ਨਾਥਾਂ ਦੀ ਬਗੀਚੀ ਅਖਾੜਾ ਫਿਲੌਰ ਵਿਖੇ ਨੌਜਵਾਨ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਪਹਿਲਵਾਨੀ ਦੀ ਮੁਫਤ ਟ੍ਰੇਨਿੰਗ

ਅੱਪਰਾ, ਸਮਾਜ ਵੀਕਲੀ- ਨਾਥਾਂ ਦੀ ਬਗੀਚੀ ਅਖਾੜਾ ਫਿਲੌਰ ਵਿਖੇ ਇਲਾਕੇ ਭਰ ਦੇ ਪਹਿਲਵਾਨੀ ਸਿੱਖਣ ਵਾਲੇ ਨੌਜਵਾਨ ਬੱਚਿਆਂ ਨੂੰ ਅਖਾੜੇ ਦੇ ਸੁਪਰਵਾਈਜ਼ਰ ਏ. ਐਸ. ਆਈ. ਪਹਿਲਵਾਨ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਬੱਚਿਆਂ ਨੂੰ ਬਾਈ ਪਹਿਲਵਾਨ ਤੇ ਮਨੀ ਪਹਿਲਵਾਨ ਦੀ ਯੋਗ ਅਗਵਾਈ ਹੇਠ ਪਹਿਲਵਾਨੀ ਦੇ ਦਾਅ-ਪੇਚ ਸਿਖਾਏ ਜਾਂਦੇ ਹਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਸੁਪਰਵਾਈਜ਼ਰ ਏ. ਐਸ. ਆਈ. ਪਹਿਲਵਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ 35 ਬੱਚਿਆਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਦੌਰਾਨ ਲੋੜਵੰਦ ਬੱਚਿਆਂ ਨੂੰ ਰਿਫਰੈਸ਼ਮੈਂਟ ਜਿਵੇਂ ਦੁੱਧ ਤੇ ਕੇਲੇ ਵੀ ਦਿੱਤੇ ਜਾ ਰਹੇ ਹਨ, ਜਿਨਾਂ ਦੀ ਸੇਵਾ ਰਣਜੀਤ ਸਿੰਘ ਪੋਲਾ ਪ੍ਰਧਾਨ ਟਰੱਕ ਯੂਨੀਅਨ ਫਿਲੌਰ ਵਲੋਂ ਕੀਤੀ ਜਾਂਦੀ ਹੈ। ਏ. ਐਸ. ਆਈ. ਅਸ਼ੋਕ ਕੁਮਾਰ ਪਹਿਲਵਾਨ ਨੇ ਕਿਹਾ ਨੌਜਵਾਨ ਪੀੜੀ ਨੂੰ ਨਸ਼ਾ ਮੁਕਤ ਹੋਣ ਲਈ ਕੇਡਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਦੇਸ਼ ਤੇ ਕੌਮ ਦੀ ਸੇਵਾ ਕੀਤੀ ਜਾ ਸਕੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੀਆਂ 14 ਮੋਟਰ ਸਾਈਕਲ ਬਰਾਮਦ ਕਰ 2 ਚੋਰਾਂ ਨੂੰ ਕੀਤਾ ਕਾਬੂ
Next articleਲੋਕ ਦਿਖਾਵਾ