਜ਼ ਕਦੀਂ ਕਲਮ
ਕਦੀ ਸਿਆਹੀ ਬਣ
ਅੱਖਰਾਂ ਦੇ ਮੋਹ ਵਿਚ ਦਿਸਦਾ
ਵਿਚਾਰਾਂ ਦਾ ਕਰ ਆਦਾਨ ਨਾਦਾਨ
ਹਮਖਿਆਲੀ ਤਰਕ ਪੇਸ਼ ਕਰਦਾ
ਦਿਨ ਹੋਵੇ ਨਾ ਕਦੀ ਰਾਤ
ਜਦ ਨਾ ਹੋਵੇ ਜ਼ਿਕਰ ਉਸਦਾ
ਹੋਈਏ ਭਾਵੇਂ ਦੂਰ ਪ੍ਰਦੇਸ਼
ਚਾਹ ਕਰੀਏ
ਇੱਕ ਦੂਜੇ ਦੀ ਨਾਲ ਸ਼ਿਦਤ੍ਹ
ਦਿਲ ਦੇ ਰੂਹ ਦੇ ਕਰੀਬ
ਕਹਿੰਦੇ ਉਸੇ ਨੂੰ ਮਿੱਤਰ।
ਨਵਜੋਤ ਕੌਰ ਨਿਮਾਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly