ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਰਾਉਂਡਗਲਾਸ ਗਰਲਜ਼ ਹਾਕੀ ਨਰਸਰੀ ਕਲੱਬ ਮੂੰਡੀਆਂ ਕਲਾਂ (ਰਜਿ:) ਵੱਲੋਂ ਗਰਲਜ਼ ਹਾਕੀ ਅਕੈਡਮੀ ਮੂੰਡੀਆਂ ਖੁਰਦ ਵਿਖੇ ਵਰਗ 14 ਲੜਕੀਆਂ ਲਈ ਦੋ ਦਿਨਾਂ ਹਾਕੀ ਸਿਖਲਾਈ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸ ਵਿੱਚ 19 ਖਿਡਾਰਨਾਂ ਨੇ ਹਿੱਸਾ ਲਿਆ। ਇਸ ਕੈਂਪ ਦੌਰਾਨ ਖਿਡਾਰਨਾਂ ਨੂੰ ਹਾਕੀ ਦੇ ਬੇਸਿਕ ਸਕਿਲਜ਼, ਕਰਾਸ ਕੰਟਰੀ, ਫਿਟਨੈੱਸ ਟ੍ਰੇਨਿੰਗ, ਯੋਗਾ, ਮੈਡੀਟੇਸ਼ਨ, ਮੋਟੀਵੇਸ਼ਨਲ ਸੈਸ਼ਨ, ਮਾਈਂਡਸੈਟ ਅਤੇ ਗੇਮ ਸਟ੍ਰੈਟਜੀ ਬਾਰੇ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ। ਖਿਡਾਰੀਆਂ ਲਈ ਵਧੀਆ ਖਾਣ-ਪੀਣ ਅਤੇ ਡਾਇਟ ਅਤੇ ਰਹਿਣ ਦੀ ਵੀ ਪੂਰੀ ਸੁਵਿਧਾ ਦਿੱਤੀ ਗਈ। ਕੈਂਪ ਦੇ ਸਫਲਤਾ ਪੂਰਵਕ ਸਮਾਪਤੀ ਸਮਾਰੋਹ ਸਮੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਨਵੀਂ ਕਿੱਟ ਦਿੱਤੀ ਗਈ। ਇਸ ਕੈਂਪ ਵਿੱਚ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਜਮਾਲਪੁਰੀ ਵੱਲੋਂ ਲੜਕੀਆਂ ਨੂੰ ਖੇਡ ਦੀਆਂ ਬਾਰੀਕੀਆਂ ਦੀ ਜਾਣਕਾਰੀ ਦੇ ਨਾਲ ਹੀ ਹਾਕੀ ਸਕਿੱਲਸ ਦੀ ਸਿਖਲਾਈ ਵੀ ਦਿੱਤੀ ਗਈ। ਇਸ ਮੌਕੇ ਕੋਚ ਮਨਪ੍ਰੀਤ ਸਿੰਘ ਅਤੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਖਿਡਾਰਨਾਂ ਵੱਲੋਂ ਖੇਡ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਹਾਜ਼ਰ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਸਰਟੀਫਿਕੇਟ ਵੰਡ ਸਮਾਰੋਹ ਵਿੱਚ ਹੋਰਾਂ ਤੋਂ ਇਲਾਵਾ ਪ੍ਰਦੀਪ ਕੁਮਾਰ, ਪ੍ਰਿਤਪਾਲ ਸਿੰਘ, ਅਮਨਦੀਪ ਕੌਰ, ਮੂਰਤੀ ਦੇਵੀ, ਰਾਜ ਕੁਮਾਰ, ਸ਼ਿਵਾਨੀ ਪ੍ਰਜਾਪਤੀ ਅਤੇ ਨਿਰਜਲਾ ਕੈਪਟਨ ਜਸਵਿੰਦਰ ਸਿੰਘ ਵੀ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



