ਅਜ਼ਾਦੀ …

ਰੈਪੀ ਰਾਜੀਵ

(ਸਮਾਜ ਵੀਕਲੀ)

ਲੀਡਰਾਂ ਨੇ ਖੋਹ ਲਈ ਅਜ਼ਾਦੀ ਸਾਡੀ..
ਇਹਨਾਂ ਰਲ ਕੇ ਕੀਤੀ ਬਰਬਾਦੀ ਸਾਡੀ..
ਲੀਡਰਾਂ ਨੇ ਖੋਹ ਲਈ ਅਜ਼ਾਦੀ ਸਾਡੀ..

ਏਨੀ ਮਹਿਗਾਈ ਵਿੱਚ ਕੀ ਕਰੀਏ ਗੁਜ਼ਾਰਾ
ਵੱਧ ਦੀ ਵੀ ਜਾ ਰਹੀ ਅਬਾਦੀ ਸਾਡੀ..

ਆਪਣੇ ਦੇਸ਼ ਚ ਹੀ ਜੇ ਰੋਜ਼ਗਾਰ ਮਿਲੇ
ਤਾ ਵਿਦੇਸ਼ ਚ ਨਵੀ ਪੀੜ੍ਹੀ ਨਾ ਜਾਂਦੀ ਸਾਡੀ

ਭਗਤ ਸਿੰਘ ਹੋਰਾਂ ਸੀ ਜੋ ਦਿੱਤੀ ਸਾਨੂੰ
ਅੱਜ ਕਿੱਥੇ ਗਈ “ਰੈਪੀ” ਅਜ਼ਾਦੀ ਸਾਡੀ..

ਜੇ ਲੁੱਟਿਆ ਨਾ ਹੁੰਦਾ ਦੇਸ਼ ਨੂੰ ਆਪਣਿਆਂ
ਆਪਣੇ ਦੇਸ਼ ਚ ਹੁੰਦੀ ਅੱਜ ਚਾਦੀ ਸਾਡੀ

ਆਪਣੇ ਹੱਕਾਂ ਲਈ ਸੜਕਾਂ ਤੇ ਆ ਗਏ
ਇਦਾਂ ਦੀ ਚਾਹੀ ਨਹੀ ਸੀ ਅਜ਼ਾਦੀ ਸਾਡੀ

ਵੇਚਿਆ ਨਾ ਹੁੰਦਾ ਦੇਸ਼ ਨੂੰ ਬੇਗਾਨਿਆ ਹੱਥ
ਤਾਂ ਵੋਟ ਦੀ ਕੀਮਤ ਏਵੇ ਨਾ ਜਾਂਦੀ ਸਾਡੀ

ਰੈਪੀ ਰਾਜੀਵ

9501001070

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਕਾਸ ਮੈਨੇਜਰ ਨਬਾਰਡ ਵਲੋਂ ਚਾਲੂ ਵਿਕਾਸ ਕਾਰਜਾਂ ਦਾ ਨਿਰੀਖਣ
Next articleਰਣਜੀਤ ਸਿੰਘ ਖੋਜੇਵਾਲ ਵੱਲੋਂ ਕਪੂਰਥਲਾ ਦੇ ਵਾਰਡ ਨੰ 30 ਦਾ ਦੌਰਾ