ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)– ਬੈਂਸ ਹਸਪਤਾਲ ਵਲੋਂ ਮੁਫਤ ਜਨਰਲ ਓ ਪੀ ਡੀ, ਚੈਕਅਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੀ ਐਮਡੀ ਹਰਵਿੰਦਰ ਕੌਰ ਬੈਂਸ ਅਤੇ ਗੁਰਕਮਲ ਸਿੰਘ ਅਰਨੌਲੀ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰ ਬੀਰ ਦਵਿੰਦਰ ਸਿੰਘ ਬੱਲਾ ਵੱਲੋਂ ਕੀਤਾ ਗਿਆ। ਜਦ ਕਿ ਮੁੱਖ ਮਹਿਮਾਨ ਵਜੋਂ ਇੱਸ਼ਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਐਨ ਐਸ ਯੂ ਆਈ ਪੰਜਾਬ ਪਹੁੰਚੇ । ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਉਘੇ ਸਮਾਜ ਸੇਵੀ ਦੀਪੂ ਕੁਰਾਲੀ ਨੇ ਸਮੂਲੀਅਤ ਕੀਤੀ । ਇਸ ਮੌਕੇ ਸੰਤ ਗੁਰਮੇਲ ਸਿੰਘ ਜੀ ਬਲੱਡ ਸੈਂਟਰ ਦੀ ਟੀਮ ਵੱਲੋਂ 98 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ 170 ਤੋਂ ਵੱਧ ਮਰੀਜ਼ਾਂ ਦੇ ਜਰਨਲ ਓਪੀਡੀ ਚੈੱਕ ਅਪ ਫਿਜੀਓਥਰਾਪੀ, ਗਾਇਨੀਕੋਲੋਜੀ ਦਾ ਮੁਫਤ ਚੈਕ ਅਪ ਕੀਤਾ ਗਿਆ। ਇਸ ਦੋਰਾਨ ਹਸਪਤਾਲ ਦੇ ਐਮ ਡੀ ਹਰਵਿੰਦਰ ਕੌਰ ਬੈਂਸ ਅਤੇ ਮੁੱਖ ਮਹਿਮਾਨ ਇਸ਼ਰਪ੍ਰੀਤ ਸਿੰਘ ਵਲੋਂ ਖੂਨਦਾਨੀਆਂ ਅਤੇ ਬਲੱਡ ਬੈਂਕ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਗੁਰਮੀਤ ਸਿੰਘ ਚੋਪੜਾ, ਗੁਰਜੰਟ ਸਿੰਘ ਹਰਨੌਲੀ ,ਸੀਨਾ ਅਰਨੌਲੀ, ਹਰਜਿੰਦਰ ਸਿੰਘ ਸ਼ਿੰਦਾ ,ਅਵਤਾਰ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਸਮੇਤ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



